ਆਈ ਤਾਜਾ ਵੱਡੀ ਖਬਰ
ਪੂਰੇ ਸੰਸਾਰ ਦੇ ਵਿੱਚ ਅੱ-ਗ ਵਾਂਗ ਫ਼ੈਲ ਚੁੱਕੀ ਕੋਰੋਨਾ ਵਾਇਰਸ ਨੇ ਲੋਕਾਂ ਦੇ ਸਾਹ ਸੁਕਾਏ ਹੋਏ ਹਨ। ਉਧਰ ਬ੍ਰਿਟੇਨ ਵਿੱਚ ਆਏ ਨਵੇਂ ਵਾਇਰਸ ਕਾਰਨ ਦੁਨੀਆਂ ਹੋਰ ਚਿੰਤਾ ਵਿੱਚ ਪੈ ਗਈ ਹੈ। ਆਏ ਦਿਨ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਿੱਚ ਲਗਾ ਤਾਰ ਵਾਧਾ ਹੋ ਰਿਹਾ ਹੈ। ਭਾਵੇਂ ਇਸ ਬਿਮਾਰੀ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵੀ ਦਿਨ ਬ ਦਿਨ ਵੱਧ ਰਹੀ ਹੈ ਪਰ ਫਿਰ ਵੀ ਲੋਕ ਇਸ ਦੇ ਡ-ਰ ਤੋਂ ਸ-ਤਾ-ਏ ਹੋਏ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ। ਮੌਜੂਦਾ ਹਲਾਤਾਂ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵੱਲੋਂ ਫੇਰ ਤੋਂ ਤਾਲਾ ਬੰਦੀ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।
ਦੁਨੀਆਂ ਵਿੱਚ ਕਰੋਨਾ ਕੇਸਾਂ ਦੀ ਗਿਣਤੀ ਵੇਖੀ ਜਾਵੇ ਤਾਂ ਅਮਰੀਕਾ ਪਹਿਲੇ ਨੰਬਰ ਤੇ ਹੈ। ਜਿੱਥੇ ਦਿਨ ਬ ਦਿਨ ਕੇਸਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਜੇਕਰ ਭਾਰਤ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਦੂਜੇ ਨੰਬਰ ਤੇ ਹੈ ਜਿਥੇ ਅਮਰੀਕਾ ਤੋਂ ਬਾਅਦ ਕਰੋਨਾ ਦੇ ਕੇਸਾਂ ਦੀ ਗਿਣਤੀ ਜ਼ਿਆਦਾ ਹੈ। ਹੁਣ ਇਕ ਹੋਰ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ ਭਾਰਤ ਵਿਚ ਅੱਜ ਰਾਤ 11:59 ਤੋਂ ਲਾਗੂ ਹੋ ਜਾਵੇਗਾ ਇਹ ਐਲਾਨ। ਭਾਰਤ ਵਿਚ ਕਰੋਨਾ ਕੇਸਾਂ ਦੇ ਵਿੱਚ ਵਾਧੇ ਨੂੰ ਵੇਖਦੇ ਹੋਏ ਸਰਕਾਰ ਵੱਲੋਂ ਅੱਜ ਰਾਤ ਤੋਂ ਹੀ ਵਿਦੇਸ਼ਾਂ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਉੱਪਰ ਇੱਕ ਨਵਾਂ ਨਿਯਮ ਲਾਗੂ ਕੀਤੇ ਜਾਣ ਦਾ ਆਦੇਸ਼ ਦਿੱਤਾ ਜਾ ਰਿਹਾ ਹੈ।
ਜੋ ਅਗਲੇ ਹੁਕਮਾਂ ਤੱਕ ਲਾਗੂ ਰਹੇਗਾ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਵਿਦੇਸ਼ ਯਾਤਰਾ ਕਰਕੇ ਆਉਣ ਵਾਲੇ ਯਾਤਰੀਆਂ ਨੂੰ ਕੋਵਿਡ 19 ਲਈ ਸਵੈ ਘੋਸ਼ਣਾ ਪੱਤਰ ਯਾਤਰਾ ਦੇ ਤਹਿ ਸਮੇਂ ਤੋਂ ਪਹਿਲਾ ਆਨਲਾਈਨ ਏਅਰ ਸੁਵਿਧਾ ਪੋਰਟਲ ਤੇ ਭਰਨਾ ਹੋਵੇਗਾ। ਇਹ ਟੈਸਟ ਯਾਤਰਾ ਤੋਂ 72 ਘੰਟੇ ਪਹਿਲਾਂ ਹੋਣਾ ਚਾਹੀਦਾ ਹੈ, ਉਸ ਤੋਂ ਪੁਰਾਣਾ ਨਹੀਂ। ਯਾਤਰੀਆਂ ਨੂੰ ਨਵੀਂ ਦਿੱਲੀ ਦੇ ਹਵਾਈ ਅੱਡੇ ਤੇ ਆਨਲਾਇਨ ਪੋਰਟਲ ਉੱਤੇ ਡੈਕਲਰੇਸ਼ਨ ਫਾਰਮ ਨਾਲ ਪ੍ਰਮਾਣਿਤ RT – PCR ਦੀ ਨੈਗੇਟਿਵ ਰਿਪੋਰਟ ਅਪਲੋਡ ਕਰਨੀ ਹੋਵੇਗੀ। ਇੰਗਲੈਂਡ , ਦੱਖਣੀ ਅਫਰੀਕਾ, ਬ੍ਰਾਜ਼ੀਲ ਤੋਂ ਆਉਣ ਵਾਲੇ ਯਾਤਰੀਆਂ ਨੂੰ ਭਾਰਤ ਆ ਕੇ ਖੁਦ ਜਾਂਚ ਕਰਵਾਉਣੀ ਹੋਵੇਗੀ।
ਰਿਪੋਰਟ ਨੈਗਟਿਵ ਹੋਣ ਤੇ ਵੀ ਉਨ੍ਹਾਂ ਨੂੰ ਅਲੱਗ ਰਹਿਣਾ ਪਵੇਗਾ। ਸਭ ਯਾਤਰੀਆਂ ਨੂੰ ਦੂਰੀ ਬਣਾ ਕੇ ਰੱਖਣ ਦੀ ਵੀ ਅਪੀਲ ਕੀਤੀ ਗਈ ਹੈ ਤੇ ਆਪਣੇ ਮੋਬਾਇਲ ਫੋਨ ਵਿੱਚ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਆਰੋਗਿਆ ਸੇਤੂ ਐਪ ਵੀ ਡਾਊਨਲੋਡ ਕਰਨ ਲਈ ਕਿਹਾ ਗਿਆ ਹੈ। ਇਹ ਨਿਯਮ ਸਮੁੰਦਰੀ ਰਸਤੇ ਆਉਣ ਵਾਲੇ ਯਾਤਰੀਆਂ ਤੇ ਵੀ ਲਾਗੂ ਹੋਣਗੇ। ਬਿਨਾਂ ਨੈਗਟਿਵ ਰਿਪੋਰਟ ਤੋਂ ਭਾਰਤ ਆਉਣ ਦੀ ਇਜ਼ਾਜ਼ਤ ਉਨ੍ਹਾਂ ਯਾਤਰੀਆਂ ਨੂੰ ਹੀ ਦਿੱਤੀ ਜਾਵੇਗੀ ,ਜਿਸ ਵਿੱਚ ਉਸਦੇ ਪਰਿਵਾਰ ਵਿਚ ਕਿਸੇ ਦਾ ਦਿ-ਹਾਂ-ਤ ਹੋਇਆ ਹੋਵੇਗਾ।
Previous Postਅਮਰੀਕਾ ਚ ਪੰਜਾਬੀ ਨੌਜਵਾਨ ਨੂੰ ਮਿਲੀ ਇਸ ਤਰਾਂ ਮੌਤ , ਦੇਖ ਨਿਕਲੀਆਂ ਗੋਰਿਆਂ ਦੀਆਂ ਵੀ ਧਾਹਾਂ
Next PostCBSE ਸਕੂਲਾਂ ਦੇ ਵਿਦਿਆਰਥੀਆਂ ਲਈ ਆਈ ਵੱਡੀ ਖਬਰ – ਮਾਪੇ ਅਤੇ ਵਿਦਿਆਰਥੀ ਹੁਣੇ ਦੇਣ ਧਿਆਨ