ਆਈ ਤਾਜਾ ਵੱਡੀ ਖਬਰ
ਵਿਸ਼ਵ ਵਿਚ ਫੈਲੀ ਕਰੋਨਾ ਨੇ ਸਾਰੀ ਦੁਨੀਆਂ ਨੂੰ ਚਪੇਟ ਵਿੱਚ ਲਿਆ ਹੋਇਆ ਹੈ। ਕੁਝ ਦੇਸ਼ਾਂ ਵਿੱਚ ਇਸਦੀ ਅਗਲੀ ਲਹਿਰ ਸ਼ੁਰੂ ਹੋਣ ਦੇ ਨਾਲ ਕੇਸਾਂ ਵਿੱਚ ਭਾਰੀ ਵਾਧਾ ਹੋ ਰਿਹਾ ਹੈ। ਜਿਸ ਦੇ ਸਿੱਟੇ ਵਜੋਂ ਬਹੁਤ ਸਾਰੇ ਦੇਸ਼ਾਂ ਵਿੱਚ ਤਾਲਾਬੰਦੀ ਕੀਤੀ ਜਾ ਰਹੀ ਹੈ। ਜਿਸ ਨਾਲ ਇਸ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ। ਸਰਦੀ ਦੇ ਵਧਣ ਨਾਲ ਕਰੋਨਾ ਕੇਸਾਂ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ। ਅਮਰੀਕਾ ਵਾਂਗ ਹੀ ਕੈਨੇਡਾ ਦੇ ਵਿੱਚ ਵੀ ਕਰੋਨਾ ਕੇਸਾਂ ਵਿਚ ਬਹੁਤ ਜ਼ਿਆਦਾ ਵਾਧਾ ਹੋ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕਰੋਨਾ ਦੇ ਵਧ ਰਹੇ ਪ੍ਰਭਾਵ ਨੂੰ ਦੇਖਦੇ ਹੋਏ ਪਾਬੰਦੀਆਂ ਨੂੰ ਸਖਤ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਉਥੇ ਹੀ ਲੋਕਾਂ ਨੂੰ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਜਾ ਰਹੀ ਹੈ। ਤਿਉਹਾਰੀ ਮੌਸਮ ਨੂੰ ਦੇਖਦੇ ਹੋਏ ਕਰੋਨਾ ਦੇ ਕੇਸ ਵਧਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਹੁਣ ਕੈਨੇਡਾ ਤੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਕੈਨੇਡਾ ਵਾਲੇ ਆਪਣੀ ਗਲਤੀ ਕਾਰਨ ਰਗੜੇ ਜਾ ਸਕਦੇ ਹਨ।
