ਹੁਣੇ ਹੁਣੇ ਇਸ ਦੇਸ਼ ਨੇ ਵੀਜ਼ਿਆਂ ਬਾਰੇ ਕਰਤਾ ਇਹ ਵੱਡਾ ਐਲਾਨ – ਲੋਕਾਂ ਨੂੰ ਲੱਗ ਗਈਆਂ ਮੌਜਾਂ , ਛਾਈ ਖੁਸ਼ੀ

ਆਈ ਤਾਜਾ ਵੱਡੀ ਖਬਰ

ਦੁਨੀਆ ਵਿੱਚ ਹਰ ਇਨਸਾਨ ਵੱਲੋਂ ਰੋਜ਼ੀ ਰੋਟੀ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਕੰਮ ਦੀ ਭਾਲ ਵਿੱਚ ਇਨਸਾਨ ਆਪਣੇ ਘਰ ਤੋਂ ਦੂਰ ਵੀ ਜਾਂਦਾ ਹੈ। ਤਾਂ ਜੋ ਉਹ ਆਪਣੇ ਘਰ ਦੀਆਂ ਜ਼ਰੂਰਤਾਂ ਦੀ ਪੂਰਤੀ ਕਰ ਸਕੇ। ਇਸ ਕਾਰਨ ਬਹੁਤ ਸਾਰੇ ਲੋਕ ਵਿਦੇਸ਼ ਵਿੱਚ ਜਾ ਕੇ ਮਿਹਨਤ ਮਜ਼ਦੂਰੀ ਕਰਦੇ ਹਨ। ਵਿਦੇਸ਼ਾਂ ਵਿੱਚ ਬਹੁਤ ਸਾਰੇ ਲੋਕ ਮਜਬੂਰੀ ਨਾਲ ਜਾਂਦੇ ਹਨ ਤੇ ਕੁਝ ਲੋਕਾਂ ਨੂੰ ਉਨ੍ਹਾਂ ਤੇ ਖੂਬਸੂਰਤੀ ਆਪਣੇ ਵੱਲ ਖਿੱਚ ਕੇ ਲੈ ਜਾਂਦੀ ਹੈ। ਵਿਦੇਸ਼ਾਂ ਦੇ ਵਿਚ ਜਾ ਕੇ ਪੰਜਾਬੀਆਂ ਵੱਲੋਂ ਬਿਨਾਂ ਗਰਮੀ-ਸਰਦੀ ਦੇਖੇ ਹੱਡ-ਚੀਰਵੀਂ ਮਿਹਨਤ ਕੀਤੀ ਜਾਂਦੀ ਹੈ। ਤਾਂ ਜੋ ਉਹ ਪਿੱਛੇ ਆਪਣੇ ਪਰਿਵਾਰ ਦੇ ਸੁਪਨਿਆਂ ਨੂੰ ਸਾਕਾਰ ਕਰ ਸਕਣ।

ਹੁਣ ਇਸ ਦੇਸ਼ ਨੇ ਵੀਜਿਆ ਬਾਰੇ ਕਰਤਾ ਇਹ ਇਹ ਵੱਡਾ ਐਲਾਨ ਜਿਸ ਨਾਲ ਲੋਕਾਂ ਨੂੰ ਲੱਗ ਗਈਆਂ ਮੌਜਾਂ,ਜਿਸ ਕਾਰਨ ਲੋਕਾਂ ਵਿਚ ਖੁਸ਼ੀ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੰਯੁਕਤ ਅਰਬ ਅਮੀਰਾਤ ਵੱਲੋਂ ਐਤਵਾਰ ਨੂੰ ਵਰਕਰਾਂ ਲਈ ਦੋ ਨਵੇਂ ਵੀਜਿਆਂ ਦਾ ਐਲਾਨ ਕੀਤਾ ਗਿਆ ਹੈ। ਹੁਣ ਦੁਬਈ ਜਾਣ ਵਾਲੇ ਲੋਕਾਂ ਨੂੰ ਆਸਾਨੀ ਹੋ ਜਾਵੇਗੀ। ਲਾਗੂ ਕੀਤੇ ਗਏ ਦੋ ਨਵੇਂ ਵੀਜਿਆ ਵਿੱਚ ਇੱਕ ਰਿਮੋਟ ਵਰਕ ਵੀਜ਼ੇ ਅਤੇ ਇੱਕ ਮਲਟੀਪਲ ਐਂਟਰੀ ਵੀਜ਼ਾ ਹੈ । ਕੰਪਨੀ ਅਤੇ ਕਾਮਿਆਂ ਵਿਚਕਾਰ ਬੰਨਣ ਵਾਲੀ ਸਪੋਸਰਸ਼ਿਪ ਪ੍ਰਥਾ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਵਿੱਚ ਇਸ ਫੈਸਲੇ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।

