ਆਈ ਤਾਜਾ ਵੱਡੀ ਖਬਰ
ਸਾਡੇ ਸਾਰਿਆਂ ਦੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਅੰਗ ਇੰਟਰਨੈਟ ਬਣ ਚੁੱਕਿਆ ਹੈ l ਜਿਸ ਬਿਨਾਂ ਜ਼ਿੰਦਗੀ ਅਧੂਰੀ ਜਾਪਦੀ ਹੈ। ਅਜੋਕੇ ਸਮੇਂ ਦੇ ਵਿੱਚ ਇੱਕ ਦਿਨ ਵੀ ਇੰਟਰਨੈਟ ਤੋਂ ਬਿਨਾਂ ਰਹਿਣਾ ਔਖਾ ਹੋਇਆ ਪਿਆ ਹੈ l ਇਸੇ ਵਿਚਾਲੇ ਹੁਣ ਇੰਟਰਨੈਟ ਸੇਵਾਵਾਂ ਬੰਦ ਹੁਣ ਸਬੰਧੀ ਹੁਕਮ ਜਾਰੀ ਹੋ ਚੁੱਕੇ ਹਨ। ਇਹ ਇੰਟਰਨੈਟ ਸੇਵਾਵਾਂ ਕੁਝ ਘੰਟੇ ਦੇ ਲਈ ਬੰਦ ਹੋਣ ਜਾ ਰਹੀਆਂ ਹਨ, ਜਿਸ ਦੇ ਚਲਦੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਕੰਮ ਕਾਜ ਇੰਟਰਨੈਟ ਦੇ ਨਾਲ ਜੁੜੇ ਹੋਏ ਹਨ। ਦਰਅਸਲ ਹੁਣ ਹਰਿਆਣਾ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ, ਜਿਸ ਕਾਰਨ ਜ਼ਿਲ੍ਹੇ ‘ਚ 7 ਅਗਸਤ 2024 ਤੋਂ 8 ਅਗਸਤ 2024 ਤੱਕ ਇੰਟਰਨੈੱਟ ਸੇਵਾਵਾਂ ਬੰਦ ਰਹਿਣਗੀਆਂ,
ਇਸ ਪਿੱਛੇ ਦਾ ਕਾਰਨ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਹਾਂ ਪਰ ਉਸ ਤੋਂ ਪਹਿਲਾਂ ਦੱਸ ਦਈਏ ਕਿ ਇਸ ਹੁਕਮ ਦੇ ਪਹਿਲੇ ਪੈਰੇ ਵਿੱਚ ਦੱਸਿਆ ਗਿਆ ਹੈ, ਸੰਕਟਕਾਲੀਨ ਸਥਿਤੀ ਦੇ ਮੱਦੇਨਜ਼ਰ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਸਿਰਸਾ ‘ਚ ਤਣਾਅ ਤੋਂ ਬਚਣ ਲਈ ਸੋਸ਼ਲ ਮੀਡੀਆ ਅਤੇ ਇੰਟਰਨੈੱਟ ‘ਤੇ 24 ਘੰਟੇ ਲਈ ਪਾਬੰਦੀ ਲਗਾ ਦਿੱਤੀ ਗਈ l ਹਰਿਆਣਾ ਦੇ ਗ੍ਰਹਿ ਸਕੱਤਰ ਅਨੁਰਾਗ ਰਸਤੋਗੀ ਨੇ ਹੁਕਮ ਜਾਰੀ ਕੀਤੇ ਹਨ l ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਡੇਰਾ ਜਗਮਾਲਵਾਲੀ ਵਿੱਚ ਚੱਲ ਰਹੇ ਗੱਦੀ ਵਿਵਾਦ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੇ ਸੁਰੱਖਿਆ ਕਾਰਨਾਂ ਕਰਕੇ ਸਿਰਸਾ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ, ਇਹ ਇੰਟਰਨੈਟ ਸੇਵਾਵਾਂ ਅੱਜ ਸ਼ਾਮ 5 ਵਜੇ ਤੋਂ ਬੰਦ ਕਰ ਦਿੱਤੀਆਂ ਗਈਆਂ ਹਨ ਤੇ ਇਹ ਕੱਲ 12 ਵਜੇ ਤੱਕ ਬੰਦ ਰਹਿਣਗੀਆਂ l ਹਾਲਾਂਕਿ ਜੇਕਰ ਜਰੂਰਤ ਮਹਿਸੂਸ ਹੋਈ ਤਾਂ ਸਮਾਂ ਵਧਾ ਦਿੱਤਾ ਜਾਵੇਗਾ । ਇੰਟਰਨੈੱਟ ਅੱਜ ਸ਼ਾਮ 5 ਵਜੇ ਤੋਂ ਕੱਲ੍ਹ ਰਾਤ 12 ਵਜੇ ਤੱਕ ਬੰਦ ਰਹੇਗਾ। ਇਹ ਹੁਕਮ ਹਰਿਆਣਾ ਸਰਕਾਰ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਜਾਰੀ ਕੀਤਾ ਹੈ। ਇਨਾ ਹੁਕਮਾਂ ਦੀ ਜਾਰੀ ਹੋਣ ਤੋਂ ਬਾਅਦ ਬਹੁਤ ਸਾਰੇ ਲੋਕ ਪਰੇਸ਼ਾਨ ਵੀ ਹਨ ਕਿਉਂਕਿ ਉਨਾਂ ਦਾ ਕਾਰੋਬਾਰ ਇੰਟਰਨੈਟ ਦੇ ਉੱਪਰ ਪੂਰੀ ਤਰਹਾਂ ਨਿਰਭਰ ਹੋਇਆ ਪਿਆ ਹੈ, ਪਰ ਦੂਜੇ ਪਾਸੇ ਜਿਵੇਂ ਹੀ ਇਹ ਸਮਾਚਾਰ ਪ੍ਰਾਪਤ ਹੋਇਆ ਕਿਤੇ ਨਾ ਕਿਤੇ ਵਿਦਿਆਰਥੀਆਂ ਸਮੇਤ ਹੁਣ ਵਪਾਰੀ ਨਿਰਾਸ਼ ਨਜ਼ਰ ਆ ਰਹੇ ਹਨ।
Previous Postਤੀਆਂ ਦੇ ਤਿਉਹਾਰ ਤੇ ਸਰਕਾਰ ਨੇ ਦਿੱਤੀ ਵੱਡੀ ਖੁਸ਼ਖਬਰੀ , ਹੁਣ ਇਥੇ ਸਿਲੰਡਰ ਸਿਰਫ 500 ਰੁਪਏ ਕੀਮਤ ਚ ਮਿਲੇਗਾ
Next Postਹਵਾ ਚ ਉਡਿਆ ਹਵਾਈ ਜਹਾਜ ਹੋਇਆ ਕਰੈਸ਼ – ਹੋਇਆ ਮੌਤ ਦਾ ਤਾਂਡਵ