ਹੁਣੇ ਹੁਣੇ ਇੰਡੀਆ ਚ ਸਵਾਰੀਆਂ ਨਾਲ ਭਰੇ ਜਹਾਜ ਬਾਰੇ ਆਈ ਇਹ ਵੱਡੀ ਮਾੜੀ ਖਬਰ

ਆਈ ਤਾਜਾ ਵੱਡੀ ਖਬਰ 

ਬਹੁਤ ਸਾਰੇ ਲੋਕਾਂ ਵੱਲੋਂ ਜਿਥੇ ਇਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਜਾਣ ਵਾਸਤੇ ਹਵਾਈ ਸਫ਼ਰ ਨੂੰ ਪਹਿਲ ਦਿੱਤੀ ਜਾਂਦੀ ਹੈ। ਉਥੇ ਹੀ ਦੇਸ਼ ਅੰਦਰ ਵੀ ਵੱਖ ਵੱਖ ਸੂਬਿਆਂ ਵਿਚ ਆਉਣ ਜਾਣ ਵਾਸਤੇ ਬਹੁਤ ਸਾਰੇ ਯਾਤਰੀਆਂ ਵੱਲੋਂ ਹਵਾਈ ਸਫਰ ਕੀਤਾ ਜਾਂਦਾ ਹੈ ਉਹ ਆਪਣਾ ਸਫਰ ਤੈਅ ਕਰ ਸਕਣ ਅਤੇ ਆਪਣੀ ਮੰਜ਼ਲ ਤਕ ਆਸਾਨੀ ਨਾਲ ਪਹੁੰਚ ਕਰ ਸਕਣ। ਜਿੱਥੇ ਬਹੁਤ ਸਾਰੇ ਯਾਤਰੀਆਂ ਵੱਲੋਂ ਘਰੇਲੂ ਉਡਾਨਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਉੱਥੇ ਘੱਟ ਖਰਚੇ ਤੇ ਉਨ੍ਹਾਂ ਨੂੰ ਵਧੀਆ ਸਹੂਲਤਾਂ ਵੀ ਹਵਾਈ ਉਡਾਣ ਵਿਚ ਮਿਲ ਜਾਂਦੀਆਂ ਹਨ। ਜਿੱਥੇ ਲੋਕਾਂ ਵੱਲੋਂ ਖ਼ੁਸ਼ੀ-ਖ਼ੁਸ਼ੀ ਇਹ ਹਵਾਈ ਸਫਰ ਕੀਤਾ ਜਾਂਦਾ ਹੈ ਉਥੇ ਹੀ ਕਈ ਵਾਰ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜਿਸ ਨਾਲ ਲੋਕਾਂ ਦੇ ਦਿਲ ਵਿੱਚ ਡਰ ਪੈਦਾ ਹੋ ਜਾਂਦਾ ਹੈ।

ਪਿਛਲੇ ਕੁਝ ਸਮੇਂ ਤੋਂ ਅਜਿਹੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਵੀ ਵੇਖਿਆ ਜਾ ਰਿਹਾ ਹੈ। ਹੁਣ ਇੰਡੀਆ ਵਿਚ ਸਵਾਰੀਆਂ ਨਾਲ ਭਰੇ ਹੋਏ ਜਹਾਜ਼ ਬਾਰੇ ਇਹ ਬੜੀ ਮਾੜੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਵਾਈ ਹਾਦਸਾ ਹੋਣ ਦੀ ਖਬਰ ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਡੂਮਨਾ ਏਅਰਪੋਰਟ ਤੋਂ ਸਾਹਮਣੇ ਆਈ ਹੈ ਜਿੱਥੇ ਅੱਜ ਸਵੇਰੇ ਸ਼ਨੀਵਾਰ ਨੂੰ ਦਿੱਲੀ ਤੋਂ ਜੱਬਲਪੁਰ ਆਈ ਏਅਰ ਇੰਡੀਆ ਦੀ ਇਕ ਫਲਾਈਟ E-9167 ਹਾਦਸਾ ਗ੍ਰਸਤ ਹੁੰਦੇ ਹੁੰਦੇ ਬਚ ਗਈ ਹੈ।

ਅੱਜ ਸਵੇਰੇ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਏਅਰ ਇੰਡੀਆ ਦੇ ਇਸ ਹਵਾਈ ਜਹਾਜ਼ ਵਿੱਚ ਦਿੱਲੀ ਤੋਂ ਜਬਲ ਪੁਰ ਆਏ 54 ਯਾਤਰੀਆਂ ਵਿੱਚ ਉਸ ਸਮੇਂ ਡਰ ਪੈਦਾ ਹੋਇਆ ਜਦੋਂ ਰਨਵੇ ਤੇ ਲੈਂਡਿੰਗ ਕਰਦੇ ਹੋਏ ਜਹਾਜ਼ ਕੰਟਰੋਲ ਤੋਂ ਬਾਹਰ ਹੋ ਗਿਆ। ਜਿਸ ਕਾਰਨ ਜਹਾਜ਼ ਵਿਚ ਸਵਾਰ ਸਾਰੇ ਯਾਤਰੀਆਂ ਵਿੱਚ ਡਰ ਪੈਦਾ ਹੋ ਗਿਆ ਅਤੇ ਹਵਾਈ ਜਹਾਜ਼ ਦੇ ਪਾਇਲਟ ਵੱਲੋਂ ਸਮਝਦਾਰੀ ਦਿਖਾਈ ਗਈ ਅਤੇ ਜਹਾਜ਼ ਨੂੰ ਤੁਰੰਤ ਹੀ ਕੰਟਰੋਲ ਵਿਚ ਕਰਦੇ ਹੋਏ ਉਸ ਨੂੰ ਵਾਪਸ ਰਨਵੇ ਤੇ ਲਿਆਂਦਾ ਗਿਆ।

ਰਾਹਤ ਦੀ ਖਬਰ ਇਹ ਰਹੀ ਹੈ ਕਿ ਸ਼ਨੀਵਾਰ ਸਵੇਰ ਨੂੰ ਇਹ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਹੈ ਅਤੇ ਕੋਈ ਵੀ ਨੁਕਸਾਨ ਨਹੀਂ ਹੋਇਆ ਹੈ। ਉਧਰ ਇਸ ਬਾਰੇ ਜਾਣਕਾਰੀ ਦੇਣ ਤੋਂ ਅਧਿਕਾਰੀਆਂ ਵੱਲੋਂ ਚੁੱਪ ਵੱਟੀ ਹੋਈ ਹੈ ਅਤੇ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਜਹਾਜ਼ ਕਿਵੇਂ ਆਪਣਾ ਕੰਟਰੋਲ ਗੁਆ ਬੈਠਾ ਅਤੇ ਫਿਸਲ ਗਿਆ। ਇਸ ਘਟਨਾ ਦੇ ਦੌਰਾਨ ਚੌਕਸੀ ਵਜੋਂ ਏਅਰਪੋਰਟ ਦੇ ਅਫ਼ਸਰਾਂ ਵੱਲੋਂ ਫਾਇਰ ਬਰਗੇਡ ਅਤੇ ਐਂਬੂਲੈਂਸ ਨੂੰ ਵੀ ਰਨਵੇ ਉਪਰ ਬੁਲਾ ਲਿਆ ਗਿਆ ਸੀ।