ਕਿਉਂਕਿ ਕਾਮਿਆਂ ਨੂੰ ਕੰਪਨੀ ਵੱਲੋਂ ਦਿੱਤੀ ਗਈ ਇਜਾਜ਼ਤ ਤੋਂ ਬਿਨਾਂ ਨੌਕਰੀ ਬਦਲਨਾ ਸੰਭਵ ਨਹੀਂ ਸੀ।ਇਹ ਫੈਸਲਾ ਉਸ ਸਮੇਂ ਲਿਆ ਗਿਆ ਹੈ ਜਦੋਂ ਯੂ ਏ ਈ ਦੇ ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਤੇ ਦੇਸ਼ ਦੇ ਸੱਤ ਅਮੀਰਾਤਾਂ ਵਿੱਚੋਂ ਇੱਕ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਖਤੂਮ ਦੀ ਪ੍ਰਧਾਨਗੀ ਵਿਚ ਹੋਈ ਕੈਬਿਨੇਟ ਦੀ ਬੈਠਕ ਵਿਚ ਇਹ ਅਹਿਮ ਫੈਸਲਾ ਲਿਆ ਗਿਆ ਹੈ। ਇਸ ਦੀ ਜਾਣਕਾਰੀ ਟਵਿਟਰ ਦੇ ਉੱਪਰ ਸ਼ੇਖ ਮੁਹੰਮਦ ਬਿਨ ਰਾਸ਼ੀਦ ਅਲ ਮਖਤੂਮ ਵੱਲੋਂ ਟਵੀਟ ਕਰਕੇ ਦਿੱਤੀ ਗਈ ਹੈ। ਇਸ ਐਲਾਨ ਦੇ ਤਹਿਤ ਦੁਨਿਆਂ ਭਰ ਦੇ ਵਰਕਰ ਯੂ ਏ ਈ ਵਿੱਚ ਰਹਿ ਸਕਦੇ ਹਨ ਅਤੇ ਕੰਮ ਕਰ ਸਕਦੇ ਹਨ।

ਰਿਮੋਟ ਵਰਕ ਵੀਜ਼ਾ ਦੇ ਤਹਿਤ ਕਿਸੇ ਵੀ ਦੇਸ਼ ਦੇ ਵਰਕਰ ਯੂ ਏ ਈ ਆ ਕੇ ਕੰਮ ਕਰ ਸਕਦੇ ਹਨ । ਯੋਗਤਾ ਵਾਲੇ ਹੁਣ ਬਿਨਾਂ ਸ਼ਰਤ ਤੋਂ ਕੰਮ ਕਰ ਸਕਦੇ ਹਨ। ਇਹ ਇਕ ਸਾਲ ਲਈ ਵੈਧ ਹੋਵੇਗਾ। ਮਲਟੀਪਲ ਐਂਟਰੀ ਟੂਰਿਸਟ ਵੀਜ਼ਾ ਵੀ 5 ਸਾਲ ਤੱਕ ਵੈਧ ਹੋਵੇਗਾ। ਵਿਦੇਸ਼ੀ ਸੈਲਾਨੀ ਆਪਣੀ ਸਪਾਂਸਰਸ਼ਿਪ ਤੋਂ ਹੀ ਆ ਕੇ ਕਿਤੇ ਵੀ ਰਹਿ ਸਕਦੇ ਹਨ। ਉਹਨਾਂ ਦੇ ਰਹਿਣ ਦੀ ਮਿਆਦ 90 ਦਿਨ ਹੋਵੇਗੀ। ਤੇ ਉਸ ਨੂੰ ਵਧਾਇਆ ਵੀ ਜਾ ਸਕਦਾ ਹੈ, ਤੇ ਪੰਜ ਸਾਲ ਦੇ ਦੌਰਾਨ ਯਾਤਰੀ ਜਿੰਨੀ ਬਾਰ ਮਰਜੀ ਆ ਜਾ ਸਕਦੇ ਹਨ।