ਹੁਣੇ ਹੁਣੇ ਇਥੇ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ, ਕੰਬੀ ਧਰਤੀ

ਆਈ ਤਾਜਾ ਵੱਡੀ ਖਬਰ 

ਦੇਸ਼ ਭਰ ਦੇ ਵਿੱਚ ਕੁਦਰਤ ਦੀ ਕਰੋਪੀ ਦੇ ਕਾਰਨ ਵੱਡਾ ਨੁਕਸਾਨ ਹੁੰਦਾ ਪਿਆ ਹੈ l ਦੇਸ਼ ਭਰ ਵਿੱਚੋਂ ਵੱਖੋ ਵੱਖਰੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਪਈਆਂ ਹਨ, ਜਿੱਥੇ ਕੁਦਰਤ ਆਪਣਾ ਕਰੋਪੀ ਰੂਪ ਵਿਖਾਉਂਦੀ ਪਈ ਹੈ। ਇਸੇ ਵਿਚਾਲੇ ਹੁਣ ਭੁਚਾਲ ਦੇ ਜਬਰਦਸਤ ਤੋਂ ਝਟਕਿਆਂ ਸਬੰਧੀ ਖਬਰ ਸਾਂਝੀ ਕਰਾਂਗੇ, ਕਿ ਜ਼ਬਰਦਸਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ l ਜਿਸ ਕਾਰਨ ਲੋਕ ਦਹਿਸ਼ਤ ਦੇ ਮਾਰੇ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ ਤੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਫਿਰ ਤੋਂ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

ਭੂਚਾਲ ਨੇ ਪਾਪੂਆ ਨਿਊ ਗਿਨੀ ਦੇ ਅੰਗੋਰਾਮ ਤੋੰ 66 ਕਿਲੋਮੀਟਰ ਉੱਤਰ-ਪੂਰਬ ਵਿਚ ਤੱਟਵਰਤੀ ਸ਼ਹਿਰਾਂ ਨੂੰ ਪ੍ਰਭਾਵਿਤ ਕੀਤਾ। ਰਿਕਟਰ ਪੈਮਾਨੇ ‘ਤੇ ਤੀਬਰਤਾ 6.2 ਮਾਪੀ ਗਈ। ਭੂਚਾਲ ਦਾ ਕੇਂਦਰ 3.49 ਡਿਗਰੀ ਦੱਖਣੀ ਅਕਸ਼ਾਂਸ਼ ਅਤੇ 144.25 ਡਿਗਰੀ ਪੂਰਬੀ ਦੇਸ਼ਾਂਤਰ ‘ਤੇ 10.0 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਭੁਚਾਲ ਦੇ ਝਟਕੇ ਇੰਨੇ ਜਿਆਦਾ ਜ਼ਬਰਦਸਤ ਸਨ ਕਿ ਜਿਸ ਕਾਰਨ ਧਰਤੀ ਵੀ ਹਿਲ ਗਈ l ਲੋਕ ਡਰ ਦੇ ਮਾਰੇ ਆਪਣੇ ਘਰਾਂ ਤੋਂ ਬਾਹਰ ਨਿਕਲਣੇ ਸ਼ੁਰੂ ਹੋ ਗਏ l ਜਰਮਨ ਰਿਸਰਚ ਸੈਂਟਰ ਫਾਰ ਜੀਓਸਾਇੰਸ ਨੇ ਭੂਚਾਲ ਦੀ ਪੁਸ਼ਟੀ ਕੀਤੀ ਤੇ ਕਿਹਾ ਕਿ ਭੂਚਾਲ ਵੀਰਵਾਰ, 5 ਸਤੰਬਰ ਦੀ ਸਵੇਰ ਨੂੰ ਪਾਪੂਆ ਨਿਊ ਗਿਨੀ ਦੇ ਵੋਕੇਓ ਟਾਪੂ ਨੇੜੇ ਬਿਸਮਾਰਕ ਸਾਗਰ ਵਿੱਚ ਆਇਆ। ਭੂਚਾਲ ਦਾ ਕੇਂਦਰ ਸਮੁੰਦਰ ਦੇ ਹੇਠਾਂ 10 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਬੇਸ਼ੱਕ ਭੁਚਾਲ ਦੇ ਜ਼ਬਰਦਸਤ ਝਟਕੇ ਸਨ ਪਰ ਇਸ ਦੌਰਾਨ ਗਨੀਮਤ ਰਹੀ ਕਿ ਨਾ ਭੁਚਾਲ ਦੇ ਝਟਕਿਆਂ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਵੀ ਜਾਨੀ ਤੇ ਮਾਲੀ ਨੁਕਸਾਨ ਨਹੀਂ ਹੋ ਸਕਿਆ। ਪਰ ਜਿਸ ਤਰੀਕੇ ਦੇ ਨਾਲ ਅੱਜ ਸਵੇਰੇ ਇਹ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਹਾਲੇ ਵੀ ਲੋਕਾਂ ਦੇ ਵਿੱਚ ਡਰ ਸਹਿਮ ਦਾ ਮਾਹੌਲ ਕਾਇਮ ਹੈ।