ਹੁਣੇ ਹੁਣੇ ਕਿਸਾਨਾਂ ਦੇ ਮਸਲੇ ਚੁੱਪ ਰਹਿਣ ਵਾਲੇ ਸੰਨੀ ਦਿਓਲ ਨੇ ਅਚਾਨਕ ਕਰਤਾ ਅਜਿਹਾ ਟਵੀਟ ਕੇ ਸਾਰੇ ਪਾਸੇ ਹੋਈ ਚਰਚਾ

ਆਈ ਤਾਜਾ ਵੱਡੀ ਖਬਰ

ਇਨਸਾਨ ਨੂੰ ਤੰਦਰੁਸਤ ਰੱਖਣ ਵਾਸਤੇ ਖੇਡਾਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ। ਇਕ ਵਧੀਆ ਜੀਵਨ ਪ੍ਰਣਾਲੀ ਖੇਡਾਂ ਦੇ ਉਪਰ ਬਹੁਤ ਨਿਰਭਰ ਕਰਦੀ ਹੈ। ਜੇਕਰ ਰੋਜ਼ਾਨਾ ਕਿਸੇ ਖੇਡ ਦਾ ਅਭਿਆਸ ਕੀਤਾ ਜਾਵੇ ਤਾਂ ਇਹ ਸਾਨੂੰ ਸਰੀਰਕ ਤੌਰ ਉੱਪਰ ਮਜ਼ਬੂਤ ਕਰਨ ਦੇ ਨਾਲ-ਨਾਲ ਮਾਨਸਿਕ ਸੰਤੁਸ਼ਟੀ ਵੀ ਪ੍ਰਦਾਨ ਕਰਦੀ ਹੈ। ਭਾਰਤ ਦੇਸ਼ ਦੇ ਅੰਦਰ ਕਈ ਤਰ੍ਹਾਂ ਦੀਆਂ ਖੇਡਾਂ ਹਨ ਜਿਨ੍ਹਾਂ ਦੇ ਪ੍ਰਸ਼ੰਸਕ ਲੱਖਾਂ ਦੀ ਗਿਣਤੀ ਵਿਚ ਹਨ। ਪਰ ਭਾਰਤ ਦੇ ਅੰਦਰ ਕ੍ਰਿਕਟ ਨੂੰ ਹਰਮਨ ਪਿਆਰੀ ਖੇਡ ਵਜੋਂ ਦੇਖਿਆ ਜਾਂਦਾ ਹੈ ਜਿਸ ਦੇ ਪ੍ਰਸ਼ੰਸਕਾਂ ਦੀ ਗਿਣਤੀ ਦੇਸ਼ ਦੇ ਅੰਦਰ ਹੀ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਹੈ।

ਇਹ ਮੌਕਾ ਕ੍ਰਿਕੇਟ ਪ੍ਰਸ਼ੰਸਕਾਂ ਦੇ ਵਾਸਤੇ ਬੇਹੱਦ ਖੁਸ਼ੀ ਭਰਿਆ ਹੈ ਕਿ ਬ੍ਰਿਸਬੇਨ ਟੈਸਟ ਮੈਚ ਨੂੰ ਜਿੱਤਕੇ ਭਾਰਤ ਨੇ ਇਤਿਹਾਸ ਰਚ ਦਿੱਤਾ ਹੈ। ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਖੇਡੇ ਗਏ ਇਸ ਚੌਥੇ ਟੈਸਟ ਮੈਚ ਦੇ ਵਿਚ ਭਾਰਤ ਨੇ ਤਿੰਨ ਵਿਕਟਾਂ ਦੇ ਨਾਲ ਆਪਣੀ ਵਿਰੋਧੀ ਟੀਮ ਨੂੰ ਹਰਾਇਆ ਹੈ। ਭਾਰਤ ਦੀ ਇਸ ਜਿੱਤ ਉੱਪਰ ਪ੍ਰਸ਼ੰਸਕਾਂ ਤੋਂ ਇਲਾਵਾ ਬਾਲੀਵੁੱਡ ਦੇ ਕਈ ਵੱਡੇ ਕਲਾਕਾਰਾਂ ਨੇ ਵੀ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਇਹਨਾਂ ਵਿੱਚੋਂ ਸੰਨੀ ਦਿਓਲ ਅਤੇ ਬੌਬੀ ਦਿਓਲ ਨੇ

ਇੰਡੀਆ ਦੀ ਹੋਈ ਇਸ ਜਿੱਤ ‘ਤੇ ਖੁਸ਼ੀ ਪ੍ਰਗਟ ਕਰਦੇ ਹੋਏ ਟਵੀਟ ਕੀਤੇ ਹਨ। ਇੱਥੇ ਸੰਨੀ ਦਿਓਲ ਨੇ ਟਵਿਟਰ ਉੱਪਰ ਇਕ ਟਵੀਟ ਕਰਦੇ ਹੋਏ ਲਿਖਿਆ ਕਿ ਭਾਰਤੀਆਂ ਨੂੰ ਕਦੇ ਵੀ ਘੱਟ ਨਾ ਸਮਝੋ। ਉਥੇ ਹੀ ਉਨ੍ਹਾਂ ਦੇ ਭਰਾ ਬੌਬੀ ਦਿਓਲ ਨੇ ਵੀ ਟਵੀਟ ਕੀਤਾ ਕਿ ਟੀਮ ਇੰਡੀਆ ‘ਤੇ ਮੈਨੂੰ ਗਰਵ ਹੈ, ਇਹ ਇਕ ਇਤਿਹਾਸਕ ਜਿੱਤ ਹੈ। ਭਾਰਤ ਦੀ ਆਸਟ੍ਰੇਲੀਆ ਉੱਪਰ ਹੋਈ ਇਸ ਜਿੱਤ ਦੇ ਕਾਰਨ ਕੀਤੇ ਗਏ ਟਵੀਟ ਨੂੰ ਸਨੀ ਦਿਓਲ ਨੇ ਪਿੰਨ ਕਰਦੇ ਹੋਏ ਸਭ ਤੋਂ ਉਪਰ ਦਰਸਾਇਆ ਹੈ।

ਜਿਸ ਦੇ ਕਾਰਨ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਸ਼ੰਸਕਾਂ ਨੇ ਕੁਮੈਂਟ ਕੀਤੇ ਹਨ। ਓਧਰ ਬੌਬੀ ਦਿਓਲ ਦੀ ਪੋਸਟ ਉੱਪਰ ਵੀ ਕ੍ਰਿਕਟ ਦੇ ਫੈਨਜ਼ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਇਸ ਸਮੇਂ ਦੌਰਾਨ ਬਾਲੀਵੁੱਡ ਦੇ ਇਨ੍ਹਾਂ ਦੋਵਾਂ ਭਰਾਵਾਂ ਤੋਂ ਇਲਾਵਾ ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਅਤੇ ਕਈ ਹੋਰ ਵੱਡੇ ਕਲਾਕਾਰਾਂ ਵੱਲੋਂ ਭਾਰਤੀ ਕ੍ਰਿਕਟ ਟੀਮ ਨੂੰ ਵਧਾਈ ਦਿੰਦੇ ਹੋਏ ਪੋਸਟਾਂ ਨੂੰ ਸ਼ੇਅਰ ਕੀਤਾ ਹੈ।