ਆਈ ਤਾਜ਼ਾ ਵੱਡੀ ਖਬਰ
ਹਰ ਦੇਸ਼ ਵਿਚ ਲੋਕਾਂ ਵੱਲੋਂ ਮੁਸ਼ਕਲ ਦੀ ਘੜੀ ਵਿੱਚ ਵਰਤਿਆ ਜਾਣ ਵਾਲਾ ਪੈਸਾ ਬੈਂਕਾਂ ਵਿੱਚ ਜਮ੍ਹਾਂ ਕੀਤਾ ਜਾਂਦਾ ਹੈ। ਤਾਂ ਜੋ ਜ਼ਰੂਰਤ ਦੇ ਅਨੁਸਾਰ ਜਮ੍ਹਾ ਪੂੰਜੀ ਦੀ ਸਮੇਂ ਸਿਰ ਵਰਤੋਂ ਕੀਤੀ ਜਾ ਸਕੇ। ਕਰੋਨਾ ਦੇ ਦੌਰ ਵਿੱਚ ਵੀ ਲੋਕਾਂ ਵੱਲੋਂ ਬੇਰੋਜ਼ਗਾਰੀ ਦੇ ਚਲਦੇ ਹੋਏ ਅਤੇ ਰੋਜ਼ਗਾਰ ਠੱਪ ਹੋਣ ਕਰਕੇ ਬੈਂਕ ਵਿਚ ਜਮਾਂ ਕੀਤੀ ਗਈ ਆਪਣੀ ਜਮ੍ਹਾਂ ਰਾਸ਼ੀ ਦੀ ਸਹਾਇਤਾ ਲਈ ਗਈ ਸੀ। ਉੱਥੇ ਹੀ ਬੈਂਕਾਂ ਵੱਲੋਂ ਵੀ ਗਾਹਕਾਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਸਾਰੀਆਂ ਯੋਜਨਾਵਾਂ ਲਾਗੂ ਕੀਤੀਆਂ ਜਾਂਦੀਆਂ ਹਨ। ਜਿਨ੍ਹਾਂ ਤੋਂ ਫ਼ਾਇਦਾ ਲੋਕਾਂ ਨੂੰ ਹੋ ਸਕੇ। ਅਜੋਕੇ ਦੌਰ ਦੇ ਵਿੱਚ ਬੈਂਕਾਂ ਦਾ ਕੰਮ ਵੀ ਅਲੱਗ ਕੀਤਾ ਗਿਆ ਹੈ ਜਿੱਥੇ ਲੋਕਾਂ ਵੱਲੋਂ ਬਹੁਤ ਸਾਰੇ ਕੰਮ ਪੈਸੇ ਦੇ ਲੈਣ ਦੇਣ ਸਬੰਧੀ ਆਨਲਾਈਨ ਹੀ ਕੀਤੇ ਜਾ ਰਹੇ ਹਨ।
ਉਥੇ ਹੀ ਕਈ ਵਾਰ ਅਚਾਨਕ ਆਈ ਰੁਕਾਵਟ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਦੀ ਜਾਣਕਾਰੀ ਬੈਂਕਾਂ ਵੱਲੋਂ ਪਹਿਲਾਂ ਹੀ ਮੁਹਇਆ ਕਰਵਾ ਦਿੱਤੀ ਜਾਂਦੀ ਹੈ ਤਾਂ ਜੋ ਗਾਹਕਾਂ ਨੂੰ ਪ੍ਰੇਸ਼ਾਨੀ ਨਾ ਹੋ ਸਕੇ। ਹੁਣ ਭਾਰਤ ਵਿੱਚ ਤਿੰਨ ਦਿਨਾਂ ਬਾਰੇ ਇਹ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਦੀ ਸਭ ਤੋਂ ਵੱਡੀ ਬੈਂਕ ਐਸ ਬੀ ਆਈ ਵੱਲੋਂ ਆਪਣੇ ਗਾਹਕਾਂ ਲਈ ਇਕ ਖਾਸ ਸੂਚਨਾ ਜਾਰੀ ਕੀਤੀ ਗਈ ਹੈ।
