ਹੁਣੇ ਹੁਣੇ ਇੰਗਲੈਂਡ ਨੇ ਮੌਕੇ ਦੇ ਹਾਲਤ ਦੇਖਦੇ ਹੋਏ ਲੈ ਲਿਆ ਇਹ ਵੱਡਾ ਫੈਸਲਾ – ਫੋਰਨ ਕਰਤਾ ਇਹ ਕੰਮ

ਆਈ ਤਾਜ਼ਾ ਵੱਡੀ ਖਬਰ 

ਕਰੋਨਾ ਦੇ ਕਹਿਰ ਨੇ ਸਾਰੀ ਦੁਨੀਆਂ ਨੂੰ ਇੱਕ ਵਾਰ ਫਿਰ ਤੋਂ ਹਿਲਾ ਕੇ ਰੱਖ ਦਿੱਤਾ ਹੈ। ਜਿੱਥੇ ਸਾਰੀ ਦੁਨੀਆਂ ਵੱਲੋਂ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜ਼ਰਨ ਤੋਂ ਬਾਅਦ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਉਥੇ ਹੀ ਦੱਖਣੀ ਅਫ਼ਰੀਕਾ ਵਿੱਚ ਪਾਏ ਗਏ ਨਵੇਂ ਵੇਰੀਏਂਟ ਦੇ ਮਾਮਲੇ ਕਈ ਦੇਸ਼ਾਂ ਵਿਚ ਸਾਹਮਣੇ ਆਉਣ ਤੋਂ ਬਾਅਦ ਸਾਰੇ ਦੇਸ਼ਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਜਿੱਥੇ ਕਈ ਦੇਸ਼ਾਂ ਵਿੱਚ ਹੁਣ ਓਮੀਕਰੋਨ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਉੱਥੇ ਹੀ ਬਹੁਤ ਸਾਰੇ ਦੇਸ਼ਾਂ ਵਿਚ ਇਸ ਨਵੀਂ ਕਿਸਮ ਦੇ ਆਉਣ ਨਾਲ਼ ਬਹੁਤ ਸਾਰੇ ਦੇਸ਼ਾਂ ਵੱਲੋਂ ਦੱਖਣੀ ਅਫਰੀਕਾ ਅਤੇ ਹੋਰ ਦੇਸ਼ਾਂ ਤੋਂ ਆਉਣ ਵਾਲੀਆਂ ਉਡਾਨਾਂ ਉੱਪਰ ਪੂਰਨ ਰੂਪ ਨਾਲ ਪਾਬੰਦੀ ਲਗਾ ਦਿੱਤੀ ਗਈ ਹੈ।

ਹੁਣ ਇੰਗਲੈਂਡ ਵੱਲੋਂ ਵੀ ਮੌਕੇ ਦੇ ਹਲਾਤਾਂ ਨੂੰ ਦੇਖਦੇ ਹੋਏ ਇਹ ਵੱਡਾ ਫੈਸਲਾ ਲਿਆ ਗਿਆ ਹੈ ਜਿੱਥੇ ਇਹ ਕੰਮ ਫ਼ੌਰਨ ਕੀਤਾ ਗਿਆ ਹੈ। ਕਈ ਦੇਸ਼ਾਂ ਵਿੱਚ ਨਵੇਂ ਵਾਇਰਸ ਨੂੰ ਫੈਲਦੇ ਹੋਏ ਦੇਖ ਕੇ ਯੂਕੇ ਸਰਕਾਰ ਵੱਲੋਂ ਆਪਣੇ ਦੇਸ਼ ਦੇ ਲੋਕਾਂ ਦੀ ਸੁਰੱਖਿਆ ਲਈ ਇਕ ਅਹਿਮ ਫੈਸਲਾ ਲਿਆ ਗਿਆ ਹੈ। ਜਿਥੇ ਅਗਲੇ ਦੋ ਸਾਲਾਂ ਲਈ ਕਰੋਨਾ ਟੀਕਾਕਰਣ ਨੂੰ ਹੁਲਾਰਾ ਦੇਣ ਵਾਸਤੇ ਕਰੋਨਾ ਦੇ ਟੀਕੇ ਵਾਸਤੇ 114 ਮਿਲੀਅਨ ਤੋਂ ਵਧੇਰੇ ਖੁਰਾਕਾਂ ਲੈਣ ਦਾ ਆਡਰ ਦੇ ਦਿੱਤਾ ਹੈ।

ਯੂਕੇ ਸਰਕਾਰ ਵੱਲੋਂ ਇਹ ਆਡਰ ਫਾਰਮਾਸਿਯੂਟੀਕਲ ਦਿਗਜਾ ਫਾਈਜ਼ਰ ਬਾਇਓਨਟੈਕ ਅਤੇ ਮੋਡਰਨਾ ਵਾਸਤੇ ਦਿੱਤਾ ਗਿਆ ਹੈ। ਜਿਸ ਨਾਲ ਬ੍ਰਿਟੇਨ ਵਿਚ ਦੱਖਣੀ ਅਫਰੀਕਾ ਤੋਂ ਆਏ ਵੈਰੀਏਂਟ ਤੋਂ ਉਭਰਨ ਵਾਸਤੇ ਵੀ ਬੂਸਰਟ ਪ੍ਰੋਗਰਾਮ ਦਾ ਵਿਸਥਾਰ ਕੀਤਾ ਜਾਣਾ ਹੈ। ਬ੍ਰਿਟੇਨ ਦੇ ਸਿਹਤ ਵਿਭਾਗ ਵੱਲੋਂ 2022 ਦੇ ਮਧ ਤਕ ਲੋੜਵੰਦ ਦੇਸ਼ਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧਤਾ ਲਈ ਨਵੇਂ ਆਦੇਸ਼ਾਂ ਦੀ ਘੋਸ਼ਣਾ ਕੀਤੀ ਗਈ ਹੈ। ਜਿਸ ਦੇ ਤਹਿਤ ਬ੍ਰਿਟੇਨ ਵੱਲੋਂ ਇਹ ਬਚਨਵਧਤਾ ਦਰਸਾਈ ਗਈ ਹੈ ਕਿ ਉਹ ਲੋੜਵੰਦ ਦੇਸ਼ਾਂ ਨੂੰ 100 ਮਿਲੀਅਨ ਖੁਰਾਕ ਮੁਹਈਆ ਕਰਵਾਏਗਾ।

ਜਿੱਥੇ ਯੂਕੇ ਵੱਲੋਂ ਹੁਣ ਤੱਕ 70 ਮਿਲਿਅਨ ਟੀਕੇ ਦਾਨ ਕਰਨ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਗਿਆ ਸੀ ਉੱਥੇ ਹੀ ਇਸ ਸਾਲ ਦੇ ਅੰਤ ਤੱਕ 30 ਮਿਲੀਅਨ ਤੋਂ ਵਧੇਰੇ ਟੀਕੇ ਜ਼ਰੂਰਤਮੰਦਾਂ ਦੇਸ਼ ਨੂੰ ਦਾਨ ਕੀਤੇ ਗਏ ਹਨ। ਯੂ ਕੇ ਸਰਕਾਰ ਵੱਲੋਂ ਹੁਣ ਨਵੇਂ ਵਾਇਰਸ ਨੂੰ ਦੇਖਦੇ ਹੋਏ ਪਹਿਲਾਂ ਹੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।