ਆਈ ਤਾਜ਼ਾ ਵੱਡੀ ਖਬਰ
ਦੁਨੀਆਂ ਵਿੱਚ ਚੀਨ ਤੋਂ ਸੁਰੂ ਹੋਣ ਵਾਲੀ ਕਰੋਨਾ ਜਿੱਥੇ ਅਜੇ ਤਕ ਖਤਮ ਨਹੀਂ ਹੋਈ ਹੈ। ਉੱਥੇ ਹੀ ਬਹੁਤ ਸਾਰੇ ਲੋਕ ਇਸ ਕਰੋਨਾ ਦੀ ਚਪੇਟ ਵਿੱਚ ਆਉਣ ਕਾਰਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਇਸ ਕਰੋਨਾ ਦੇ ਕਾਰਨ ਹੁਣ ਇੱਕ ਵਾਰ ਫਿਰ ਤੋਂ ਦੁਨੀਆਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਜਿੱਥੇ ਬੀਤੇ ਦਿਨੀਂ ਵਿਸ਼ਵ ਸਿਹਤ ਸੰਗਠਨ ਵੱਲੋਂ ਦੱਖਣੀ ਅਫਰੀਕਾ ਦੇ ਵਿਚ ਕਰੋਨਾ ਦੇ ਨਵੇਂ ਕਰੋਨਾ ਵਾਇਰਸ ਓਮੀਕਰੋਨ ਦੀ ਪੁਸ਼ਟੀ ਕੀਤੀ ਗਈ ਸੀ। ਉਥੇ ਹੀ ਇਸ ਵਾਇਰਸ ਨੂੰ ਡੈਲਟਾ ਵਾਇਰਸ ਨਾਲੋਂ ਵੀ ਜ਼ਿਆਦਾ ਖਤਰਨਾਕ ਦੱਸਿਆ ਗਿਆ ਹੈ। ਅਤੇ ਡਬਲਿਊ ਐਚ ਓ ਨੇ ਦੱਸਿਆ ਹੈ ਕਿ ਇਹ ਵਧੇਰੇ ਤੇਜ਼ੀ ਨਾਲ ਫੈਲਦਾ ਹੈ ਅਤੇ ਵਧੇਰੇ ਖ਼ਤਰਨਾਕ ਹੈ। ਜਿਸ ਤੋਂ ਬਾਅਦ ਅਮਰੀਕਾ ਵੱਲੋਂ ਦੱਖਣੀ ਅਫਰੀਕਾ ਸਮੇਤ ਉਸਦੇ ਆਸਪਾਸ ਦੇ ਹੋਰ ਦੇਸ਼ਾਂ ਤੋਂ ਆਉਣ ਵਾਲੀਆਂ ਉਡਾਨਾਂ ਉੱਪਰ ਰੋਕ ਲਗਾ ਦਿੱਤੀ ਗਈ ਹੈ।
ਅਤੇ ਆਪਣੀਆਂ ਸਰਹੱਦਾਂ ਉਪਰ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ। ਹੁਣ ਕੈਨੇਡਾ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਇਹ ਪਾਬੰਦੀ ਅੱਜ ਤੋਂ ਲੱਗ ਗਈ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ ਸਰਕਾਰ ਵੱਲੋਂ ਓਮੀਕਰੋਨ ਵਾਇਰਸ ਨੂੰ ਮੱਦੇਨਜ਼ਰ ਰੱਖਦੇ ਹੋਏ ਲੋਕਾਂ ਦੀ ਸੁਰੱਖਿਆ ਵਾਸਤੇ ਆਪਣੇ ਦੇਸ਼ ਦੀਆਂ ਸਰਹੱਦਾਂ ਨੂੰ ਮੁੜ ਤੋਂ ਮਜਬੂਤ ਕੀਤਾ ਜਾ ਰਿਹਾ ਹੈ। ਉੱਥੇ ਹੀ ਕੈਨੇਡਾ ਸਰਕਾਰ ਵੱਲੋਂ 30 ਨਵੰਬਰ ਤੋਂ ਕੁਝ ਪਾਬੰਦੀਆਂ ਲਗਾਏ ਜਾਣ ਦੇ ਆਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ।
