ਹੁਣੇ ਹੁਣੇ ਇਸ ਮਸ਼ਹੂਰ ਅਦਾਕਾਰ ਦੇ ਘਰੇ ਪਿਆ ਮਾਤਮ ਹੋਈ ਮੌਤ ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਕਰੋਨਾ ਵਾਇਰਸ ਦੀ ਦੂਜੀ ਲਹਿਰ ਇਕ ਅਜਿਹੀ ਲਹਿਰ ਬਣ ਕੇ ਆਈ ਹੈ ਜਿਸ ਦੌਰਾਨ ਬਹੁਤ ਸਾਰੇ ਲੋਕਾਂ ਨੇ ਆਪਣੇ ਕਰੀਬੀ ਰਿਸ਼ਤੇਦਾਰਾਂ ਨੂੰ ਗਵਾਇਆ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਨੂੰ ਕਈ ਤਰਾਂ ਦੀਆਂ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ। ਜੇਕਰ ਉਹ ਬਾਲੀਵੁੱਡ ਦੀ ਗੱਲ ਕੀਤੀ ਜਾਵੇ ਤਾਂ ਕਰੋਨਾ ਵਾਇਰਸ ਦੇ ਦੌਰਾਨ ਬਾਲੀਵੁੱਡ ਨੂੰ ਕਈ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਵੇਂ ਬਾਲੀਵੁੱਡ ਦੇ ਕਈ ਸਿਤਾਰੇ ਇਸ ਕਰੋਨਾ ਵਾਇਰਸ ਦੀ ਚਪੇਟ ਵਿਚ ਆ ਗਏ। ਇਸ ਤੋਂ ਇਲਾਵਾ ਕਈ ਵੱਡੇ ਸਿਤਾਰਿਆਂ ਨੇ ਆਪਣੇ ਕਰੀਬੀਆਂ ਨੂੰ ਗਵਾ ਲਿਆ। ਪਲ ਅਜਿਹੀਆਂ ਮੰਦਭਾਗੀਆਂ ਖਬਰਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਸੇ ਤਰ੍ਹਾਂ ਇੱਕ ਹੋਰ ਮੰਦਭਾਗੀ ਖਬਰ ਬਾਲੀਵੁੱਡ ਨਾਲ ਸਬੰਧਿਤ ਆ ਰਹੀ ਹੈ। ਇਸ ਖਬਰ ਤੋਂ ਬਾਅਦ ਬਾਲੀਵੁੱਡ ਦੇ ਵਿਚ ਸੋਗ ਦੀ ਲਹਿਰ ਹੈ।

ਦਰਅਸਲ ਇਹ ਮੰਦਭਾਗੀ ਖ਼ਬਰ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਬੋਮਨ ਇਰਾਨੀ ਨਾਲ ਸੰਬੰਧਿਤ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਰਾਨੀ ਦੇ ਮਾਤਾ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਇਸ ਸੰਬੰਧੀ ਜਾਣਕਾਰੀ ਬੋਮਨ ਈਰਾਨੀ ਨੇ ਇੰਸਟਾਗ੍ਰਾਮ ਤੇ ਇਕ ਫੋਟੋ ਸਾਂਝੀ ਕਰਦਿਆਂ ਹੋਇਆਂ ਦਿੱਤੀ ਇਸ ਦੇ ਨਾਲ ਉਨ੍ਹਾਂ ਨੇ ਲਿਖਿਆ ਕਿ ਮਾਂ ਇਰਾਨੀ ਨੇ ਨੀਂਦ ਵਿੱਚ ਹੀ ਇਸ ਦੁਨੀਆਂ ਨੂੰ ਅਲਵਿਦਾ ਆਖ ਦਿੱਤਾ। ਉਹ ਲਿਖਦੇ ਹਨ ਕਿ ਉਨ੍ਹਾਂ ਦੀ ਮਾਂ ਦੀ ਉਮਰ 94 ਸਾਲ ਦੀ ਸੀ। ਪਰ ਉਨ੍ਹਾਂ ਨੇ 32 ਸਾਲ ਦੀ ਉਮਰ ਤੂੰ ਮੇਰੇ ਲਈ ਮਾਤਾ-ਪਿਤਾ ਦੋਵਾਂ ਦਾ ਰੋਲ ਨਿਭਾਇਆ ਹੈ।

