ਆਈ ਤਾਜਾ ਵੱਡੀ ਖਬਰ
ਕਈ ਵਾਰ ਕੁਝ ਅਜਿਹੇ ਹਾਦਸੇ ਵਾਪਰ ਜਾਂਦੇ ਹਨ, ਜਿਨਾਂ ਵਿੱਚ ਬਹੁਤ ਜਿਆਦਾ ਜਾਨੀ ਤੇ ਮਾਲੀ ਨੁਕਸਾਨ ਹੋਣ ਦਾ ਖਤਰਾ ਬਣ ਜਾਂਦਾ ਹੈ। ਕਈ ਵਾਰ ਅਚਾਨਕ ਵਾਪਰੇ ਹਾਦਸਿਆਂ ਦੇ ਵਿੱਚ ਕਈ ਮੌਤਾਂ ਹੋ ਜਾਂਦੀਆਂ ਹਨ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਵੱਡੇ ਹਵਾਈ ਹਾਦਸੇ ਦੌਰਾਨ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਗਈ ਤੇ ਇੱਕ ਯਾਤਰੀ ਨੂੰ ਮਸਾ ਬਚਾਇਆ ਗਿਆ। ਘਟਨਾ ਬ੍ਰਾਜ਼ੀਲ ਵਿੱਚ ਵਾਪਰੀ l ਜਿੱਥੇ ਹੈਲੀਕਾਪਟਰ ਕਰੈਸ਼ ਹੋਣ ਲਗਭਗ ਸਾਰੇ ਹੀ ਵਿਅਕਤੀ ਮਾਰੇ ਗਏ ਪਰ ਇਸ ਦੌਰਾਨ ਇੱਕ ਚਮਤਕਾਰ ਵਾਲੀ ਚੀਜ਼ ਇਹ ਵੇਖਣ ਨੂੰ ਮਿਲੀ ਕਿ ਇਸ ਦੌਰਾਨ ਇੱਕ ਵਿਅਕਤੀ ਚਮਤਕਾਰੀ ਢੰਗ ਨਾਲ ਬਚ ਗਿਆ, ਜਦਕਿ ਹੈਲੀਕਾਪਟਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਇਹ ਘਟਨਾ ਕਰੂਰੂ ਵਿੱਚ ਵਾਪਰੀ, ਜਦੋਂ ਤਿੰਨ ਲੋਕ ਇੱਕ ਹੈਲੀਕਾਪਟਰ ਵਿੱਚ ਉਡਾਣ ਭਰ ਰਹੇ ਸਨ। ਉਡਾਣ ਦੌਰਾਨ ਹੈਲੀਕਾਪਟਰ ਨੂੰ ਅਚਾਨਕ ਅੱਗ ਲੱਗ ਗਈ l ਅੱਗ ਲੱਗਣ ਤੋਂ ਬਾਅਦ ਉੱਥੇ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਜਦੋਂ ਅੱਗ ਲੱਗੀ ਤਾਂ, ਉਸ ਵੇਲੇ ਜਹਾਜ਼ ਤੇਜ਼ੀ ਨਾਲ ਡਿੱਗਣ ਲੱਗਾ। ਹੈਲੀਕਾਪਟਰ ਦੇ ਡਿੱਗਣ ਤੋਂ ਪਹਿਲਾਂ ਅੱਗ ਲੱਗ ਗਈ ਸੀ, ਅਤੇ ਜਦੋਂ ਇਹ ਜ਼ਮੀਨ ਨਾਲ ਟਕਰਾ ਗਿਆ ਤਾਂ ਇਹ ਹੋਰ ਵੀ ਵੱਧ ਗਿਆ, ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦੀਆਂ ਪਈਆਂ ਹਨ l ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਜਹਾਜ਼ ਅੱਗ ਦੀ ਲਪੇਟ ਦੇ ਵਿੱਚ ਦਿਖਾਈ ਦਿੰਦਾ ਪਿਆ । ਹਾਲਾਂਕਿ, 41 ਸਾਲਾ ਯਾਤਰੀ ਕੁਨਹਾ ਡੋਸ ਸੈਂਟੋਸ ਇਸ ਹਾਦਸੇ ਵਿੱਚ ਚਮਤਕਾਰੀ ਢੰਗ ਨਾਲ ਬਚ ਗਿਆ। ਹੈਲੀਕਾਪਟਰ ਡਿੱਗਦੇ ਹੀ ਉਹ ਝਾੜੀਆਂ ‘ਚ ਡਿੱਗ ਗਿਆ ਤੇ ਲੋਕਾਂ ਨੇ ਉਸ ਨੂੰ ਬਿਨਾਂ ਸੜੇ ਕੱਪੜਿਆਂ ਦੇ ਤੁਰਦਿਆਂ ਦੇਖਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਗੰਭੀਰ ਹਾਲਤ ‘ਚ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਫਿਲਹਾਲ ਇਸ ਵਿਅਕਤੀ ਦਾ ਹਸਪਤਾਲ ਦੇ ਵਿੱਚ ਇਲਾਜ ਚੱਲਦਾ ਪਿਆ ਹੈ ਤੇ ਇਸ ਜਹਾਜ਼ ਵਿੱਚ ਬੈਠੇ ਸਾਰੇ ਯਾਤਰੀਆਂ ਦੀ ਮੌਤ ਹੋ ਜਾਣ ਸਬੰਧੀ ਜਾਣਕਾਰੀ ਵੀ ਪ੍ਰਾਪਤ ਹੋਈ ਹੈ l ਉਥੇ ਹੀ ਉੱਚ ਅਧਿਕਾਰੀ ਮੌਕੇ ਤੇ ਪਹੁੰਚ ਚੁੱਕੇ ਹਨ, ਜਿਨਾਂ ਵੱਲੋਂ ਘਟਨਾ ਸੰਬੰਧੀ ਜਾਇਜ਼ ਆ ਲਿਆ ਜਾ ਰਿਹਾ ਹੈ।
Previous Postਪੰਜਾਬ ਦੇ ਕਿਸਾਨਾਂ ਲਈ ਸੂਬਾ ਸਰਕਾਰ ਨੇ ਕੀਤਾ ਵੱਡਾ ਐਲਾਨ , ਛਾਈ ਖੁਸ਼ੀ ਦੀ ਲਹਿਰ
Next Postਪੰਜਾਬ ਵਾਸੀ ਹੋ ਜਾਣ ਸਾਵਧਾਨ , ਅੰਮ੍ਰਿਤਸਰ ਲਾਗੇ ਬਣ ਰਿਹਾ ਚੱਕਰਵਾਤ ਮਚਾ ਸਕਦਾ ਤਬਾਹੀ