ਹੁਣੇ ਹੁਣੇ ਇਸ ਮਸ਼ਹੂਰ ਕ੍ਰਿਕਟਰ ਦੀ ਹੋਈ ਅਚਾਨਕ ਮੌਤ – ਪ੍ਰਸੰਸਕਾਂ ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ 

ਖੇਡ ਜਗਤ ਦੇ ਵਿੱਚ ਅਜਿਹੇ ਬਹੁਤ ਸਾਰੇ ਖਿਡਾਰੀ ਹਨ, ਜਿਨਾਂ ਵੱਲੋਂ ਆਪਣੀ ਗੇਮ ਦੇ ਨਾਲ ਆਪਣੇ ਦੇਸ਼ ਦਾ ਨਾਮ ਪੂਰੀ ਦੁਨੀਆ ਭਰ ਦੇ ਵਿੱਚ ਰੋਸ਼ਨ ਕੀਤਾ ਗਿਆ ਹੈ l ਅਜਿਹੇ ਬਹੁਤ ਸਾਰੇ ਖਿਡਾਰੀ ਹਨ ਜਿਨਾਂ ਖਿਡਾਰੀਆਂ ਨੂੰ ਵੇਖ ਕੇ ਅੱਜ ਕੱਲ ਦੀ ਨੌਜਵਾਨ ਪੀੜੀ ਇਹ ਚਾਹੁੰਦੀ ਹੈ ਕਿ ਉਹਨਾਂ ਵਰਗਾ ਬਣਿਆ ਜਾਵੇ l ਇਸੇ ਵਿਚਾਲੇ ਹੁਣ ਖੇਡ ਜਗਤ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆਈ ਕਿ ਮਸ਼ਹੂਰ ਕ੍ਰਿਕਟਰ ਦੀ ਅਚਾਨਕ ਮੌਤ ਹੋ ਗਈ l ਜਿਸ ਦੇ ਚੱਲਦੇ ਖੇਡ ਜਗਤ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਦਰਅਸਲ ਇੰਗਲੈਂਡ ਕ੍ਰਿਕਟ ਨੂੰ ਅੱਜ ਵੱਡਾ ਝਟਕਾ ਲੱਗਾ ਹੈ, ਕਿਉਂਕਿ ਇੰਗਲੈਂਡ ਟੀਮ ਦੇ ਸਾਬਕਾ ਕ੍ਰਿਕਟਰ ਗ੍ਰਾਹਮ ਥੋਰਪ ਦੀ ਅੱਜ ਮੌਤ ਹੋ ਗਈ 55 ਸਾਲ ਦੀ ਉਮਰ ਵਿੱਚ ਉਹਨਾਂ ਇਸ ਸੰਸਾਰ ਨੂੰ ਸਦਾ ਸਦਾ ਦੇ ਲਈ ਅਲਵਿਦਾ ਆਖ ਦਿੱਤਾ l

ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ ਨੇ ਸੋਮਵਾਰ ਨੂੰ ਇਸ ਸਬੰਧੀ ਆਪਣੀ ਅਧਿਕਾਰਤ ਜਾਣਕਾਰੀ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ 1993 ‘ਚ ਡੈਬਿਊ ਕਰਨ ਵਾਲੇ ਥੋਰਪੇ ਨੂੰ ਇੰਗਲਿਸ਼ ਕ੍ਰਿਕਟ ਦੇ ਇਤਿਹਾਸ ‘ਚ ਸਭ ਤੋਂ ਵਧੀਆ ਬੱਲੇਬਾਜ਼ਾਂ ‘ਚ ਗਿਣਿਆ ਜਾਂਦਾ ਸੀ, ਪਰ ਅਚਨਚੇਤ ਉਹਨਾਂ ਦੀ ਹੋਈ ਮੌਤ ਦੇ ਕਾਰਨ ਜਿੱਥੇ ਖੇਡ ਜਗਤ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਉੱਥੇ ਹੀ ਇੰਗਲੈਂਡ ਕ੍ਰਿਕਟ ਟੀਮ ਲਈ ਇੱਕ ਅਜਿਹਾ ਘਾਟਾ ਹੈ ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਦੱਸ ਦਈਏ ਕਿ ਗ੍ਰਾਹਮ ਥੋਰਪ ਨੇ ਤਿੰਨ ਮੌਕਿਆਂ ‘ਤੇ ਇੰਗਲੈਂਡ ਦੀ ਕਪਤਾਨੀ ਕੀਤੀ ਤੇ 2010 ਅਤੇ 2022 ਦੇ ਵਿਚਕਾਰ ਆਪਣੇ ਦੇਸ਼ ਲਈ ਵੱਖ-ਵੱਖ ਕੋਚਿੰਗ ਭੂਮਿਕਾਵਾਂ ਨਿਭਾਈਆਂ, ਜਿਸ ਕਾਰਨ ਉਨਾਂ ਨੇ ਆਪਣੀ ਵੱਖਰੀ ਪਹਿਚਾਣ ਇੰਗਲੈਂਡ ਵਿੱਚ ਹੀ ਨਹੀਂ ਸਗੋਂ, ਪੂਰੀ ਦੁਨੀਆਂ ਭਰ ਦੇ ਵਿੱਚ ਬਣਾਈ ਹੋਈ ਸੀ । ਥੋਰਪ ਨੇ ਇੰਗਲੈਂਡ ਲਈ 100 ਟੈਸਟ ਮੈਚਾਂ ਦੀਆਂ 179 ਪਾਰੀਆਂ ਵਿੱਚ 44.66 ਦੀ ਔਸਤ ਨਾਲ 6744 ਦੌੜਾਂ ਬਣਾਈਆਂ, ਜਿਸ ਵਿੱਚ ਉਸਦਾ ਸਰਵੋਤਮ ਸਕੋਰ ਨਾਬਾਦ 200 ਦੌੜਾਂ ਸੀ। ਇਸ ਫਾਰਮੈਟ ਵਿੱਚ ਉਨ੍ਹਾਂ ਨੇ 16 ਸੈਂਕੜੇ ਅਤੇ 39 ਅਰਧ ਸੈਂਕੜੇ ਲਗਾਏ ਹਨ। ਇਸ ਤੋਂ ਇਲਾਵਾ ਵਨਡੇ ‘ਚ ਉਸ ਨੇ 82 ਮੈਚਾਂ ਦੀਆਂ 77 ਪਾਰੀਆਂ ‘ਚ 37.18 ਦੀ ਔਸਤ ਨਾਲ 2380 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ 21 ਅਰਧ ਸੈਂਕੜੇ ਲਗਾਏ। ਸੋ ਇਸੇ ਖਿਡਾਰੀ ਦੇ ਜਾਣ ਦੇ ਨਾਲ ਬਹੁਤ ਵੱਡਾ ਘਾਟਾ ਜਿੱਥੇ ਇੰਗਲੈਂਡ ਖੇਡ ਜਗਤ ਨੂੰ ਹੋਇਆ, ਉੱਥੇ ਹੀ ਉਹਨਾਂ ਦੇ ਚਾਹੁਣ ਵਾਲਿਆਂ ਦੇ ਵੱਲੋਂ ਵੀ ਉਹਨਾਂ ਦੀ ਮੌਤ ਦੇ ਉੱਪਰ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਤੇ ਆਪੋ ਆਪਣੇ ਸੋਸ਼ਲ ਮੀਡੀਆ ਅਕਾਊਂਟਾਂ ਦੇ ਉੱਪਰ ਉਹਨਾਂ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ।