ਨਿਊਯਾਰਕ ਤੋਂ ਨਵੀਂ ਦਿੱਲੀ ਵੱਲ ਆ ਰਹੀ ਅਮਰੀਕਨ ਏਅਰਲਾਈਨਜ਼ ਦੀ ਫਲਾਈਟ ਏਏ-292 ਨੂੰ ਇੱਕ ਸੰਭਾਵਿਤ ਬੰਬ ਖ਼ਤਰੇ ਦੇ ਚਲਦੇ ਰੋਮ (ਇਟਲੀ) ਵੱਲ ਮੋੜ ਦਿੱਤਾ ਗਿਆ। ਰਿਪੋਰਟਾਂ ਅਨੁਸਾਰ, ਜਹਾਜ਼ ਨੂੰ ਉਡਾਣ ਦੌਰਾਨ ਬੰਬ ਧਮਕੀ ਦੀ ਈਮੇਲ ਮਿਲੀ, ਜਿਸ ਤੋਂ ਬਾਅਦ ਚਾਲਕ ਦਲ ਨੇ ਜਹਾਜ਼ ਨੂੰ ਤੁਰੰਤ ਰੋਮ ਦੇ ਫਿਉਮਿਸੀਨੋ ਹਵਾਈ ਅੱਡੇ ਉੱਤੇ ਲੈਂਡ ਕਰਨ ਦਾ ਫੈਸਲਾ ਕੀਤਾ।
ਫਲਾਈਟ ਦੀ ਸੁਰੱਖਿਅਤ ਲੈਂਡਿੰਗ
ਬੋਇੰਗ 787 ਡ੍ਰੀਮਲਾਈਨਰ ਜਹਾਜ਼ ਨੇ ਨਿਊਯਾਰਕ ਦੇ ਜੇਐੱਫਕੇ ਹਵਾਈ ਅੱਡੇ ਤੋਂ ਸ਼ਨੀਵਾਰ ਰਾਤ 8:15 ਵਜੇ ਉਡਾਣ ਭਰੀ ਸੀ। ਜਦੋਂ ਜਹਾਜ਼ ਕੈਸਪੀਅਨ ਸਮੁੰਦਰ ਦੇ ਉੱਤੇ ਸੀ, ਉੱਡਾਣ ਦੌਰਾਨ ਕ੍ਰੂ ਮੈਂਬਰਾਂ ਨੂੰ ਸੰਭਾਵਿਤ ਵਿਸ਼ਫੋਟਕ ਦੀ ਸੂਚਨਾ ਮਿਲੀ। ਜਹਾਜ਼ ਨੂੰ ਯੂਰਪ ਵੱਲ ਮੋੜ ਕੇ ਐਤਵਾਰ ਸ਼ਾਮ 5:30 ਵਜੇ ਰੋਮ ਦੇ ਲਿਓਨਾਰਦੋ ਦਾ ਵਿਂਚੀ-ਫਿਉਮਿਸੀਨੋ ਏਅਰਪੋਰਟ ‘ਤੇ ਸੁਰੱਖਿਅਤ ਉਤਾਰਿਆ ਗਿਆ।
ਜਹਾਜ਼ ਵਿੱਚ ਮੌਜੂਦ ਯਾਤਰੀ ਅਤੇ ਕ੍ਰੂ ਸੁਰੱਖਿਅਤ
ਜਹਾਜ਼ ਦੀ ਸਫਲ ਲੈਂਡਿੰਗ ਤੋਂ ਬਾਅਦ ਸਾਰੇ ਯਾਤਰੀ ਅਤੇ ਕ੍ਰੂ ਮੈਂਬਰ ਸੁਰੱਖਿਅਤ ਹਨ। ਬੰਬ ਧਮਕੀ ਮਿਲਣ ਦੇ ਫੌਰੀ ਬਾਅਦ, ਇਟਲੀ ਦੇ ਸੁਰੱਖਿਆ ਬਲਾਂ ਨੇ ਜਹਾਜ਼ ਦੀ ਜਾਂਚ ਸ਼ੁਰੂ ਕਰ ਦਿੱਤੀ। ਜਹਾਜ਼ ਨੂੰ ਹਾਈ ਅਲਰਟ ‘ਤੇ ਰੱਖ ਕੇ, ਸੰਭਾਵਿਤ ਖ਼ਤਰੇ ਦੀ ਜਾਂਚ ਜਾਰੀ ਹੈ।
ਜਾਂਚ ਜਾਰੀ
ਸੁਰੱਖਿਆ ਏਜੰਸੀਆਂ ਨੇ ਧਮਕੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਹਾਲੇ ਤੱਕ ਕਿਸੇ ਵੀ ਵਿਸ਼ਫੋਟਕ ਪਦਾਰਥ ਦੀ ਪੁਸ਼ਟੀ ਨਹੀਂ ਹੋਈ। ਸੁਰੱਖਿਆ ਸੰਬੰਧੀ ਪ੍ਰੋਟੋਕੋਲ ਦੇ ਤਹਿਤ ਯਾਤਰੀਆਂ ਅਤੇ ਜਹਾਜ਼ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ।
ਇਹ ਘਟਨਾ ਇੱਕ ਵੱਡਾ ਸੁਰੱਖਿਆ ਚੈਲੰਜ ਹੈ ਅਤੇ ਅਧਿਕਾਰੀਆਂ ਵੱਲੋਂ ਇਸ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ।