ਇਸ ਦੁਨੀਆਂ ਦੇ ਵਿੱਚ ਅਜਿਹੇ ਬਹੁਤ ਸਾਰੇ ਦੇਸ਼ ਹਨ , ਜੋ ਵੱਖ-ਵੱਖ ਕੁਦਰਤੀ ਆਫਤਾਂਵਾਂ ਕਾਰਨ ਬੁਰੀ ਤਰ੍ਹਾਂ ਨੁਕਸਾਨੇ ਜਾ ਚੁੱਕੇ ਹਨ। ਕੁਦਰਤ ਦੀ ਕਰੋਪੀ ਜਦੋਂ ਇਹਨਾਂ ਦੇਸ਼ਾਂ ਦੇ ਉੱਪਰ ਪੈਂਦੀ ਹੈ ਤਾਂ ਅਜਿਹੇ ਨੁਕਸਾਨ ਹੋ ਜਾਂਦੇ ਹਨ , ਜਿਸ ਨੂੰ ਕਈ ਸਾਲਾਂ ਤੱਕ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਦੇਸ਼ ਦੁਨੀਆਂ ਤੋਂ ਹਰ ਰੋਜ਼ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜਿੱਥੇ ਕੁਦਰਤ ਦਾ ਕਰੋਪੀ ਰੂਪ ਵੇਖਣ ਨੂੰ ਮਿਲਦਾ ਹੈ । ਤਾਜ਼ਾ ਮਾਮਲਾ ਸਾਂਝਾ ਕਰਾਂਗੇ , ਜਿੱਥੇ ਜਬਰਦਸਤ ਭੁਚਾਲ ਦੇ ਝਟਕਿਆ ਦੇ ਕਾਰਨ ਲੋਕ ਡਰ ਤੇ ਸਹਿਮ ਦੇ ਮਾਹੌਲ ਵਿੱਚ ਹਨ। ਜਿਸ ਸਬੰਧੀ ਚੇਤਾਵਨੀ ਵੀ ਜਾਰੀ ਹੋ ਚੁੱਕੀ ਹੈ । ਜਿੱਥੇ ਫੁਕੁਸ਼ੀਮਾ ਸੂਬੇ ਦੇ ਆਈਜ਼ੂ ਖੇਤਰ ਵਿੱਚ ਅੱਜ ਦਿਨ ਚੜਦੇ ਸਾਰ ਹੀ 5.2 ਤੀਬਰਤਾ ਦਾ ਭੂਚਾਲ ਆਇਆ। ਜਿਸ ਤੋਂ ਬਾਅਦ ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਆਉਣ ਵਾਲੇ ਹਫ਼ਤੇ ਵਿੱਚ ਇਸੇ ਤੀਬਰਤਾ ਦੇ ਸੰਭਾਵੀ ਝਟਕਿਆਂ ਦੀ ਚੇਤਾਵਨੀ ਦਿੱਤੀ ਹੈ। ਨਾਲ ਹੀ ਵਸਨੀਕਾਂ ਨੂੰ ਜ਼ਮੀਨ ਖਿਸਕਣ, ਬਰਫ਼ਬਾਰੀ ਤੇ ਡਿੱਗਦੀ ਬਰਫ਼ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਸਥਾਨਕ ਸਮੇਂ ਅਨੁਸਾਰ ਤੜਕੇ ਇਹ ਭੁਚਾਲ 2:49 ਵਜੇ ਆਇਆ, ਜਿਸਦਾ ਕੇਂਦਰ ਆਈਜ਼ੂ ਖੇਤਰ ਵਿੱਚ 4 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ। ਫੁਕੁਸ਼ੀਮਾ, ਤੋਚੀਗੀ, ਗੁਨਮਾ ਤੇ ਨਿਗਾਟਾ ਸੂਬਿਆਂ ਦੇ ਕੁਝ ਹਿੱਸਿਆਂ ਵਿੱਚ 3 ਤੀਬਰਤਾ ਦੇ ਝਟਕੇ ਮਹਿਸੂਸ ਕੀਤੇ ਗਏ, ਜਦੋਂ ਕਿ ਕਾਂਟੋ ਤੇ ਤੋਹੋਕੂ ਖੇਤਰਾਂ ਸਮੇਤ ਇੱਕ ਵਿਸ਼ਾਲ ਖੇਤਰ ਵਿੱਚ ਘੱਟ ਤੀਬਰਤਾ ਦੇ ਝਟਕੇ ਮਹਿਸੂਸ ਕੀਤੇ ਗਏ। ਸੁਨਾਮੀ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ। ਉਧਰ ਰਾਸ਼ਟਰੀ ਪ੍ਰਸਾਰਕ NHK ਨੇ ਰਿਪੋਰਟ ਕੀਤੀ ਕਿ ਵੀਰਵਾਰ ਸਵੇਰੇ 5:00 ਵਜੇ ਤੱਕ 1 ਜਾਂ ਇਸ ਤੋਂ ਵੱਧ ਤੀਬਰਤਾ ਦੇ 15 ਝਟਕੇ ਦਰਜ ਕੀਤੇ ਗਏ ਹਨ। ਸਥਾਨਕ ਅਧਿਕਾਰੀਆਂ, ਪੁਲਸ ਅਤੇ ਅੱਗ ਬੁਝਾਊ ਵਿਭਾਗਾਂ ਦੇ ਅਨੁਸਾਰ, ਜ਼ਖਮੀਆਂ ਜਾਂ ਨੁਕਸਾਨ ਦੀ ਕੋਈ ਰਿਪੋਰਟ ਪ੍ਰਾਪਤ ਨਹੀਂ ਹੋਈ ਹੈ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਬੇਸ਼ੱਕ ਇੱਥੇ ਦੇ ਵਸਨੀਕਾਂ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪਰ ਇਸ ਦੌਰਾਨ ਗਨੀਮਤ ਰਹੀ ਹੈ ਕਿ ਕਿਸੇ ਪ੍ਰਕਾਰ ਦਾ ਕੋਈ ਵੀ ਜਾਨੀ ਤੇ ਮਾਲੀ ਨੁਕਸਾਨ ਨਹੀਂ ਹੋਇਆ।