ਜਿਸ ਤਹਿਤ ਇਸ ਦੇ ਪ੍ਰਭਾਵ ਹੇਠ ਆਉਣ ਵਾਲੇ ਲੋਕਾਂ ਨੂੰ ਬਚਾਇਆ ਜਾ ਸਕੇ। ਕਿਉਂਕਿ ਓਮੀਕਰੋਨ ਇਸ ਸਮੇਂ ਕੈਨੇਡਾ ਵਿੱਚ ਵੀ ਪੈਰ ਪਸਾਰ ਚੁੱਕਿਆ ਹੈ ਜਿੱਥੇ ਚਾਰ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਹੁਣ ਕੈਨੇਡਾ ਸਰਕਾਰ ਵੱਲੋਂ ਆਪਣੇ ਦੇਸ਼ ਅੰਦਰ ਆਉਣ ਵਾਲੇ ਯਾਤਰੀ ਤੇ ਹਵਾਈ ਸਫ਼ਰ ਅਤੇ ਰੇਲ ਸਫਰ ਰਾਹੀਂ ਆਉਂਦੇ ਸਨ, ਉਨ੍ਹਾਂ ਉਪਰ ਪਾਬੰਦੀ ਲਗਾ ਦਿੱਤੀ ਗਈ ਹੈ। ਜਿੱਥੇ ਪਹਿਲਾਂ ਹਵਾਈ ਸਫਰ ਕਰਨ ਵਾਲੇ ਉਹਨਾਂ ਯਾਤਰੀਆਂ ਨੂੰ ਛੋਟ ਦਿੱਤੀ ਗਈ ਸੀ ਜਿਨ੍ਹਾਂ ਵੱਲੋਂ ਆਪਣਾ ਕਰੋਨਾ ਨਹੀਂ ਕਰਵਾਇਆ ਗਿਆ ਸੀ।
ਉਥੇ ਹੀ ਉਨ੍ਹਾਂ ਵੱਲੋਂ ਉਡਾਣ ਤੋਂ 72 ਘੰਟੇ ਪਹਿਲਾਂ ਆਪਨੀ ਕਰੋਨਾ ਨੇਗਟਿਵ ਰਿਪੋਰਟ ਲਿਖਾਉਣੀ ਲਾਜ਼ਮੀ ਕੀਤੀ ਗਈ ਸੀ। ਹੁਣ ਜਹਾਜ਼ ਅਤੇ ਰੇਲ ਗੱਡੀ ਵਿਚ ਸਫ਼ਰ ਕਰਨ ਵਾਲੇ ਯਾਤਰੀਆਂ ਦੇ ਲਈ ਕਰੋਨਾ ਟੀਕਾਕਰਨ ਲਾਜ਼ਮੀ ਕਰ ਦਿੱਤਾ ਗਿਆ ਹੈ। ਕਿਉਂਕਿ ਪਹਿਲਾ ਛੋਟ ਦਿੱਤੀ ਗਈ ਸੀ। ਹੁਣ ਉਡਾਣ ਵਿੱਚ ਸਵਾਰ ਹੋਣ ਵਾਲੇ ਯਾਤਰੀਆ ਕੋਲ ਉਨ੍ਹਾਂ ਦੇ ਟੀਕਾਕਰਨ ਦੀ ਰਿਪੋਰਟ ਵੇਖੀ ਜਾਵੇਗੀ। ਬਹੁਤ ਸਾਰੇ ਦੇਸ਼ਾਂ ਵੱਲੋਂ ਦੱਖਣੀ ਅਫਰੀਕਾ ਅਤੇ ਹੋਰ ਦੇਸ਼ਾਂ ਤੋਂ ਆਉਣ ਵਾਲੀਆਂ ਉਡਾਨਾਂ ਉਪਰ ਰੋਕ ਲਗਾਈ ਜਾ ਰਹੀ ਹੈ।
Previous Postਵਿਦੇਸ਼ਾਂ ਤੋਂ ਇੰਡੀਆ ਆਉਣ ਵਾਲਿਆਂ ਲਈ ਮੋਦੀ ਸਰਕਾਰ ਨੇ ਅਚਾਨਕ ਕੀਤਾ ਇਹ ਐਲਾਨ
Next Postਗੁਰਦਵਾਰਾ ਸਾਹਿਬ ਚ ਫੋਟੋਸ਼ੂਟ ਕਰਾਉਣ ਵਾਲੀ ਮਾਡਲ ਕੁੜੀ ਬਾਰੇ ਦੂਜੇ ਦਿਨ ਹੀ ਆ ਗਈ ਇਹ ਵੱਡੀ ਖਬਰ