ਆਈ ਤਾਜਾ ਵੱਡੀ ਖਬਰ
ਖੇਤੀ ਬਿੱਲਾਂ ਦਾ ਕਰਕੇ ਸਾਰੇ ਪਾਸੇ ਹਾਹਾਕਾਰ ਮਚੀ ਹੋਈ ਹੈ। ਕਿਸਾਨਾਂ ਇਹਨਾਂ ਖੇਤੀ ਬਿੱਲਾਂ ਦਾ ਪੰਜਾਬ ਅਤੇ ਦੇਸ਼ ਦੇ ਦੂਜੀ ਸੂਬਿਆਂ ਦੇ ਕਿਸਾਨ ਲਗਾਤਾਰ 2 ਮਹੀਨਿਆਂ ਤੋਂ ਵਿਰੋਧ ਕਰਦੇ ਆ ਰਹੇ ਹਨ। ਇਹਨਾਂ ਬਿੱਲਾ ਨੂੰ ਰੱਦ ਕਰਾਉਣ ਲਈ ਪਿਛਲੇ ਕਈ ਦਿਨਾ ਤੋਂ ਕਿਸਾਨਾਂ ਨੇ ਦਿੱਲੀ ਦੇ ਵਿਚ ਧਰਨੇ ਲਗਾਏ ਹੋਏ ਹਨ ਅਤੇ ਦਿਲੀ ਨੂੰ ਜਾਣ ਵਾਲੀਆਂ ਸਰਹਦ ਬੰਦ ਕੀਤੀਆਂ ਹੋਈਆਂ ਹਨ।
ਜਿਸ ਦਾ ਕਰਕੇ ਦਿੱਲੀ ਦੇ ਲੋਕਾਂ ਨੂੰ ਮੁ-ਸ਼-ਕ- ਲਾਂ ਦਾ ਸਾਹਮਣਾ ਕਰਨਾ ਪੈ ਗਿਆ ਹੈ ਜਿਸ ਦੇ ਕਾਰਨ ਹੁਣ ਕੇਂਦਰ ਸਰਕਾਰ ਕਾਹਲੀ ਪਈ ਹੋਈ ਹੈ ਕੇ ਇਸ ਮਾਮਲੇ ਨੂੰ ਜਲਦੀ ਤੋਂ ਜਲਦੀ ਨਿਬੇੜਿਆ ਜਾਵੇ ਜਿਸ ਕਰਕੇ ਕਿਸਾਨਾਂ ਨਾਲ ਮੀਟਿੰਗ ਦਾ ਸਿਲਸਿਲਾ ਲਗਾ ਤਾਰ ਚਲ ਰਿਹਾ ਹੈ। ਅੱਜ ਵੀ ਕਿਸਾਨਾਂ ਅਤੇ ਕੈਂਦਰ ਸਰਕਾਰ ਵਿਚਕਾਰ ਮੀਟਿੰਗ ਰਖੀ ਗਈ ਸੀ। ਜਿਸ ਦੇ ਬਾਰੇ ਵਿਚ ਹੁਣ ਵੱਡੀ ਖਬਰ ਆ ਗਈ ਹੈ। ਅੱਜ ਤੋਂ ਪਹਿਲਾ 3 ਦਸੰਬਰ ਨੂੰ ਵੀ ਮੀਟਿੰਗ ਰਹੀ ਗਈ ਸੀ ਜਿਸ ਦਾ ਕੋਈ ਨਤੀਜਾ ਨਹੀ ਸੀ ਨਿਕਲ ਪਾਇਆ।
ਹੁਣ ਅੱਜ ਦੀ ਮੀਟਿੰਗ ਵਿਚ ਦੁਪਹਿਰ 2 ਵਜੇ ਤੋਂ ਕਾਰਵਾਈ ਚਲ ਰਹੀ ਸੀ ਜਿਸ ਦਾ ਵੀ ਕੋਈ ਨਤੀਜਾ ਨਹੀਂ ਨਿਕਲ ਸਕਿਆ ਹੁਣ ਕਿਸਾਨ ਅਤੇ ਕੇਂਦਰ ਦੇ ਵਿਚਕਾਰ ਅਗਲੀ ਮੀਟਿੰਗ 9 ਦਸੰਬਰ ਨੂੰ ਰੱਖਣ ਦੇ ਬਾਰੇ ਵਿਚ ਐਲਾਨ ਹੋਇਆ ਹੈ। ਦੇਖਣਾ ਹੋਵੇਗਾ ਕੇ ਹੁਣ ਕਿਸਾਨ ਸਰਕਾਰ ਦੁਆਰਾ ਦਿਤੀ ਤਰੀਕ ਨੂੰ ਫਿਰ ਕੇਂਦਰ ਨਾਲ ਮੀਟਿੰਗ ਕਰਦੇ ਹਨ ਜਾ ਨਹੀਂ ਕਿਓਂ ਕੇ ਅੱਜ ਦੀ ਮੀਟਿੰਗ ਵਿਚ ਕਿਸਾਨਾਂ ਨੇ ਇਹ ਕਹਿ ਦਿੱਤਾ ਹੈ ਕੇ ਸਿਰਫ ਤੇ ਸਿਰਫ ਇਹ ਖੇਤੀ ਬਿੱਲ ਰੱਦ ਚਾਹੁੰਦੇ ਹਨ ਅਤੇ ਸਰਕਾਰ ਤੋਂ ਸਿਰਫ ਹਾਂ ਜਾਂ ਨਾਂਹ ਦੇ ਵਿਚ ਜਵਾਬ ਚਾਹੁੰਦੇ ਹਨ।
ਇਸ ਦੇ ਜਵਾਬ ਵਿਚ ਸਰਕਾਰ ਨੇ ਕਿਹਾ ਕੇ ਉਹ ਕਨੂੰਨਾਂ ਵਿਚ ਸੋਧ ਤੇ ਕਰ ਸਕਦੀ ਹੈ ਪਰ ਇਹਨਾਂ ਕਨੂੰਨਾਂ ਨੂੰ ਰੱਦ ਬਿਲਕੁਲ ਵੀ ਨਹੀਂ ਕੀਤਾ ਜਾ ਸਕਦਾ ਹੈ। ਹੁਣ ਦੇਖਣਾ ਹੋਵੇਗਾ ਕੇ ਕੀ ਸਰਕਾਰ ਆਪਣਾ ਫੈਸਲਾ ਬੱਦਲ ਦੀ ਹੈ ਜਾ ਫਿਰ ਕਿਸਾਨ ਆਪਣਾ ਫੈਸਲਾ ਬਦਲਦੇ ਹਨ।
Previous Post8 ਦਸੰਬਰ ਭਾਰਤ ਬੰਦ ਦੇ ਬਾਰੇ ਚ ਹੁਣ ਆਈ ਇਹ ਵੱਡੀ ਖਬਰ
Next Postਦਿੱਲੀ ਕਿਸਾਨ ਅੰਦੋਲਨ ਤੋਂ ਹੁਣੇ ਹੁਣੇ ਆਈ ਇਹ ਵੱਡੀ ਮਾੜੀ ਖਬਰ ਪੰਜਾਬ ਚ ਛਾਇਆ ਸੋਗ