ਹੁਣੇ ਹੁਣੇ ਆਈ ਮਾੜੀ ਖਬਰ – ਫਤਹਿ ਵੀਰ ਵਾਂਗ ਇਥੇ ਬੋਰਵੈੱਲ ‘ਚ ਡਿੱਗਾ ਬੱਚਾ , ਬਚਾਅ ਕਾਰਜ ਜੋਰਾਂ ਤੇ ਜਾਰੀ

ਆਈ ਤਾਜਾ ਵੱਡੀ ਖਬਰ 

ਕਈ ਵਾਰ ਮਨੁੱਖ ਅਤੇ ਪ੍ਰਸ਼ਾਸਨ ਦੀਆਂ ਅਣਗਹਿਲੀਆਂ ਕਾਰਨ ਅਜਿਹੇ ਵੱਡੇ ਹਾਦਸੇ ਵਾਪਰ ਜਾਂਦੇ ਹਨ ਜਿਸ ਦਾ ਮੁਆਵਜ਼ਾ ਕਿਸੇ ਤੀਸਰੇ ਬੰਦੇ ਨੂੰ ਭੁਗਤਨਾ ਪੈ ਜਾਂਦਾ ਹੈ । ਅਜਿਹਾ ਹੀ ਇਕ ਵੱਡੀ ਲਾਪ੍ਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦਾ ਮੁਆਵਜ਼ਾ ਇਕ ਛੋਟੇ ਜਿਹੇ ਬੱਚੇ ਨੂੰ ਭੁਗਤਨਾ ਪੈ ਰਿਹਾ ਹੈ । ਦਰਅਸਲ ਫਤਿਹਵੀਰ ਵਾਂਗ ਇਕ ਬੱਚਾ ਬੋਰਵੈੱਲ ਵਿਚ ਕਈ ਘੰਟਿਆਂ ਤੋਂ ਫਸਿਆ ਹੋਇਆ ਹੈ । ਜਿਸ ਬੱਚੇ ਨੂੰ ਬੋਰਵੈੱਲ ਵਿੱਚੋਂ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹੈ । ਬਚਾਅ ਕਾਰਜਾਂ ਦੀਆਂ ਟੀਮਾਂ ਵੱਲੋਂ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਬੱਚੇ ਨੂੰ ਬੋਰਵੈੱਲ ਵਿੱਚੋਂ ਕੱਢਿਆ ਜਾ ਸਕੇ ।

ਮਾਮਲਾ ਅਫ਼ਗਾਨਿਸਤਾਨ ਤੋਂ ਸਾਹਮਣੇ ਆਇਆ ਹੈ । ਜਿੱਥੇ ਇਕ ਹੈਦਰ ਨਾਂ ਦਾ ਬੱਚਾ ਪਿਛਲੇ ਅਠਤਾਲੀ ਘੰਟਿਆਂ ਤੋਂ ਬੋਰਵੈੱਲ ਚ ਫਸਿਆ ਹੋਇਆ ਹੈ ਤੇ ਉਹ ਬੱਚਾ ਆਪਣੇ ਹੱਥ ਅਤੇ ਸਰੀਰ ਦੇ ਉੱਪਰਲੇ ਹਿੱਸਿਆਂ ਨੂੰ ਹਿਲਾਇਆ ਵਿੱਚ ਪੂਰੀ ਤਰ੍ਹਾਂ ਅਸਮਰੱਥ ਹੈ ਤੇ ਹੈਦਰ ਤੋਂ ਕਰੀਬ ਦੱਸ ਮੀਟਰ ਹੇਠਾਂ ਸ਼ਾਫਟ ਤੋਂ ਡਿੱਗਿਆ ਹੋਇਆ ਹੈ ।

ਜ਼ਿਕਰਯੋਗ ਹੈ ਕਿ ਬੱਚਾ ਜਿਸ ਸ਼ਾਫਟ ਵਿਚ ਡਿੱਗਿਆ ਹੋਇਆ ਹੈ ਉਹ ਤਕਰੀਬਨ ਪੱਚੀ ਮੀਟਰ ਡੂੰਘਾ ਦੱਸਿਆ ਜਾ ਰਿਹਾ ਹੈ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਹੈਦਰ ਦੱਖਣੀ ਅਫਗਾਨਿਸਤਾਨ ਦੇ ਇਕ ਪਿੰਡ ਵਿਚ ਬੋਰਵੈੱਲ ਖ਼ੁਦ ਦੌਰਾਨ ਬਾਲਗਾਂ ਦੀ ਮਦਦ ਕਰ ਰਿਹਾ ਸੀ। ਜਿਸ ਤੋਂ ਬਾਅਦ ਉਹ ਖ਼ੁਦ ਇਸ ਵਿੱਚ ਡਿੱਗ ਗਿਆ ਤੇ ਕਰਮਚਾਰੀ ਹੈਦਰ ਨੂੰ ਬਚਾਉਣ ਲਈ ਲਗਾਤਾਰ ਕੰਮ ਕਰ ਰਹੇ ਹਨ ਲਗਪਗ 72 ਘੰਟੇ ਬੀਤ ਜਾਣ ਤੋਂ ਬਾਅਦ ਹੀ ਹੈਦਰ ਨੂੰ ਬਚਾਉਣ ਦੀ ਉਮੀਦ ਘੱਟ ਲੱਗਦੀ ਨਜ਼ਰ ਆ ਰਹੀ ਹੈ ਕਿਉਂਕਿ ਹੈਦਰ ਆਪਣੇ ਸਰੀਰ ਨੂੰ ਹਿਲਾਉਣ ਵਿੱਚ ਪੂਰੀ ਤਰ੍ਹਾਂ ਅਸਮਰੱਥ ਹੋ ਚੁੱਕਿਆ ਹੈ ।

ਬਚਾਅ ਕਾਰਜਾਂ ਦੀਆਂ ਟੀਮਾਂ ਵੀ ਆਪਣਾ ਪੂਰਾ ਜ਼ੋਰ ਲਗਾ ਰਹੀਆਂ ਹਨ ਕੀ ਕਿਸੇ ਨਾ ਕਿਸੇ ਤਰੀਕੇ ਨਾਲ ਬੱਚੇ ਨੂੰ ਬਚਾਇਆ ਜਾ ਸਕੇ । ਬੱਚੇ ਦੀ ਉਮਰ ਤਕਰੀਬਨ ਛੇ ਸਾਲ ਦੱਸੀ ਜਾ ਰਹੀ ਹੈ ਤੇ ਬੱਚਾ ਹਰ ਗੱਲ ਦਾ ਜਵਾਬ ਦਿੰਦਾ ਹੋਇਆ ਸਾਹਮਣੇ ਆਈਆਂ ਵੀਡੀਓਜ਼ ਵਿੱਚ ਨਜ਼ਰ ਆ ਰਿਹਾ ਹੈ ।