ਹੁਣੇ ਹੁਣੇ ਆਈ ਮਾੜੀ ਖਬਰ ਇਥੇ ਲੱਗੀ 16 ਜਹਾਜਾਂ ਨੂੰ ਅੱਗ – ਮਚੀ ਹਾਹਾਕਾਰ

ਆਈ ਤਾਜਾ ਵੱਡੀ ਖਬਰ

ਵਿਸ਼ਵ ਭਰ ਵਿਚ ਜਿਥੇ ਕੋਰੋਨਾ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਉਥੇ ਹੀ ਆਏ ਦਿਨ ਕਈ ਦੇਸ਼ਾਂ ਤੋਂ ਹਰ ਰੋਜ਼ ਆ ਰਹੀਆਂ ਮੰਦਭਾਗੀਆਂ ਖ਼ਬਰਾਂ ਕਾਰਨ ਲੋਕਾਂ ਵਿਚ ਸੋਗ ਦੀ ਲਹਿਰ ਫੈਲ ਜਾਂਦੀ ਹੈ। ਅਖ਼ਬਾਰਾਂ ਦੇ ਪੰਨਿਆਂ ਤੇ ਵਿਸ਼ਵ ਵਿੱਚ ਹੋਣ ਵਾਲੀਆਂ ਘਟਨਾਵਾਂ ਵਿਚ ਗਈਆਂ ਇਨਸਾਨੀ ਜਾਨਾਂ ਦੀਆਂ ਹਰ ਰੋਜ਼ ਛਪਦੀਆਂ ਖਬਰਾਂ ਲੋਕਾਂ ਨੂੰ ਧੁਰ ਅੰਦਰੋਂ ਹਿਲਾ ਕੇ ਰੱਖ ਦਿੰਦੀਆਂ ਹਨ। ਬਹੁਤ ਸਾਰੇ ਅਜਿਹੇ ਹਾਦਸੇ ਵਾਪਰ ਰਹੇ ਹਨ ਜਿਨ੍ਹਾਂ ਦਾ ਕਾਰਣ ਵੀ ਪਤਾ ਨਹੀਂ ਲਗਾਇਆ ਜਾ ਸਕਦਾ ਅਤੇ ਇਸ ਵਿੱਚ ਹੋਇਆ ਬਹੁਤ ਸਾਰਾ ਜਾਨੀ ਅਤੇ ਮਾਲੀ ਨੁਕਸਾਨ ਸਾਹਮਣੇ ਆਉਂਦਾ ਹੈ।

ਦੁਨੀਆ ਭਰ ਵਿਚ ਅਜਿਹੀਆਂ ਤਕਨੀਕਾਂ ਬਣਾਈਆਂ ਗਈਆਂ ਹਨ ਜੋ ਇਨ੍ਹਾਂ ਹਾਦਸਿਆਂ ਨੂੰ ਰੋਕਣ ਵਿਚ ਸਹਾਈ ਹੁੰਦੀਆਂ ਹਨ ਪਰ ਫਿਰ ਵੀ ਕਿਸੇ ਕਾਰਨ ਇਹ ਹਾਦਸੇ ਵਾਪਰ ਹੀ ਜਾਂਦੇ ਹਨ। ਹਾਂਗਕਾਂਗ ਤੋਂ ਇਕ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ ਜਿਸ ਅਨੁਸਾਰ 16 ਹਵਾਈ ਜਹਾਜ਼ਾਂ ਨੂੰ ਅੱਗ ਲੱਗ ਗਈ ਹੈ। ਸਥਾਨਕ ਮੀਡੀਆ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਹਾਂਗਕਾਂਗ ਦੇ ਹਾਈਫੂਨ ਸ਼ੇਲਟਰ ਵਿਚ ਐਤਵਾਰ ਨੂੰ ਇਕ ਜ਼ਬਰਦਸਤ ਧਮਾਕਾ ਹੋਇਆ ਜਿਸ ਕਾਰਨ ਇਕ ਜਹਾਜ਼ ਨੂੰ ਅੱਗ ਲੱਗ ਗਈ।

ਹੌਲੀ ਹੌਲੀ ਇਹ ਅੱਗ ਬਾਕੀ ਜਹਾਜ਼ਾਂ ਵਿੱਚ ਵੀ ਫੈਲ ਗਈ ਅਤੇ ਓਥੇ ਪਏ 16 ਜਹਾਜ਼ਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ। ਇਸ ਘਟਨਾ ਦੌਰਾਨ ਹਾਈਫੂਨ ਸ਼ੈਲਟਰ ਵਿੱਚ ਮੌਜੂਦ 10 ਕਿਸ਼ਤੀਆਂ ਵੀ ਪਾਣੀ ਵਿਚ ਡੁੱਬ ਗਈਆਂ, ਸ਼ੈਲਟਰ ਵਿੱਚ ਲੱਗੀ ਇਹ ਅੱਗ ਇੰਨੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਨੂੰ ਇਸ ਤੇ ਕਾਬੂ ਪਾਉਣ ਲਈ 8 ਜੈਟ, 11 ਫਾਇਰ ਬੋਟ ਮਾਨੀਟਰ ਦੀ ਸਹਾਇਤਾ ਨਾਲ ਛੇ ਘੰਟਿਆਂ ਦੀ ਸਖਤ ਮਿਹਨਤ ਕਰਨੀ ਪਈ। ਫਾਇਰ ਬ੍ਰਿਗੇਡ ਵੱਲੋਂ ਕੀਤੇ ਗਏ ਇਸ ਬਚਾਅ ਅਭਿਆਨ ਲਈ ਚਾਰ ਟੀਮਾਂ ਦਾ ਇਸਤੇਮਾਲ ਕੀਤਾ ਗਿਆ।

ਫਾਇਰ ਬ੍ਰਿਗੇਡ ਵੱਲੋਂ ਅੱਗ ਦੀ ਲਪੇਟ ਵਿਚ ਆਏ ਜਹਾਜ਼ਾਂ ਵਿਚੋਂ 35 ਲੋਕਾਂ ਨੂੰ ਸੁਰੱਖਿਅਤ ਢੰਗ ਨਾਲ ਬਾਹਰ ਕੱਢ ਲਿਆ ਗਿਆ ਇਸ ਦੌਰਾਨ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਮੀਡੀਆ ਨੇ ਦੱਸਿਆ ਕਿ ਇਸ ਹਾਦਸੇ ਦੌਰਾਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਉਥੇ ਹੀ ਜਹਾਜ਼ ਨੂੰ ਅਚਾਨਕ ਅੱਗ ਲੱਗਣ ਦੇ ਕਾਰਨ ਦੀ ਪੁਸ਼ਟੀ ਨਹੀਂ ਹੋ ਸਕੀ ਜਿਸ ਲਈ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।