ਹੁਣੇ ਹੁਣੇ ਇੰਡੀਆ ਚ ਸੜਕ ਤੇ ਹੋਈ ਹਵਾਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ – ਫਿਰ ਹੋਇਆ ਅਜਿਹਾ

ਆਈ ਤਾਜਾ ਵੱਡੀ ਖਬਰ

ਇਨਸਾਨ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ ਆਪਣਾ ਸਫਰ ਤੈਅ ਕਰਨ ਲਈ ਕਈ ਤਰ੍ਹਾਂ ਦੇ ਵਾਹਨਾਂ ਦਾ ਇਸਤੇਮਾਲ ਕਰਨਾ ਪੈਂਦਾ ਹੈ। ਜੋ ਸੁਰੱਖਿਅਤ ਵੀ ਹੋਣ ਅਤੇ ਜਲਦ ਉਨ੍ਹਾਂ ਦੀ ਮੰਜ਼ਲ ਤਕ ਪਹੁੰਚਾ ਵੀ ਦੇਣ । ਇਸ ਲਈ ਇਨਸਾਨ ਵੱਲੋਂ ਸੜਕੀ, ਸਮੁੰਦਰੀ ਅਤੇ ਹਵਾਈ ਸਫ਼ਰ ਕੀਤਾ ਜਾਂਦਾ ਹੈ। ਇਸ ਮਹੀਨੇ ਦੇ ਵਿੱਚ ਜਿੱਥੇ ਬਹੁਤ ਸਾਰੇ ਹਵਾਈ ਹਾਦਸੇ ਹੋਣ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆਈਆਂ ਹਨ। ਉਥੇ ਹੀ ਦੇਸ਼ ਅੰਦਰ ਲਗਾਤਾਰ ਵਧ ਰਹੇ ਕਰੋਨਾ ਕੇਸਾਂ ਨੇ ਵੀ ਲੋਕਾਂ ਦੀ ਚਿੰਤਾ ਵਧਾਈ ਹੋਈ ਹੈ। ਉਥੇ ਹੀ ਕਾਲੀ ਫੰਗਸ, ਭੂਚਾਲ ਅਤੇ ਤੁਫਾਨਾਂ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਆਏ ਦਿਨ ਹੀ ਸਾਹਮਣੇ ਆਉਣ ਵਾਲੇ ਵੱਖ ਵੱਖ ਹਾਦਸੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੇ ਹਨ।

ਪਿਛਲੇ ਦਿਨੀ ਮੋਗੇ ਜਿਲੇ ਵਿੱਚ ਵਾਪਰੇ ਹਵਾਈ ਹਾਦਸੇ ਵਿਚ ਹੋਈ ਪਾਇਲਟ ਦੀ ਮੌਤ ਨਾਲ ਸਾਰਾ ਮਾਹੌਲ ਸੋਗਮਈ ਹੋ ਗਿਆ ਸੀ। ਹੁਣ ਇੰਡੀਆ ਦੀ ਸੜਕ ਤੇ ਹੋਈ ਹਵਾਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਉੱਤਰ ਪ੍ਰਦੇਸ਼ ਦੇ ਮਥਰਾ ਜ਼ਿਲ੍ਹੇ ਵਿੱਚ ਐਕਸਪ੍ਰੈਸ ਵੇਅ ਤੋਂ ਸਾਹਮਣੇ ਆਈ ਹੈ। ਜਿੱਥੇ ਅਲੀਗੜ੍ਹ ਤੋਂ ਰਵਾਨਾ ਹੋਇਆ ਜਹਾਜ਼ ਨਾਰਨੋਲ਼ ਜਾ ਰਿਹਾ ਸੀ। ਉਥੇ ਹੀ ਦੋ ਸੀਟਾਂ ਵਾਲੇ ਇਸ ਜਹਾਜ਼ ਨੂੰ ਅਚਾਨਕ ਆਈ ਤਕਨੀਕੀ ਖਰਾਬੀ ਦੇ ਕਾਰਨ ਇਸ ਜਹਾਜ਼ ਦੀ ਯਮੁਨਾ ਐਕਸਪ੍ਰੈਸ-ਵੇਅ ਤੇ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ।

ਇਸ ਲੈਂਡਿੰਗ ਦੌਰਾਨ ਹਵਾਈ ਜਹਾਜ਼ ਦੇ ਪਾਇਲਟ ਅਤੇ ਸਹਿ ਪਾਇਲਟ ਸੁਰੱਖਿਅਤ ਹਨ। ਇਸ ਨਿੱਜੀ ਜਹਾਜ਼ ਦੀ ਲੈਂਡਿੰਗ ਨੌਹਝੀਲ ਨੇੜੇ ਯਮੁਨਾ ਐਕਸਪ੍ਰੈਸ ਤੇ ਕਰਨੀ ਪਈ। ਜਹਾਜ਼ ਦੀ ਲੈਂਡਿੰਗ ਤੋਂ ਪਹਿਲਾਂ ਇਸ ਐਕਸਪ੍ਰੈਸ-ਵੇਅ ਦੇ ਦੋਵਾਂ ਪਾਸਿਆਂ ਤੋਂ ਵਾਹਨਾਂ ਦੀ ਆਵਾਜਾਈ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ ਸੀ। ਤਾਂ ਜੋ ਇਸ ਜਹਾਜ਼ ਦੀ ਲੈਂਡਿੰਗ ਸੁਰੱਖਿਅਤ ਹੋ ਸਕੇ। ਜਹਾਜ਼ ਦੀ ਲੈਂਡਿੰਗ ਹੋਣ ਤੋਂ ਬਾਅਦ ਹੀ ਆਵਾਜਾਈ ਨੂੰ ਮੁੜ ਤੋਂ ਬਹਾਲ ਕਰ ਦਿੱਤਾ ਗਿਆ।

ਉਥੇ ਹੀ ਇਸ ਜਹਾਜ਼ ਦੀ ਲੈਂਡਿੰਗ ਦੀ ਖਬਰ ਮਿਲਣ ਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਵੱਲੋਂ ਇਸ ਜਗ੍ਹਾ ਕੋਲ ਪਹੁੰਚ ਕੀਤੀ ਗਈ ,ਜਿਨ੍ਹਾਂ ਨੂੰ ਐਕਸਪ੍ਰੈਸ-ਵੇਅ ਦੇ ਕਰਮਚਾਰੀਆਂ ਵੱਲੋਂ ਰੋਕ ਦਿੱਤਾ ਗਿਆ। ਇਸ ਨਿੱਜੀ ਹਵਾਈ ਜਹਾਜ਼ ਵਿੱਚ ਆਈ ਤਕਨੀਕੀ ਖਰਾਬੀ ਦੇ ਕਾਰਨ ਇਸ ਨੂੰ ਸੁਰੱਖਿਅਤ ਉਤਾਰ ਲਿਆ ਗਿਆ ਹੈ ਅਤੇ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਹੈ।