ਹੁਣੇ ਹੁਣੇ ਆਈ ਮਾੜੀ ਖਬਰ : ਇਸ ਦੇਸ਼ ਨੇ ਇੰਡੀਆ ਵਾਲਿਆਂ ਦੇ 1 ਮਈ ਤੋਂ ਰੱਦ ਕਰਤੇ ਇਹ ਪੇਪਰ

ਆਈ ਤਾਜਾ ਵੱਡੀ ਖਬਰ

ਭਾਰਤ ਵਿੱਚ ਕਰੋਨਾ ਨੂੰ ਲੈ ਕੇ ਸਥਿਤੀ ਕਾਫੀ ਗੰਭੀਰ ਹੁੰਦੀ ਜਾ ਰਹੀ ਹੈ ਜਿਸ ਕਾਰਨ ਕੇਂਦਰ ਸਰਕਾਰ ਵੱਲੋਂ ਬਹੁਤ ਸਾਰੀਆਂ ਪਾਬੰਦੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਕਰੋਨਾ ਨੂੰ ਠੱਲ੍ਹ ਪਾਈ ਜਾ ਸਕੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਿੱਥੇ ਵਧੇਰੇ ਪ੍ਰਭਾਵਿਤ ਹੋਣ ਵਾਲੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕਰਕੇ ਕਰੋਨਾ ਟੈਸਟ ਅਤੇ ਕਰੋਨਾ ਟੀਕਾ ਕਰਨ ਦੀ ਸਮਰੱਥਾ ਨੂੰ ਵਧਾਏ ਜਾਣ ਦੇ ਆਦੇਸ਼ ਦਿੱਤੇ ਹਨ। ਉਥੇ ਹੀ ਲੋਕਾਂ ਨੂੰ ਵੀ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਭਾਰਤ ਵਿੱਚ ਵਧ ਰਹੇ ਕਰੋਨਾ ਕੇਸਾਂ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵੱਲੋਂ ਭਾਰਤ ਆਉਣ ਜਾਣ ਵਾਲੀਆਂ ਉਡਾਨਾਂ ਨੂੰ ਰੋਕਿਆ ਜਾ ਰਿਹਾ ਹੈ।

ਹੁਣ ਇਕ ਹੋਰ ਮਾੜੀ ਖਬਰ ਸਾਹਮਣੇ ਆਈ ਹੈ ਇਸ ਦੇਸ਼ ਨੇ ਵੀ ਇੰਡੀਆ ਵਾਲਿਆਂ ਦੇ ਲਈ 1 ਮਈ ਤੋਂ ਰੱਦ ਕਰਤੇ ਇਹ ਪੇਪਰ। ਭਾਰਤ ਦੀ ਕਰੋਨਾ ਸਥਿਤੀ ਨੂੰ ਦੇਖਦੇ ਹੋਏ ਜਿੱਥੇ ਅਮਰੀਕਾ ਵੱਲੋਂ ਵੀ ਆਪਣੇ ਦੇਸ਼ ਦੇ ਲੋਕਾਂ ਨੂੰ ਭਾਰਤ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਉੱਥੇ ਹੀ ਕਰਾਏ ਦੇ ਵਿੱਚ ਵੀ ਕਾਫੀ ਵਾਧਾ ਕਰ ਦਿੱਤਾ ਗਿਆ ਹੈ। ਜਿੱਥੇ ਪਹਿਲਾਂ ਹੀ ਕਈ ਦੇਸ਼ਾਂ ਵੱਲੋਂ ਉਡਾਨਾਂ ਨੂੰ ਰੱਦ ਕੀਤਾ ਗਿਆ ਹੈ ਉਥੇ ਹੀ ਥਾਇਲੈਂਡ ਵੱਲੋਂ ਭਾਰਤ ਵਿੱਚ ਕਰੋਨਾ ਸਥਿਤੀ ਨੂੰ ਮੱਦੇਨਜ਼ਰ ਰੱਖਦੇ ਹੋਏ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਉੱਪਰ ਰੋਕ ਲਗਾਉਣ ਦਾ ਇਹ ਫੈਸਲਾ ਕੀਤਾ ਹੈ।

ਥਾਈਲੈਂਡ ਦੇ ਦੂਤਘਰ ਜੋ ਕਿ ਦਿੱਲੀ ਵਿੱਚ ਸਥਿਤ ਹੈ ਵੱਲੋਂ ਇਕ ਬਿਆਨ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਭਾਰਤ ਤੋਂ ਥਾਈਲੈਂਡ ਵਿੱਚ ਜਾਣ ਵਾਲੇ ਨਾਗਰਿਕ ਜਿਨ੍ਹਾਂ ਵੱਲੋਂ 1 ਮਈ ਤੋਂ ਜਾਣ ਸਬੰਧੀ ਦਾਖਲਾ ਪੱਤਰ ਭਰੇ ਗਏ ਸਨ ਉਹ ਸਭ ਰੱਦ ਕਰ ਦਿੱਤੇ ਗਏ ਹਨ। ਇਸ ਦਾ ਭਾਵ ਇਹ ਹੈ ਕਿ ਜਿਹੜੇ ਵਿਅਕਤੀਆਂ ਨੂੰ ਥਾਈਲੈਂਡ ਯਾਤਰਾ ਕਰਨ ਲਈ ਸੀ ਓ ਈ ਮਿਲ ਚੁੱਕਾ ਹੈ। ਉਨ੍ਹਾਂ ਨੂੰ ਅਜੇ ਥਾਈਲੈਂਡ ਜਾਣ ਲਈ ਇੰਤਜ਼ਾਰ ਕਰਨਾ ਪਵੇਗਾ।

ਦੂਤਘਰ ਵੱਲੋਂ ਜਿੱਥੇ ਸੀ ਓ ਈ ਨੂੰ ਅਗਲੇ ਹੁਕਮਾਂ ਤੱਕ ਰੱਦ ਕੀਤਾ ਗਿਆ ਹੈ ਉਥੇ ਹੀ 1, 15 ਅਤੇ 22 ਮਈ ਨੂੰ ਨਵੀਂ ਦਿੱਲੀ ਤੋਂ ਬੈਂਕਾਕ ਲਈ ਉਡਾਣਾਂ ਦੀ ਵਿਵਸਥਾ ਵੀ ਕੀਤੀ ਜਾਵੇਗੀ। ਇਨ੍ਹਾਂ ਉਡਾਨਾਂ ਵਿੱਚ ਗੈਰ ਥਾਈਂ ਨਾਗਰਿਕਾਂ ਨੂੰ ਚੜ੍ਹਨ ਦੀ ਇਜ਼ਾਜ਼ਤ ਨਹੀਂ ਹੋਵੇਗੀ। ਇਸ ਸਮੇਂ ਭਾਰਤ ਨੂੰ ਕਰੋਨਾ ਨਾਲ ਪ੍ਰਭਾਵਤ ਹੋਏ ਖਤਰੇ ਵਾਲੇ ਦੇਸ਼ਾਂ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਸਵਿਟਜ਼ਰਲੈਂਡ ਵੱਲੋਂ ਵੀ ਭਾਰਤ ਤੋਂ ਆਏ ਯਾਤਰੀਆਂ ਨੂੰ 14 ਦਿਨ ਲਈ ਇਕਾਂਤ ਵਾਸ ਕੀਤਾ ਜਾਣਾ ਲਾਜ਼ਮੀ ਕਰ ਦਿੱਤਾ ਗਿਆ ਹੈ।