ਹੁਣੇ ਆਈ ਤਾਜਾ ਵੱਡੀ ਖਬਰ
ਸਾਲ 2020 ਦੀ ਸ਼ੁਰੂਆਤ ਤੋਂ ਹੀ ਪੂਰੀ ਦੁਨੀਆਂ ਦੇ ਹਾਲਾਤ ਬੁਰੇ ਦੌਰ ਵਿੱਚੋਂ ਗੁਜ਼ਰਨੇ ਸ਼ੁਰੂ ਹੋ ਗਏ। ਇਸ ਸਾਲ ਨੇ ਸਾਡੇ ਕੋਲੋਂ ਬਹੁਤ ਸਾਰੇ ਲੋਕਾਂ ਨੂੰ ਦੂਰ ਕਰ ਲਿਆ ਜਿਨ੍ਹਾਂ ਵਿੱਚ ਸਾਡੇ ਕਈ ਆਪਣੇ ਚਹੇਤੇ ਵੀ ਸ਼ਾਮਲ ਸਨ। ਉਹ ਲੋਕ ਜਿਨ੍ਹਾਂ ਦੇ ਜਾਣ ਦਾ ਗਮ ਇੱਕਲੇ ਪਰਿਵਾਰ ਨੂੰ ਹੀ ਨਹੀ ਸਗੋਂ ਪੂਰੇ ਸਮਾਜ ਨੂੰ ਵੀ ਮਹਿਸੂਸ ਹੁੰਦਾ ਹੈ। ਅੱਜ ਇਸ ਦੁਨੀਆਂ ਤੋਂ ਇਕ ਅਜਿਹੀ ਮਹਾਨ ਸਖ਼ਸ਼ੀਅਤ ਰੁਖ਼ਸਤ ਹੋ ਗਈ ਜਿਸ ਦੀ ਸਫ਼ਲਤਾ ਦੀਆਂ ਕਹਾਣੀਆਂ ਦੁਨੀਆਂ ਦੇ ਕਈ ਦਿੱਗਜ ਲੋਕ ਆਪਣੇ ਭਾਸ਼ਣ ਵਿੱਚ ਸ਼ਾਮਲ ਕਰਦੇ ਸਨ।
ਭਾਰਤ ਸਮੇਤ ਪੂਰੇ ਵਿਸ਼ਵ ਵਿੱਚ ਮਸ਼ਹੂਰ ਐਮਡੀਐਚ ਕੰਪਨੀ ਦੇ ਮਾਲਕ ਮਹਾਸ਼ਯ ਧਰਮਪਾਲ ਗੁਲਾਟੀ ਦੀ ਮੌਤ ਹੋ ਗਈ ਜੋ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਹਸਪਤਾਲ ਵਿਚ ਇਲਾਜ ਅਧੀਨ ਸਨ। ਧਰਮਪਾਲ ਗੁਲਾਟੀ ਦਾ ਜਨਮ 27 ਮਾਰਚ 1934 ਨੂੰ ਪਾਕਿਸਤਾਨ ਦੇ ਸਿਆਲਕੋਟ ਵਿਖੇ ਹੋਇਆ ਸੀ। ਛੋਟੀ ਉਮਰ ਤੋਂ ਹੀ ਪੜ੍ਹਾਈ ਦੇ ਵਿੱਚ ਕੋਈ ਦਿਲਚਸਪੀ ਨਾ ਹੋਣ ਕਾਰਨ ਇਨ੍ਹਾਂ ਦੇ ਪਿਤਾ ਜੀ ਨੇ ਧਰਮਪਾਲ ਨੂੰ ਆਪਣੇ ਨਾਲ ਮਸਾਲੇ ਵਾਲੀ ਦੁਕਾਨ ਉੱਪਰ ਕੰਮ ਕਰਨ ਲਈ ਲਗਾ ਲਿਆ।
