ਆਈ ਤਾਜਾ ਵੱਡੀ ਖਬਰ
ਦੁਨੀਆਂ ਵਿਚ ਜਿਥੇ ਪਹਿਲਾਂ ਹੀ ਕਰੋਨਾ ਦੇ ਕਾਰਨ ਲੋਕ ਦਹਿਸ਼ਤ ਦੇ ਮਾਹੌਲ ਅੰਦਰ ਜੀ ਰਹੇ ਹਨ । ਉਥੇ ਹੀ ਸਾਹਮਣੇ ਆਉਣ ਵਾਲੇ ਬਹੁਤ ਸਾਰੇ ਹਾਦਸਿਆਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹਵਾਈ ਉਡਾਨ ਦੇ ਜ਼ਰੀਏ ਆਸਮਾਨ ਦੇ ਵਿੱਚ ਉੱਡਣ ਦਾ ਆਪਣਾ ਇੱਕ ਵੱਖਰਾ ਹੀ ਨਜ਼ਾਰਾ ਹੁੰਦਾ ਹੈ। ਜਿਸ ਜ਼ਰੀਏ ਇਨਸਾਨ ਆਪਣਾ ਰਸਤਾ ਤੈਅ ਕਰਦਾ ਹੋਇਆ ਮੰਜ਼ਿਲ ਉੱਪਰ ਜਾ ਪੁੱਜਦਾ ਹੈ। ਵੈਸੇ ਤਾਂ ਹਵਾਈ ਰਸਤੇ ਨੂੰ ਸੁਰੱਖਿਆ ਦੇ ਮੱਦੇਨਜ਼ਰ ਕਾਫੀ ਠੀਕ ਸਮਝਿਆ ਜਾਂਦਾ ਹੈ ਪਰ ਕਦੇ-ਕਦਾਈ ਤਕਨੀਕੀ ਖਰਾਬੀ ਦੇ ਕਾਰਨ ਜਾਂ ਫਿਰ ਲਾਪਰਵਾਹੀ ਦੇ ਕਾਰਨ ਹਾਦਸੇ ਵਾਪਰ ਜਾਂਦੇ ਹਨ ਜਿਨ੍ਹਾਂ ਦੇ ਨਾਲ ਜਾਨੀ-ਮਾਲੀ ਨੁਕਸਾਨ ਹੋ ਜਾਂਦਾ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕਈ ਹਵਾਈ ਹਾਦਸੇ ਵਾਪਰ ਚੁੱਕੇ ਹਨ ।
ਹੁਣ ਇੱਥੇ ਅਬਾਦੀ ਵਾਲੇ ਇਲਾਕੇ ਵਿਚ ਹਵਾਈ ਜਹਾਜ਼ ਦੇ ਕ੍ਰੈਸ਼ ਹੋਣ ਨਾਲ ਕਈ ਲੋਕਾਂ ਦੇ ਮਾਰੇ ਜਾਣ ਕਾਰਨ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਫਰਿਜ਼ਨੋ ਦੇ ਮਿਸੀਸਿੱਪੀ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਛੋਟਾ ਹਵਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਇਹ ਹਾਦਸਾ ਮੰਗਲਵਾਰ ਦੇਰ ਰਾਤ ਉਸ ਸਮੇਂ ਵਾਪਰਿਆ ਜਦੋਂ ਇਕ ਛੋਟੇ ਜਹਾਜ਼ ਵਿੱਚ ਤਿੰਨ ਵਿਅਕਤੀ ਸਵਾਰ ਹੋ ਕੇ ਇੱਕ ਯੂਨੀਵਰਸਿਟੀ ਗ੍ਰੈਜੂਏਸ਼ਨ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਹੈਟਿਸਬਰਗ ਜਾ ਰਹੇ ਸਨ।
ਜਹਾਜ ਵਿੱਚ ਆਈ ਕਿਸੇ ਤਕਨੀਕੀ ਖਰਾਬੀ ਕਾਰਨ ਜਹਾਜ਼ ਕ੍ਰੈਸ਼ ਹੋਣ ਤੋਂ ਬਾਅਦ ਇਕ ਘਰ ਦੀ ਛੱਤ ਉਪਰ ਡਿੱਗ ਗਿਆ। ਇਸ ਘਟਨਾ ਵਿਚ ਜਹਾਜ਼ ਵਿਚ ਸਵਾਰ ਤਿੰਨ ਵਿਅਕਤੀ 67 ਸਾਲਾਂ ਲੂਇਸ ਪ੍ਰੋਵੇਜ਼ਾ, 23 ਸਾਲਾ ਅੰਨਾ ਕੈਲਹੋਨ, ਦੋ ਸਾਲਾ ਹਾਰਪਰ ਪ੍ਰਵੇਜ਼ਾ, ਦੀ ਇਸ ਹਾਦਸੇ ਦੌਰਾਨ ਮੌਕੇ ਤੇ ਹੀ ਮੌਤ ਹੋ ਗਈ। ਇਨ੍ਹਾਂ ਤੋਂ ਇਲਾਵਾ ਜਿਸ ਘਰ ਉਪਰ ਇਹ ਜਹਾਜ਼ ਕ੍ਰੈਸ਼ ਹੋਇਆ ਹੈ ,ਉਸ ਵਿੱਚ ਰਹਿਣ ਵਾਲੇ 55 ਸਾਲਾ ਗੈਰੀ ਸਟੈਂਡਲੀ ਦੀ ਵੀ ਮੌਤ ਹੋ ਗਈ ਹੈ।
ਇਸ ਘਟਨਾ ਨੂੰ ਲੈ ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਵੱਲੋਂ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਗਿਆ ਹੈ ਕਿ ਇਹ ਘਟਨਾ ਮੰਗਲਵਾਰ ਨੂੰ 11:20 ਵਜੇ ਦੇ ਕਰੀਬ ਵਾਪਰੀ ਹੈ। ਉਥੇ ਹੀ ਰਾਹਤ ਟੀਮਾਂ ਵੱਲੋਂ ਰਾਹਤ ਕਾਰਜ ਸ਼ੁਰੂ ਕੀਤਾ ਗਿਆ । ਇਸ ਘਟਨਾ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ।
Previous Postਹੁਣੇ ਹੁਣੇ ਪੰਜਾਬ ਦੇ ਗਵਾਂਢ ਚ ਇਥੇ ਆਇਆ ਭੁਚਾਲ, ਕੰਬੀ ਧਰਤੀ – ਤਾਜਾ ਵੱਡੀ ਖਬਰ
Next Postਅਮਰੀਕਾ ਚ ਪੰਜਾਬੀ ਨੌਜਵਾਨ ਨੂੰ ਮਿਲੀ ਇਸ ਤਰਾਂ ਮੌਤ , ਪੰਜਾਬ ਤਕ ਪਿਆ ਸੋਗ – ਤਾਜਾ ਵੱਡੀ ਖਬਰ