ਬਚਾਅ ਕਾਰਜ ਜੋਰਾਂ ਤੇ ਜਾਰੀ
ਆਵਾਜਾਈ ਦੇ ਜੇਕਰ ਸਭ ਤੋਂ ਆਰਾਮ ਦਾਇਕ ਅਤੇ ਮਨੋਰੰਜਨ ਭਰਪੂਰ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਲੋਕਾਂ ਵੱਲੋਂ ਸੜਕੀ ਮਾਰਗ ਨੂੰ ਪਹਿਲ ਦਿੱਤੀ ਜਾਂਦੀ ਹੈ। ਜਿਸ ਜ਼ਰੀਏ ਅਸੀਂ ਸਫ਼ਰ ਤੈਅ ਕਰਦੇ ਹੋਏ ਕੁਦਰਤ ਦੇ ਨਜ਼ਾਰੇ ਨੂੰ ਮਾਣ ਸਕਦੇ ਹਾਂ। ਪਰ ਲੋਕਾਂ ਵੱਲੋਂ ਯਾਤਰਾਂ ਵਾਸਤੇ ਆਵਾਜਾਈ ਦੇ ਕਈ ਹੋਰ ਮਾਧਿਅਮਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜਿਨ੍ਹਾਂ ਰਾਹੀਂ ਲੋਕ ਇਕ ਥਾਂ ਤੋਂ ਦੂਜੀ ਥਾਂ ਦਾ ਆਪਣਾ ਸਫ਼ਰ ਚੰਦ ਮਿੰਟਾਂ ਵਿੱਚ ਮੁਕਾ ਲੈਂਦੇ ਹਨ। ਜੇਕਰ ਅਸੀਂ ਆਵਾਜਾਈ ਦੇ ਸਭ ਤੋਂ ਸੁਰੱਖਿਅਤ ਸਫ਼ਰ ਦੀ ਗੱਲ ਕਰੀਏ ਤਾਂ ਇਹ ਸਫ਼ਰ ਰੇਲ ਗੱਡੀ ਰਾਹੀਂ ਤੈਅ ਕੀਤਾ ਗਿਆ ਮੰਨਿਆ ਜਾਂਦਾ ਹੈ।
ਕਿਉਂਕਿ ਰੇਲ ਗੱਡੀਆਂ ਨੂੰ ਪਹਿਲਾਂ ਤੋਂ ਤੈਅ ਕੀਤੀ ਗਈ ਸਮਾਂ ਸਾਰਨੀ ਅਨੁਸਾਰ ਚਲਾਇਆ ਜਾਂਦਾ ਹੈ ਜਿਸ ਕਾਰਨ ਹਾਦਸਾ ਵਾਪਰਨ ਦੀ ਸੰਭਾਵਨਾ ਜ਼ੀਰੋ ਮਾਤਰ ਰਹਿ ਜਾਂਦੀ ਹੈ। ਪਰ ਫਿਰ ਵੀ ਕਦੇ ਨਾ ਕਦੇ ਕਿਸੇ ਅਣਗਹਿਲੀ ਦੇ ਕਾਰਨ ਰੇਲ ਹਾਦਸਾ ਵਾਪਰ ਜਾਂਦਾ ਹੈ। ਅਜਿਹਾ ਹੀ ਇਕ ਹਾਦਸਾ ਦੇਸ਼ ਦੀ ਰਾਜਧਾਨੀ ਤੋਂ ਦੇਹਰਾਦੂਨ ਨੂੰ ਆ ਰਹੀ ਇਕ ਰੇਲ ਗੱਡੀ ਦੇ ਨਾਲ ਵਾਪਰਿਆ ਜਿਸ ਦੌਰਾਨ ਇਕ ਬੋਗੀ ਨੂੰ ਅੱਗ ਲੱਗਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਮਿਲ ਰਹੀ ਜਾਣਕਾਰੀ ਮੁਤਾਬਕ ਸ਼ਤਾਬਦੀ ਐਕਸਪ੍ਰੈਸ ਦਿਨ ਸ਼ਨੀਵਾਰ ਨੂੰ ਦੇਸ਼ ਦੀ ਕੌਮੀ ਰਾਜਧਾਨੀ ਤੋਂ ਉਤਰਾਖੰਡ ਦੇ ਦੇਹਰਾਦੂਨ ਵਿਖੇ ਆ ਰਹੀ ਸੀ। ਅਚਾਨਕ ਇਹ ਰਸਤੇ ਦੇ ਵਿਚ ਐਕਸਪ੍ਰੈਸ ਗੱਡੀ ਦੀ ਇਕ ਬੋਗੀ ਨੂੰ ਅੱਗ ਲੱਗ ਗਈ। ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਉਤਰਾਖੰਡ ਪੁਲਿਸ ਦੇ ਜਨਰਲ ਡਾਇਰੈਕਟਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਯਾਤਰੀਆਂ ਗੱਡੀਆਂ ਵਿੱਚੋਂ ਇੱਕ ਸ਼ਤਾਬਦੀ ਐਕਸਪ੍ਰੈਸ ਅੱਜ ਦਿੱਲੀ ਤੋਂ ਦੇਹਰਾਦੂਨ ਦਾ ਸਫ਼ਰ ਤਹਿ ਕਰਦੀ ਹੋਈ ਆ ਰਹੀ ਸੀ ਅਤੇ ਅਚਾਨਕ ਹੀ ਰਸਤੇ ਦੇ ਵਿਚ ਇਸਦੀ ਇਕ ਬੋਗੀ ਅੱਗ ਨਾਲ ਘਿਰ ਗਈ।
ਫਿਲਹਾਲ ਇਸ ਹਾਦਸੇ ਦੇ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀ ਮਿਲੀ ਹੈ। ਜਨਰਲ ਡਾਇਰੈਕਟਰ ਨੇ ਕਿਹਾ ਕਿ ਇਸ ਹਾਦਸੇ ਦੇ ਤੁਰੰਤ ਬਾਅਦ ਹੀ ਬਾਕੀ ਦੇ ਯਾਤਰੀਆਂ ਨੂੰ ਅੱਗ ਲੱਗੀ ਹੋਈ ਬੋਗੀ ਤੋਂ ਵੱਖ ਕਰ ਦਿੱਤਾ ਗਿਆ ਅਤੇ ਯਾਤਰੀਆਂ ਨੂੰ ਟਰੇਨ ਵਿਚੋਂ ਸੁਰੱਖਿਅਤ ਬਾਹਰ ਕੱਢਿਆ ਲਿਆ ਗਿਆ। ਖਬਰ ਲਿਖੇ ਜਾਣ ਤੱਕ ਇਹ ਸ਼ਤਾਬਦੀ ਐਕਸਪ੍ਰੈਸ ਦੇਹਰਾਦੂਨ ਸਟੇਸ਼ਨ ਉਪਰ ਪਹੁੰਚ ਗਈ ਹੈ ਪਰ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਕੁਝ ਪਤਾ ਨਹੀਂ ਲਗਾਇਆ ਜਾ ਸਕਿਆ।
Home ਤਾਜਾ ਖ਼ਬਰਾਂ ਹੁਣੇ ਹੁਣੇ ਇਥੇ ਮਚੀ ਤਬਾਹੀ ਰੇਲ ਨੂੰ ਲੱਗੀ ਭਿਆਨਕ ਅੱਗ ਮਚੀ ਹਾਹਾਕਾਰ – ਬਚਾਅ ਕਾਰਜ ਜੋਰਾਂ ਤੇ ਜਾਰੀ
Previous Postਹੁਣੇ ਹੁਣੇ ਇਥੇ 15 ਮਾਰਚ ਤੋਂ 6 ਅਪ੍ਰੈਲ ਤੱਕ ਲਈ ਹੋ ਗਿਆ ਲੌਕਡਾਉਨ ਦਾ ਐਲਾਨ – ਤਾਜਾ ਵੱਡੀ ਖਬਰ
Next Postਪੰਜਾਬ ਚ ਇਥੇ ਵਿਛੀਆਂ ਨੌਜਵਾਨਾਂ ਦੀਆਂ ਲਾਸ਼ਾਂ ਛਾਈ ਸੋਗ ਦੀ ਲਹਿਰ