ਮਹਾਸ਼ੀਅਨ ਦੀ ਹੱਟੀ ਦੀ ਸਥਾਪਨਾ ਸਾਲ 1919 ਵਿਚ ਸਿਆਲਕੋਟ ਪਾਕਿਸਤਾਨ ਵਿਖੇ ਹੋਈ ਸੀ ਅਤੇ ਇੱਥੇ ਕੰਮ ਕਰਦੇ ਸਮੇਂ ਧਰਮਪਾਲ ਗੁਲਾਟੀ ਨੇ ਬਹੁਤ ਤਜ਼ਰਬਾ ਹਾਸਿਲ ਕੀਤਾ। ਇਸ ਦੇ ਇਲਾਵਾ ਧਰਮਪਾਲ ਨੇ ਮਹਿੰਦੀ ਦੀ ਰੇਹੜੀ ਵੀ ਲਗਾਈ। ਸੰਨ 1947 ਵਿੱਚ ਦੰਗਿਆਂ ਦੌਰਾਨ ਪਾਕਿਸਤਾਨੀ ਛੱਡ ਅੰਮ੍ਰਿਤਸਰ ਆ ਗਏ ਜਿੱਥੇ ਇਕ ਆੜਤ ਦੀ ਦੁਕਾਨ ਉਪਰ ਕੰਮ ਕੀਤਾ। ਇਥੋਂ ਫਿਰ ਆਪਣੇ ਰਿਸ਼ਤੇਦਾਰ ਅਤੇ ਵੱਡੇ ਭਰਾ ਧਰਮਵੀਰ ਦੇ ਨਾਲ ਦਿੱਲੀ ਚਲੇ ਗਏ।
ਇੱਥੇ ਆ ਕੇ ਕੁਝ ਦੇਰ ਦੇ ਲਈ ਟਾਂਗਾ ਚਲਾਉਣਾ ਸ਼ੁਰੂ ਕੀਤਾ ਫਿਰ ਆਪਣੇ ਪਿਤਾ ਦੇ ਨਾਲ ਗੁੜ ਸ਼ੱਕਰ ਦੀ ਦੁਕਾਨ ਵੀ ਚਲਾਈ। ਪਰ ਇਨ੍ਹਾਂ ਦਾ ਪੁਰਾਣਾ ਕਾਰੋਬਾਰੀ ਕਿੱਤਾ ਇਨ੍ਹਾਂ ਨੂੰ ਆਪਣੇ ਵੱਲ ਖਿੱਚ ਲਿਆਇਆ। ਅਮਜਲ ਰੋਡ ਉੱਪਰ ਹੀ ਇਨ੍ਹਾਂ ਨੇ ਦਾਲਾਂ, ਤੇਲ ਅਤੇ ਮਸਾਲੇ ਦੀ ਦੁਕਾਨ ਸ਼ੁਰੂ ਕਰ ਦਿੱਤੀ। ਸਾਲ 1960 ਵਿਚ ਦਿੱਲੀ ਦੇ ਕੀਰਤੀ ਨਗਰ ਵਿਖੇ ਇਨ੍ਹਾਂ ਨੇ ਪਹਿਲੀ ਫੈਕਟਰੀ ਸਥਾਪਤ ਕੀਤੀ। ਜਿਸ ਦੀ ਸਫ਼ਲਤਾ ਦੀ ਖੁਸ਼ਬੂ ਪੂਰੇ ਦੇਸ਼ ਵਿੱਚ ਫੈਲਣ ਲੱਗੀ। ਇਸ ਫੈਕਟਰੀ ਵਿੱਚ ਤਿਆਰ ਕੀਤਾ ਗਿਆ ਮਸਾਲੇ ਪੂਰੇ ਦੇਸ਼ ਨਾਲ ਵਿਦੇਸ਼ਾਂ ਵਿੱਚ ਵੀ ਵਿਕਣ ਲੱਗ ਪਏ ਅਤੇ ਇਸ ਤੋਂ ਬਾਅਦ ਗੁਰੂਗ੍ਰਾਮ ਅਤੇ ਨਾਗੌਰ ਵਿੱਚ ਵੀ ਤਿੰਨ ਫੈਕਟਰੀਆਂ ਲਗਾਈਆਂ ਗਈਆਂ।
ਆਪਣੇ ਜੀਵਨ ਦੀ ਖ਼ੁਸ਼ਹਾਲੀ ਦਾ ਰਾਜ ਦੱਸਦੇ ਹੋਏ ਧਰਮਪਾਲ ਨੇ ਦੱਸਿਆ ਕਿ ਉਹ ਰੋਜ਼ ਸਵੇਰੇ 4:45 ‘ਤੇ ਉੱਠਦੇ ਸਨ ਅਤੇ ਤਾਂਬੇ ਦੇ ਗਲਾਸ ਵਿੱਚ ਪਾਣੀ ਅਤੇ ਸ਼ਹਿਦ ਲੈਂਦੇ ਸਨ। ਇਸ ਤੋਂ ਬਾਅਦ ਪਾਰਕ ਵਿਚ ਸੈਰ, ਕਸਰਤ, ਆਸਣ, ਪ੍ਰਾਣਾਯਾਮ ਕਰਦੇ ਸਨ। ਪੂਰੇ ਦਿਨ ਵਿੱਚ ਹਲਕਾ ਭੋਜਨ ਖਾਣ ਤੋਂ ਬਾਅਦ 10.30 ਤੱਕ ਸੌਂ ਜਾਂਦੇ ਸਨ। ਉਨ੍ਹਾਂ ਲੋਕਾਂ ਨੂੰ ਜ਼ਿੰਦਗੀ ਦੀਆਂ ਤਿੰਨ ਸਿੱਖਿਆਵਾਂ ਉੱਤੇ ਚੱਲਣ ਲਈ ਪ੍ਰੇਰਿਆ ਸੀ। ਪਹਿਲੇ ਰੋਜ਼ ਸੇਵ ਕਰੋ। ਦੂਜੀ ਦੁੱਧ ਵਿੱਚ ਮਖਾਣੇ ਪਾ ਕੇ ਪੀਓ ਅਤੇ ਤੀਜੀ ਬਦਾਮ ਦੇ ਤੇਲ ਦੀ ਮਾਲਿਸ਼ ਕਰੋ।
ਬੈਂਕ ਦੇ 10 ਰੁਪਏ ਦੇ ਚੈੱਕ ਤੋਂ ਲੈ ਕੇ ਕਰੋੜਾਂ ਰੁਪਏ ਦੇ ਚੈੱਕ ਉਪਰ ਉਹ ਆਪ ਹੀ ਸਾਈਨ ਕਰਦੇ ਸਨ। ਆਪਣੀ ਮਾਤਾ ਚੰਨਣ ਦੇਵੀ ਦੇ ਨਾਮ ਉਪਰ ਇਕ ਹਸਪਤਾਲ ਬਣਾਇਆ ਸੀ। ਇਸ ਤੋਂ ਇਲਾਵਾ ਦਿੱਲੀ ਅਤੇ ਦੇਸ਼ ਵਿਚ ਬਹੁਤ ਸਾਰੇ ਸਕੂਲ, ਆਸ਼ਰਮ, ਗਊਸ਼ਾਲਾ ਦਾ ਨਿਰਮਾਣ ਕਰਵਾਇਆ ਸੀ। ਦਿੱਲੀ ਵਿੱਚ ਕੰਮ ਕਰਨ ਦੌਰਾਨ ਉਨ੍ਹਾਂ ਨੇ ਬਹੁਤ ਸਾਰੀਆਂ ਮੁਸ਼ਕਿਲਾਂ ਨੂੰ ਸਹਿਣ ਕੀਤਾ ਅਤੇ ਅੰਤ ਉਹ ਦੁਨੀਆ ਵਿਚ ਇਕ ਪ੍ਰਸਿੱਧ ਵਿਅਕਤੀ ਬਣ ਗਏ। ਇਨ੍ਹਾਂ ਦੀ ਮੌਤ ਉੱਪਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਦੇਸ਼ ਦੀਆਂ ਸ਼ਖਸ਼ੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Previous Postਕਿਸਾਨਾਂ ਅਤੇ ਕੇਂਦਰ ਦੀ ਮੀਟਿੰਗ ਤੋਂ ਪਹਿਲਾਂ ਦਿੱਲੀ ਪੁਲਸ ਨੇ ਕੀਤਾ ਇਹ ਵੱਡਾ ਐਕਸ਼ਨ – ਤਾਜਾ ਵੱਡੀ ਖਬਰ
Next Postਪੰਜਾਬ ਸਰਕਾਰ ਨੇ ਸਕੂਲਾਂ ਬਾਰੇ ਕਰਤਾ ਇਹ ਵੱਡਾ ਐਲਾਨ , ਲੋਕਾਂ ਚ ਛਾਈ ਖੁਸ਼ੀ