ਕਰੋਨਾ ਨੂੰ ਵੇਖਦੇ ਹੋਏ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਕਰਨ ਤੇ ਇਸ ਦਾ ਜ਼ੁਰਮਾਨਾ ਭੁਗਤਣਾ ਪੈ ਸਕਦਾ ਹੈ। ਨਿਯਮਾਂ ਦੀ ਉਲੰਘਣਾ ਕਰਨ ਤੇ ਨਨਾਈਮੋ ਵਿੱਚ ਰਾਤ ਸਮੇਂ ਪਾਰਟੀ ਦੌਰਾਨ ਸਮਾਜਿਕ ਦੂਰੀ ਨਾ ਬਣਾਉਣ ਦੇ ਕਾਰਨ 11 ਨੌਜਵਾਨਾਂ ਨੂੰ ਜੁਰਮਾਨਾ ਕੀਤਾ ਗਿਆ ਹੈ। ਇਨ੍ਹਾਂ 11 ਨੌਜਵਾਨਾਂ ਵਿੱਚੋਂ ਹਰ ਇੱਕ ਨੂੰ ਜ਼ੁਰਮਾਨੇ ਵਜੋ 230 ਡਾਲਰ ਦੀ ਟਿਕਟ ਵੀ ਜਾਰੀ ਕਰ ਦਿੱਤੀ, ਪਰ ਕਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਪੁਲਿਸ ਵੱਲੋਂ ਪਾਬੰਦੀਆਂ ਲਗਾਈਆਂ ਗਈਆਂ ਹਨ।
ਕੁਝ ਨੌਂਜਵਾਨ ਸਕੂਲ ਦੀ ਪਾਰਕਿੰਗ ਲਾਟ ਵਿੱਚ ਇਕੱਠੇ ਹੋ ਕੇ ਵੱਡੀ ਗਿਣਤੀ ਵਿੱਚ ਪਾਰਟੀ ਕਰ ਰਹੇ ਸਨ। ਪੁਲਿਸ ਵੱਲੋਂ ਇਨ੍ਹਾਂ ਨੂੰ ਕਰੋਨਾ ਦੇ ਚਲਦੇ ਹੋਏ ਪਾਰਟੀ ਕਰਨ ਤੋਂ ਮਨ੍ਹਾ ਕੀਤਾ ਗਿਆ। ਜਦੋਂ ਕੁਝ ਸਮੇਂ ਬਾਅਦ ਪੁਲਿਸ ਨੇ ਦੁਬਾਰਾ ਆ ਕੇ ਦੇਖਿਆ ਤਾਂ ਉਸ ਜਗ੍ਹਾ ਤੇ ਗੱਡੀਆਂ ਦੀ ਗਿਣਤੀ ਪਹਿਲਾਂ ਦੇ ਮੁਕਾਬਲੇ ਵਧੇਰੇ ਹੋ ਚੁੱਕੀ ਸੀ। ਇਸ ਦੇ ਨਾਲ ਹੀ ਵਿਦਿਆਰਥੀਆਂ ਦਾ ਇੱਕਠ ਹੋਰ ਵਧ ਚੁੱਕਾ ਸੀ। ਪੁਲਿਸ ਨੇ ਨੌਜਵਾਨਾਂ ਨੂੰ ਸੋਸ਼ਲ ਡਿਸਟੈਂਸ ਦਾ ਧਿਆਨ ਨਾ ਰੱਖਣ ਅਤੇ ਮਾਸਕ ਨਾ ਪਾਉਣ ਦੇ ਜੁਰਮਾਨੇ ਵਜੋਂ ਹਰ ਨੌਜਵਾਨ ਨੂੰ 230 ਡਾਲਰ ਟਿਕਟ ਜਾਰੀ ਕੀਤੀ ਗਈ। 11 ਨੌਜਵਾਨਾਂ ਨੂੰ covid 19 ਸੁਰੱਖਿਆ ਐਕਟ ਦੀ ਧਾਰਾ 14 ਅਧੀਨ ਜੁਰਮਾਨਾ ਕੀਤਾ ਗਿਆ। ਕ੍ਰਿਸਮਿਸ ਅਤੇ ਨਵੇਂ ਸਾਲ ਦੇ ਮੌਕੇ ਤੇ ਲੋਕਾਂ ਨੂੰ ਇਹਤਿਆਤ ਵਰਤਣ ਦੀ ਅਪੀਲ ਕੀਤੀ ਜਾ ਰਹੀ ਹੈ।
Previous Postਹੁਣ ਕੇਂਦਰ ਸਰਕਾਰ ਨੇ ਕਿਸਾਨ ਅੰਦੋਲਨ ਦੇ ਦੌਰਾਨ ਜਾਰੀ ਕਰਤਾ ਇਹ ਨਵਾਂ ਫੁਰਮਾਨ 1 ਜਨਵਰੀ ਤੋਂ ਹੋਵੇਗਾ ਲਾਗੂ
Next Postਹੁਣ ਅਮਰੀਕਾ ਤੋਂ ਆਈ ਅਜਿਹੀ ਖਬਰ ਦੁਨੀਆਂ ਪਈ ਫਿਕਰਾਂ ਚ – ਤਾਜਾ ਵੱਡੀ ਖਬਰ