ਹੁਣੇ ਹੁਣੇ ਏਥੇ ਆਇਆ ਜਬਰਦਸਤ ਭੂਚਾਲ ਮਚੀ ਤਬਾਹੀ ਬਚਾਅ ਕਾਰਜ ਜੋਰਾਂ ਤੇ ਜਾਰੀ

ਆਈ ਤਾਜ਼ਾ ਵੱਡੀ ਖਬਰ  

ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਕੁਦਰਤੀ ਆਫ਼ਤਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਕ ਤੋਂ ਬਾਅਦ ਇਕ ਕੁਦਰਤੀ ਆਫ਼ਤਾਂ ਦੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਿੱਥੇ ਵਿਸ਼ਵ ਵਿਚ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਕੁਦਰਤੀ ਆਫਤਾਂ ਦੇ ਕਾਰਨ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਣ ਦੀਆਂ ਖ਼ਬਰਾਂ ਵੀ ਡਰਾ ਦਿੰਦੀਆਂ ਹਨ। ਉੱਥੇ ਹੀ ਉਨ੍ਹਾਂ ਦੇਸ਼ਾਂ ਨੂੰ ਵੀ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿੱਥੇ ਕਰੋਨਾ ਕਾਰਨ ਵਿਸ਼ਵ ਦੇ ਬਹੁਤ ਸਾਰੇ ਦੇਸ਼ਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ ਉਥੇ ਹੀ ਤੂਫਾਨ, ਭੁਚਾਲ, ਅਸਮਾਨੀ ਬਿਜਲੀ, ਪਹਾੜਾ ਦਾ ਖਿਸਕਣਾ, ਭਾਰੀ ਬਰਸਾਤ, ਸਮੁੰਦਰੀ ਤੂਫ਼ਾਨ, ਹੜ੍ਹ, ਜੰਗਲੀ ਅੱਗ ਅਤੇ ਹੋਰ ਭਿਆਨਕ ਬਿ-ਮਾ-ਰੀ-ਆਂ ਦੇ ਕਾਰਨ ਭਾਰੀ ਨੁਕਸਾਨ ਹੋ ਰਿਹਾ ਹੈ।

ਹੁਣ ਏਥੇ ਜਬਰਦਸਤ ਭੂਚਾਲ ਆਇਆ ਹੈ ਜਿਸ ਕਾਰਨ ਮਚੀ ਤਬਾਹੀ, ਬਚਾਅ ਕਾਰਜ ਜੋਰਾਂ ਤੇ ਜਾਰੀ । ਪ੍ਰਾਪਤ ਜਾਣਕਾਰੀ ਅਨੁਸਾਰ ਤੁਰਕੀ ਦੇ ਪੂਰਬੀ ਸੂਬੇ ਅਰਜ਼ਰੂਮ ਵਿੱਚ ਭੂਚਾਲ ਆਉਣ ਦੀ ਖਬਰ ਸਾਹਮਣੇ ਆਈ ਹੈ। ਜਿੱਥੇ ਇਸ ਖੇਤਰ ਤੇ ਬਹੁਤ ਸਾਰੇ ਪਿੰਡਾਂ ਵਿੱਚ ਇਹ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਜਿਸ ਕਾਰਨ ਭਾਰੀ ਮਾਲੀ ਨੁਕਸਾਨ ਹੋਣ ਦੀ ਜਾਣਕਾਰੀ ਜਾਰੀ ਕੀਤੀ ਗਈ ਹੈ ਉਥੇ ਹੀ ਜਾਨੀ ਨੁਕਸਾਨ ਹੋਣ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਇਆ। ਤੇਜ਼ ਰਫਤਾਰ ਦੇ ਆਏ ਭੂਚਾਲ ਦੇ ਝਟਕਿਆਂ ਦੀ ਤੀਬਰਤਾ ਰਿਕਟਰ ਪੈਮਾਨੇ ਉਪਰ 5.1 ਮਾਪੀ ਗਈ ਹੈ।

ਇਹ ਭੂਚਾਲ ਸ਼ੁੱਕਰਵਾਰ ਨੂੰ ਦੁਪਹਿਰ 3.40 ‘ਤੇ ਆਇਆ ਦੱਸਿਆ ਗਿਆ ਹੈ। ਉਥੇ ਹੀ ਅਰਜ਼ਰੂਮ ਦੇ ਮੇਅਰ ਉਕਤਾਈ ਮੇਮਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਭੂਚਾਲ ਕਾਰਨ ਤਿੰਨ-ਚਾਰ ਪਿੰਡਾਂ ਵਿਚ ਬਹੁਤ ਸਾਰੇ ਘਰ ਤਬਾਹ ਹੋ ਗਏ ਹਨ। ਅੱਜ ਆਏ ਇਸ ਭੂਚਾਲ ਬਾਰੇ ਤੁਰਕੀ ਦੇ ਆਫ਼ਤ ਅਤੇ ਐਮਰਜੈਂਸੀ ਪ੍ਰਬੰਧਨ ਦੇ ਡਾਇਰੈਕਟਰ ਨੇ ਕਿਹਾ ਹੈ ਕਿ ਇਸ ਭੂਚਾਲ ਦਾ ਕੇਂਦਰ ਕੋਪਰੂਪਕੋਏ ਕਸਬੇ ਵਿਚ ਰਿਹਾ ਹੈ। ਆਏ ਭੂਚਾਲ ਦੇ ਤੇਜ਼ ਝਟਕਿਆਂ ਦੇ ਕਾਰਨ ਤਿੰਨ-ਚਾਰ ਪਿੰਡਾਂ ਵਿਚ ਬਹੁਤ ਸਾਰੇ ਘਰ ਨੁਕਸਾਨੇ ਗਏ ਹਨ।

ਅਰਜ਼ਰੂਮ ਦੇ ਨੇੜਲੇ ਸੂਬਿਆਂ ਮਸ ਅਤੇ ਦਿਆਰਬਾਕਿਰ ਵਿੱਚ ਵੀ ਇਸ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਪ੍ਰਭਾਵਿਤ ਖੇਤਰਾਂ ਵਿਚ ਰਾਹਤ ਕਾਰਜ ਆਰੰਭ ਕਰ ਦਿੱਤੇ ਗਏ ਹਨ। ਜਿੱਥੇ ਐਮਰਜੈਂਸੀ ਦਲਾਂ ਨੂੰ ਇਨ੍ਹਾਂ ਪਿੰਡਾਂ ਵਿੱਚ ਰਾਹਤ ਵਾਸਤੇ ਭੇਜਿਆ ਗਿਆ ਹੈ। ਜਿੱਥੇ ਉਨ੍ਹਾਂ ਵੱਲੋਂ ਬਚਾਅ ਕਾਰਜ ਜਾਰੀ ਹਨ।