ਉਹ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਲਿਖਦੇ ਹਨ ਕਿ ਉਨ੍ਹਾਂ ਦੀ ਮਾਂ ਬਹੁਤ ਜਿੰਦਾਦਿਲੀ ਸੀ। ਜਦੋਂ ਉਨ੍ਹਾਂ ਨੇ ਮੈਨੂੰ ਫਿਲਮਾਂ ਵਿੱਚ ਭੇਜਿਆ ਸੀ ਤਾਂ ਉਹ ਸ਼ਾਮ ਨੂੰ ਇਹ ਸੁਨਿਸ਼ਚਿਤ ਕਰਦੀ ਸੀ ਕਿ ਕੰਪਾਊਡ ਦੇ ਸਾਰੇ ਬੱਚੇ ਉਸ ਨੂੰ ਮਿਲ ਆਉਂਦੇ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਲਿਖਿਆ ਹੈ ਕਿ ਉਹਨਾਂ ਦੀ ਮਾਂ ਨੂੰ ਪੌਪਕੌਰਨ ਖਾਣਾ ਬਹੁਤ ਪਸੰਦ ਸੀ ਅਤੇ ਉਹ ਹਮੇਸ਼ਾ ਕਹਿੰਦੀ ਸੀ ਪੌਪਕੌਰਨ ਲਿਆਉਣ ਨਾ ਭੁੱਲਣਾ। ਉਨ੍ਹਾਂ ਕਿਹਾ ਕਿ ਮੇਰੀ ਮਾਂ ਹਮੇਸ਼ਾ ਕਹਿੰਦੀ ਹੁੰਦੀ ਸੀ ਕਿ ਤੂੰ ਸਿਰਫ਼ ਇਕ ਐਕਟਰ ਇਸ ਲਈ ਨਹੀਂ ਹੈ ਕਿ ਇਹ ਲੋਕ ਤੇਰੀ ਤਾਰੀਫ਼ ਕਰ ਸਗੋਂ ਇਸ ਲਈ ਐਕਟਰ ਹੈ ਕਿਉਂਕਿ ਤੂੰ ਲੋਕਾਂ ਨੂੰ ਹਸਾ ਸਕਦਾ ਹੈ।

ਉਹ ਹਮੇਸ਼ਾ ਕਹਿੰਦੇ ਸੀ ਕਿ ਲੋਕਾਂ ਨੂੰ ਖੁਸ਼ ਕਰੋ ਉਨ੍ਹਾਂ ਨੂੰ ਹਸਾਓ। ‌ਬੋਮਨ ਇਰਾਨੀ ਇਹ ਦੱਸਦੇ ਹਨ ਕਿ ਉਨ੍ਹਾਂ ਦੀ ਮਾਂ ਨੇ ਆਖਰੀ ਰਾਤ ਉਨ੍ਹਾਂ ਤੋਂ ਮਲਾਈ ਕੁਲਫੀ ਅਤੇ ਅੰਬ ਖਾਣ ਲਈ ਮੰਗੇ ਸਨ ਜਦ ਕਿ ਉਹ ਚੰਦ ਸਿਤਾਰੇ ਵੀ ਮੰਗ ਸਕਦੀ ਸੀ। ਉਹ ਆਪਣੀ ਮਾਂ ਨੂੰ ਯਾਦ ਕਰਦਿਆਂ ਲਿਖਦੇ ਹਨ ਕਿ ਉਹ ਸੀ ਤੇ ਹਮੇਸ਼ਾ ਰਹੇਗੀ ਏਕ ਸਿਤਾਰਾ। ਦੱਸ ਦਈਏ ਕਿ ਇਰਾਨੀ ਦੀ ਮਾਂ ਦੀ ਮੌਤ ਦੀ ਖਬਰ ਤੋਂ ਬਾਅਦ ਹਰ ਕੋਈ ਉਹਨਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ।