ਆਈ ਤਾਜਾ ਵੱਡੀ ਖਬਰ
ਪਰਮਾਤਮਾ ਦੀ ਬਣਾਈ ਕੁਦਰਤ ਬਹੁਤ ਹੀ ਪਿਆਰੀ ਹੈ ਜਿਸ ਨੇ ਸਾਨੂੰ ਜਿਉਣ ਵਾਸਤੇ ਬਹੁਤ ਸਾਰੀਆਂ ਕੁਦਰਤੀ ਅਣਮੁੱਲੀਆਂ ਦਾਤਾਂ ਦਿੱਤੀਆਂ ਹਨ। ਇਨ੍ਹਾਂ ਵਿੱਚੋਂ ਇਨਸਾਨ ਨੂੰ ਜ਼ਿੰਦਗੀ ਜੀਣ ਵਾਸਤੇ ਸਾਫ ਹਵਾ, ਪਾਣੀ ਅਤੇ ਭੋਜਨ ਦੇ ਨਾਲ ਹੋਰ ਬਹੁਤ ਸਾਰੇ ਤੱਤ ਤੋਹਫ਼ੇ ਦੇ ਰੂਪ ਵਿੱਚ ਮਿਲੇ ਹੋਏ ਹਨ। ਕੁਦਰਤ ਵੱਲੋਂ ਇਨਸਾਨਾਂ ਲਈ ਸੁਹਿਰਦ ਜੀਵਨ ਜੀਣ ਵਾਸਤੇ ਹਮੇਸ਼ਾ ਹੀ ਸਾਕਾਰਾਤਮਕ ਰੂਪ ਅਪਣਾਇਆ ਜਾਂਦਾ ਰਿਹਾ ਹੈ। ਪਰ ਕਈ ਵਾਰੀ ਕੁਦਰਤ ਆਪਣੇ ਗੁੱਸੇ ਨੂੰ ਕਹਿਰ ਦਾ ਰੂਪ ਦੇ ਕੇ ਇਨਸਾਨਾਂ ਉੱਪਰ ਵਰਸਾ ਦਿੰਦੀ ਹੈ।
ਇਕ ਅਜਿਹੀ ਕਰੋਪੀ ਸਾਹਮਣੇ ਆਈ ਹੈ ਜਿਸ ਨਾਲ ਜਾਨੀ ਅਤੇ ਮਾਲੀ ਨੁਕਸਾਨ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ। ਭੂਚਾਲ ਕਾਰਨ ਹੋਈ ਤਬਾਹੀ ਨਾਲ ਮੌਤਾਂ ਹੋਣ ਕਰਕੇ ਸੋਗ ਦੀ ਲਹਿਰ ਛਾ ਗਈ ਹੈ। ਹੁਣ ਪ੍ਰਾਪਤ ਹੋ ਰਹੀ ਤਾਜ਼ਾ ਜਾਣਕਾਰੀ ਮੁਤਾਬਕ ਇੰਡੋਨੇਸ਼ੀਆ ਦੇ ਵਿਚ ਭੂਚਾਲ ਦੇ ਕਾਫੀ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਤੇਜ਼ ਭੂਚਾਲ ਦੇ ਨਾਲ ਵੱਡੀ ਸੰਖਿਆ ਦੇ ਵਿਚ ਨੁਕਸਾਨ ਹੋਣ ਦਾ ਅੰਦੇਸ਼ਾ ਲਾਇਆ ਜਾ ਰਿਹਾ ਹੈ। ਜਿਸ ਦੀ ਰਿਕਟਰ ਪੈਮਾਨੇ ਉਪਰ ਤੀਬਰਤਾ 6.2 ਦਰਜ ਕੀਤੀ ਗਈ। ਇਸ ਆਏ ਹੋਏ ਭੂਚਾਲ ਕਾਰਨ ਦੇਸ਼ ਅੰਦਰ ਵਪਾਰਕ ਨੁਕਸਾਨ ਹੋਇਆ ਹੈ।
ਤੇਜ਼ ਤੀਬਰਤਾ ਵਾਲੇ ਇਸ ਭੂਚਾਲ ਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਦੱਸਿਆ ਗਿਆ ਹੈ। ਇਸ ਕਾਰਨ ਇਲਾਕਿਆਂ ਦੇ ਵਿਚ ਕਈ ਮਕਾਨ ਜ਼ਮੀਨ ਅੰਦਰ ਧੱਸ ਗਏ ਅਤੇ ਕੁੱਝ ਵੱਡੀਆਂ ਇਮਾਰਤਾਂ ਦੀਆਂ ਕੰਧਾਂ ਅਤੇ ਛੱਤਾਂ ਨੂੰ ਤਰੇੜਾਂ ਤੱਕ ਆ ਗਈਆਂ। 60 ਤੋਂ ਵੱਧ ਘਰਾਂ ਨੂੰ ਨੁਕਸਾਨ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਸਭ ਤੋਂ ਵੱਧ ਨੁਕਸਾਨ ਇੰਡੋਨੇਸ਼ੀਆ ਦੇ ਸੁਲਾਵੇਸੀ ਸ਼ਹਿਰ ਵਿਚ ਹੋਇਆ ਹੈ। ਦੱਸਿਆ ਗਿਆ ਹੈ ਕਿ ਇਹ ਭੂਚਾਲ ਦੇ ਝਟਕੇ 7 ਸਕਿੰਟ ਤੱਕ ਮਹਿਸੂਸ ਕੀਤੇ ਗਏ। ਇਸ ਭੂਚਾਲ ਤੋਂ ਪਹਿਲਾਂ ਵੀ ਵੀਰਵਾਰ ਨੂੰ ਦੇਸ਼ ਦੇ ਕੁਝ ਹਿੱਸਿਆਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।
ਇਸ ਭੂਚਾਲ ਦੀਆ ਕਈ ਵੀਡੀਓ ਸਾਹਮਣੇ ਆਈਆਂ ਹਨ ਜਿਨ੍ਹਾਂ ਵਿਚ ਲੋਕ ਆਪਣੇ ਘਰਾਂ ਤੋਂ ਬਾਹਰ ਆ ਰਹੇ ਹਨ ਅਤੇ ਮਲਬੇ ਦੇ ਢੇਰ ਸੜਕਾਂ ਤੇ ਦਿਖਾਈ ਦੇ ਰਹੇ ਹਨ। ਭੂਚਾਲ਼ ਦੇ ਬਾਅਦ ਰਾਹਤ ਅਤੇ ਬਚਾਅ ਦੇ ਕਾਰਜ ਕੀਤੇ ਜਾ ਰਹੇ ਹਨ। ਇਸ ਭੁਚਾਲ ਨਾਲ ਸੱਤ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਸੈਂਕੜੇ ਲੋਕ ਜ਼ਖਮੀ ਹੋ ਗਏ ਹਨ। ਇਸ ਦੌਰਾਨ ਹੀ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਵੀ ਜ਼ਾਹਿਰ ਕੀਤਾ ਗਿਆ ਹੈ।
Previous Postਹੁਣੇ ਹੁਣੇ ਪੰਜਾਬ ਲਈ ਜਾਰੀ ਹੋਇਆ ਮੌਸਮ ਦਾ ਇਹ ਵੱਡਾ ਅਲਰਟ ਹੋ ਜਾਵੋ ਸਾਵਧਾਨ
Next Postਭਾਰਤ ਸਰਕਾਰ ਨੇ 31 ਜਨਵਰੀ ਤੱਕ ਲਈ ਕਰਤਾ ਇਹ ਸਖਤ ਐਲਾਨ ਇਹਨਾਂ ਲੋਕਾਂ ਲਈ – ਤਾਜਾ ਵੱਡੀ ਖਬਰ