ਤਾਜਾ ਵੱਡੀ ਖਬਰ
ਇਸ ਸਮੇਂ ਪੂਰੇ ਵਿਸ਼ਵ ਦੇ ਉਪਰ ਕੋਰੋਨਾ ਵਾਇਰਸ ਦੀ ਦੂਸਰੀ ਸਟੇਜ ਸ਼ੁਰੂ ਹੋ ਚੁੱਕੀ ਹੈ। ਬਹੁਤ ਸਾਰੇ ਦੇਸ਼ਾਂ ਵਿੱਚ ਇਸ ਦਾ ਅਸਰ ਦੇਖਣ ਵਿੱਚ ਸਾਹਮਣੇ ਆ ਰਿਹਾ ਹੈ। ਜਿਸਦੇ ਚਲਦੇ ਹੋਏ ਬਹੁਤ ਸਾਰੇ ਦੇਸ਼ਾਂ ਵੱਲੋਂ ਇਸ ਤੋਂ ਬਚਾਅ ਕਰਨ ਵਾਸਤੇ ਵੱਖ-ਵੱਖ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਕੈਨੇਡਾ ਨੇ ਵੀ ਇਸ ਲਹਿਰ ਤੋਂ ਆਪਣੇ ਦੇਸ਼ ਵਾਸੀਆਂ ਨੂੰ ਬਚਾਉਣ ਲਈ ਅਹਿਮ ਕਦਮ ਚੁੱਕੇ ਹਨ। ਇਸੇ ਕਾਰਨ ਕੈਨੇਡਾ ਦੇ ਸੂਬੇ ਓਂਟਾਰੀਓ ਵਿਚ ਲਾਕਡਾਊਨ ਪ੍ਰਕਿਰਿਆ ਨੂੰ ਇਕ ਵਾਰ ਮੁੜ ਤੋਂ ਦੁਹਰਾਇਆ ਜਾ ਰਿਹਾ ਹੈ।
ਇਸ ਦੌਰਾਨ ਪੂਰਨ ਤੌਰ ਦੇ ਉੱਤੇ ਇਸ ਪ੍ਰਕਿਰਿਆ ਉੱਪਰ ਅਮਲ ਕੀਤਾ ਜਾਵੇਗਾ। ਦੱਸ ਦਈਏ ਕਿ ਇਹ ਲਾਕਡਾਊਨ 26 ਦਸੰਬਰ ਤੋਂ ਉਨਟਾਰੀਓ ਸੂਬੇ ਦੇ ਵਿੱਚ ਲਗਾਇਆ ਜਾ ਰਿਹਾ ਹੈ। ਇਸ ਗੱਲ ਦਾ ਐਲਾਨ ਸੂਬੇ ਦੇ ਮੇਅਰ ਡੱਗ ਫੋਰਡ ਨੇ ਕੀਤਾ ਜਿਥੇ ਉਨ੍ਹਾਂ ਆਖਿਆ ਕਿ ਤਾਲਾਬੰਦੀ ਦੀ ਪ੍ਰਕਿਰਿਆ ਨੂੰ ਇਕ ਵਾਰ ਮੁੜ ਤੋਂ ਦੁਹਰਾਉਣ ਦਾ ਕਾਰਨ ਕੋਰੋਨਾ ਦੀ ਦੂਸਰੀ ਵੱਡੀ ਲਹਿਰ ਤੋਂ ਦੇਸ਼ ਵਾਸੀਆਂ ਨੂੰ ਬਚਾਉਣਾ ਹੈ। ਪ੍ਰੀਮੀਅਰ ਵੱਲੋਂ ਦੱਸੇ ਗਏ ਅਨੁਸਾਰ ਇਹ ਲਾਕਡਾਊਨ 26 ਦਸੰਬਰ ਦੀ ਰਾਤ 12:01 ਵਜੇ ਸ਼ੁਰੂ ਕਰ ਦਿੱਤਾ ਜਾਵੇਗਾ।
