ਹੁਣੇ ਹੁਣੇ ਇਸ ਚੋਟੀ ਦੀ ਮਸ਼ਹੂਰ ਪੰਜਾਬੀ ਹਸਤੀ ਦੀ ਅਚਾਨਕ ਵਿਗੜੀ ਸਿਹਤ , ਹੋ ਰਹੀਆਂ ਅਰਦਾਸਾਂ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਆਏ ਦਿਨ ਕੋਈ ਨਾ ਕੋਈ ਦੁੱਖਦਾਈ ਖਬਰ ਸਾਹਮਣੇ ਆ ਹੀ ਜਾਂਦੀ ਹੈ ਜਿੱਥੇ ਵੱਖ ਵੱਖ ਖੇਤਰਾਂ ਦੀਆਂ ਸਖਸ਼ੀਅਤਾਂ ਵੱਲੋਂ ਆਪਣੀ ਵੱਖਰੀ ਪਹਿਚਾਣ ਬਣਾਈ ਜਾਂਦੀ ਹੈ। ਅਜਿਹੀਆਂ ਸਖਸ਼ੀਅਤਾਂ ਨਾਲ ਵਾਪਰਨ ਵਾਲੀਆਂ ਦੁਖਦਾਈ ਘਟਨਾਵਾਂ ਲੋਕਾਂ ਵਿੱਚ ਵੀ ਦੁਖਦਾਈ ਮਾਹੌਲ ਪੈਦਾ ਕਰਦੀਆਂ ਹਨ। ਕਿਉਂਕਿ ਅਜਿਹੀਆਂ ਸਖਸ਼ੀਅਤਾਂ ਬਹੁਤ ਸਾਰੇ ਲੋਕਾਂ ਲਈ ਪ੍ਰੇਰਣਾ ਸਰੋਤ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਬਹੁਤ ਸਾਰੇ ਲੋਕਾਂ ਵਿੱਚ ਜੋਸ਼ ਆਉਂਦਾ ਹੈ ਜਿਸ ਸਦਕਾ ਉਹ ਵੀ ਕੁਝ ਵੱਖਰਾ ਕਰ ਸਕਣ। ਵੱਖ ਵੱਖ ਖਿਡਾਰੀਆਂ ਵੱਲੋਂ ਵੱਖ-ਵੱਖ ਖੇਡਾਂ ਦੇ ਵਿੱਚ ਆਪਣੀ ਇਕ ਅਲੱਗ ਤੋਂ ਪਹਿਚਾਣ ਬਣਾਈ ਗਈ ਹੈ। ਜਿਸ ਕਾਰਨ ਉਨ੍ਹਾਂ ਦਾ ਨਾਮ ਦੁਨੀਆਂ ਵਿੱਚ ਮਾਣ-ਸਨਮਾਨ ਨਾਲ ਲਿਆ ਜਾਂਦਾ ਹੈ।

ਹੁਣ ਇਸ ਚੋਟੀ ਦੇ ਮਸ਼ਹੂਰ ਪੰਜਾਬੀ ਹਸਤੀ ਦੀ ਸਿਹਤ ਖਰਾਬ ਹੋਣ ਬਾਰੇ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਾਰੀ ਦੁਨੀਆਂ ਵਿੱਚ ਭਾਰਤ ਦਾ ਨਾਂ ਰੌਸ਼ਨ ਕਰਨ ਵਾਲੀ ਇੱਕ ਅਜਿਹੀ ਖਿਡਾਰਨ ਮਾਨ ਕੌਰ ਇਸ ਸਮੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਜੂਝ ਰਹੀ ਹੈ। ਮਾਸਟਰ ਐਥਲੀਟ ਇਸ ਸਮੇਂ ਡੇਰਾਬੱਸੀ ਦੇ ਆਯੁਰਵੈਦਿਕ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਉਨ੍ਹਾਂ ਦੀ ਕੈਂਸਰ ਤੋਂ ਪੀੜਤ ਹੋਣ ਦੀ ਪੁਸ਼ਟੀ ਫ਼ਰਵਰੀ ਮਹੀਨੇ ਵਿੱਚ ਪੀਜੀਆਈ ਤੋਂ ਕੀਤੀ ਗਈ ਸੀ।

ਉਹਨਾਂ ਦੀ ਉਮਰ 105 ਸਾਲ ਹੈ ਜਿਸ ਕਾਰਨ ਵਧੇਰੇ ਉਮਰ ਦੇ ਚੱਲਦੇ ਹੋਏ ਉਨ੍ਹਾਂ ਦੀ ਕੀਮੋਥਰੈਪੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਦੀ ਸਿਹਤ ਬਾਰੇ ਦੱਸਦੇ ਹੋਏ ਉਨ੍ਹਾਂ ਦੇ ਪੁੱਤਰ ਗੁਰਦੇਵ ਸਿੰਘ ਨੇ ਆਖਿਆ ਕਿ ਉਨ੍ਹਾਂ ਦੀ ਮਾਤਾ ਨੂੰ ਪਿੱਤੇ ਦਾ ਕੈਂਸਰ ਹੈ। ਜਿਸ ਕਾਰਨ ਉਨ੍ਹਾਂ ਦੇ ਮਾਤਾ ਜੀ ਨੂੰ ਖਾਣ-ਪੀਣ ਵਿਚ ਵੀ ਭਾਰੀ ਪਰੇਸ਼ਾਨੀ ਆ ਰਹੀ ਹੈ। ਕੁਝ ਨਾ ਖਾਣ ਕਾਰਨ ਅਤੇ ਖ਼ੁਰਾਕ ਦੀ ਕਮੀ ਨੂੰ ਲੈ ਕੇ ਉਹ ਕਾਫ਼ੀ ਕਮਜ਼ੋਰ ਹੋ ਚੁੱਕੇ ਹਨ। ਜਿਸ ਕਾਰਨ ਉਨ੍ਹਾਂ ਦੀ ਇਹ ਬੀਮਾਰੀ ਵੀ ਗੰਭੀਰ ਰੂਪ ਅਖਤਿਆਰ ਕਰ ਰਹੀ ਹੈ।

ਉਨ੍ਹਾਂ ਦੱਸਿਆ ਕਿ ਹੁਣ ਉਨ੍ਹਾਂ ਨੂੰ ਨੈਚਰਲ ਥਰੈਪੀ ਤੋਂ ਅਰਾਮ ਮਿਲਿਆ ਸੀ। ਜਦ ਕਿ ਹੁਣ ਪਹਿਲਾਂ ਵਾਂਗ ਉਨ੍ਹਾਂ ਦੇ ਸਰੀਰ ਤੇ ਪੇਟ ਵਿੱਚ ਦਰਦ ਹੋ ਰਹੀ ਹੈ। ਪੁੱਤ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਦਾ 105 ਸਾਲ ਦਾ ਹੋਣਾ ਬਿਮਾਰੀ ਨੂੰ ਠੀਕ ਹੋਣ ਵਿਚ ਵਕਤ ਲਗਾ ਰਿਹਾ ਹੈ। ਜਿਸ ਕਾਰਨ ਬਿਮਾਰੀ ਤੋਂ ਉਭਰਨ ਵਿਚ ਵਕਤ ਲੱਗ ਜਾਵੇਗਾ।