ਬੈਂਕ ਵੱਲੋਂ ਟਵੀਟਰ ਰਾਹੀਂ ਜਾਣਕਾਰੀ ਜਾਰੀ ਕਰਦੇ ਹੋਏ ਆਖਿਆ ਗਿਆ ਹੈ ਕਿ ਕੁਝ ਖਾਸ ਸੁਧਾਰ ਨੂੰ ਲੈ ਕੇ ਬੈਂਕ ਦੀਆਂ ਸੇਵਾਵਾਂ ਤਿੰਨ ਦਿਨ ਲਈ ਬੰਦ ਕੀਤੀਆਂ ਜਾ ਰਹੀਆਂ ਹਨ ਜੋ ਕਿ 9 ਅਕਤੂਬਰ ਦੀ ਰਾਤ 12:20 ਤੋਂ 2:20 ਤੱਕ ਬੰਦ ਰੱਖੀਆਂ ਜਾਣਗੀਆਂ। ਇਸ ਤਰਾਂ ਹੀ 10 ਅਤੇ 11 ਅਕਤੂਬਰ ਨੂੰ ਵੀ ਰਾਤ ਦੇ ਸਮੇਂ 11:20 ਤੋਂ ਲੈ ਕੇ ਦੁਪਹਿਰ 1:20 ਤੱਕ ਸੇਵਾਵਾਂ ਪ੍ਰਭਾਵਿਤ ਹੋਣਗੀਆਂ। ਬੰਦ ਕੀਤੇ ਜਾ ਰਹੇ ਇਨ੍ਹਾਂ ਸੇਵਾਵਾਂ ਦੇ ਸਮੇਂ ਦੌਰਾਨ ਗਾਹਕਾਂ ਵੱਲੋਂ ਕੋਈ ਵੀ ਲੈਣ-ਦੇਣ ਨਹੀਂ ਕੀਤਾ ਜਾ ਸਕੇਗਾ।
ਬੈਂਕ ਵੱਲੋਂ ਕੁਝ ਘੰਟਿਆਂ ਲਈ ਬੈਂਕ ਦੀ ਖਾਸ ਸਰਵਿਸ ਲਈ ਇਹ ਸੁਵਿਧਾ ਤਿੰਨ ਦਿਨਾਂ ਲਈ ਪ੍ਰਭਾਵਤ ਹੋਵੇਗੀ। ਜਿਨ੍ਹਾਂ ਵਿੱਚ UPI ਸਰਵਿਸ, ਇੰਟਰਨੇਟ ਬੈਂਕਿੰਗ yono, ਅਤੇ yono lite ਪ੍ਰਭਾਵਤ ਹੋਵੇਗੀ। ਬੈਂਕ ਵੱਲੋਂ ਆਪਣੇ ਗਾਹਕਾਂ ਨੂੰ ਬੇਹਤਰੀਨ ਸੁਵਿਧਾਵਾਂ ਪ੍ਰਦਾਨ ਕਰਨ ਲਈ ਹੀ ਸਮੇਂ ਸਮੇਂ ਤੇ ਇਨ੍ਹਾਂ ਵਿੱਚ ਬਦਲਾਅ ਕੀਤਾ ਜਾਂਦਾ ਹੈ ਤਾਂ ਜੋ ਡਿਜੀਟਲ ਸਹੂਲਤਾਂ ਗਾਹਕਾਂ ਨੂੰ ਆਸਾਨੀ ਨਾਲ ਪ੍ਰਾਪਤ ਹੋ ਸਕਣ।
Previous Postਪੰਜਾਬ : ਘਰ ਤੋਂ ਸਕੂਲੇ ਗਈ ਕੁੜੀ ਨੂੰ ਏਦਾਂ ਲੈ ਗਈ ਮੌਤ ਆਪਣੇ ਨਾਲ – ਇਲਾਕੇ ਚ ਪਿਆ ਮਾਤਮ
Next Postਪੰਜਾਬ: ਹੋ ਗਈ ਓਹੀ ਗਲ੍ਹ ਜੋ ਸੋਚ ਰਹੇ ਸੀ ਕਿਸਾਨਾਂ ਲਈ ਆ ਰਹੀ ਇਹ ਵੱਡੀ ਮਾੜੀ ਖਬਰ