ਜੋ ਕਿ ਪੂਰੇ 28 ਦਿਨ ਚਲਦਾ ਹੋਇਆ 23 ਜਨਵਰੀ 2020 ਤਕ ਲਾਗੂ ਰਹੇਗਾ। ਜ਼ਿਕਰਯੋਗ ਹੈ ਕਿ ਇਹ ਤਾਲਾ ਬੰਦੀ ਉਂਟਾਰੀਓ ਸੂਬੇ ਦੇ ਉੱਤਰੀ ਇਲਾਕੇ ਵਿਚ 14 ਦਿਨ ਵਾਸਤੇ ਅਤੇ ਦੱਖਣੀ ਇਲਾਕੇ ਵਿੱਚ 28 ਦਿਨਾਂ ਵਾਸਤੇ ਕੀਤੀ ਗਈ ਹੈ। ਜੇਕਰ ਦੇਸ਼ ਦੇ ਸਿਹਤ ਮਾਹਿਰਾਂ ਦੀ ਗੱਲ ਮੰਨੀ ਜਾਵੇ ਤਾਂ ਸਰਕਾਰ ਇਸ ਤਾਲਾਬੰਦੀ ਵਿਚ ਹੋਰ ਵਾਧਾ ਕਰ ਸਕਦੀ ਹੈ। ਇਹ ਲਾਕਡਾਊਨ ਵੀ ਪਹਿਲਾਂ ਦੀ ਤਰ੍ਹਾਂ ਪੂਰੀ ਸਖ਼ਤੀ ਨਾਲ ਲਗਾਇਆ ਜਾਵੇਗਾ ਜਿਸ ਦੌਰਾਨ
ਕੁਝ ਜਰੂਰੀ ਵਸਤਾਂ ਨੂੰ ਛੱਡ ਕੇ ਬਾਕੀ ਸਾਰੀਆਂ ਚੀਜ਼ਾਂ ਉੱਪਰ ਪੂਰਨ ਪਾਬੰਦੀ ਕੀਤੀ ਜਾਵੇਗੀ। ਇਸ ਤਾਲਾਬੰਦੀ ਦੌਰਾਨ ਸੂਬੇ ਦੇ ਕਿਸੇ ਵੀ ਹਿੱਸੇ ਵਿੱਚ ਕੋਈ ਵੀ ਅੰਦਰੂਨੀ ਸਮਾਗਮ ਜਾਂ ਇਕੱਠ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਸਬੰਧੀ ਗੱਲ ਕਰਦੇ ਹੋਏ ਮੇਅਰ ਡੱਗ ਫੋਰਡ ਨੇ ਆਖਿਆ ਕਿ ਇਹ ਸਖਤ ਕਦਮ ਲੋਕਾਂ ਦੀ ਜਾਨ ਨੂੰ ਸੁਰੱਖਿਅਤ ਰੱਖਣ ਦੇ ਲਈ ਹੀ ਚੁੱਕੇ ਗਏ ਹਨ। ਜੇਕਰ ਇਹ ਕਦਮ ਸਮੇਂ ਦੇ ਬੀਤਣ ਤੋਂ ਬਾਅਦ ਚੁੱਕੇ ਜਾਂਦੇ ਤਾਂ ਸਾਡੇ ਹੱਥ ਪਛਤਾਵੇ ਤੋਂ ਸਿਵਾ ਹੋਰ ਕੁੱਝ ਨਹੀਂ ਸੀ ਬਚਣਾ।
Previous Postਕੱਚੇ ਬੰਦਿਆ ਅਤੇ ਅਮਰੀਕਾ ਜਾਣ ਦੇ ਚਾਹਵਾਨ ਲਈ ਅਮਰੀਕਾ ਤੋਂ ਆ ਗਈ ਇਹ ਵੱਡੀ ਖਬਰ
Next Postਅੱਜ ਪੰਜਾਬ ਚ ਆਏ : ਏਨੇ ਕੋਰੋਨਾ ਦੇ ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