ਅੱਜ ਕੱਲ ਦੇ ਸਮੇਂ ਵਿੱਚ ਇੰਟਰਨੈਟ ਸਾਰਿਆਂ ਦੀ ਜਰੂਰਤ ਬਣ ਚੁੱਕਿਆ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗ ਇਸਦਾ ਇਸਤੇਮਾਲ ਕਰਦੇ ਹਨ । ਬਹੁਤ ਸਾਰੇ ਲੋਕਾਂ ਦਾ ਕਾਰੋਬਾਰ ਇੰਟਰਨੈਟ ਦੇ ਉੱਪਰ ਪੂਰੀ ਤਰ੍ਹਾ ਨਿਰਭਰ ਹੋ ਚੁੱਕਿਆ ਹੈ। ਇਸੇ ਵਿਚਾਲੇ ਹੁਣ ਇੰਟਰਨੈਟ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਂਝੀ ਕਰਾਂਗੇ, ਜਿੱਥੇ ਹੁਣ ਇੰਟਰਨੈਟ ਬੰਦ ਹੁਣ ਸਬੰਧੀ ਖਬਰ ਪ੍ਰਾਪਤ ਹੋਈ ਹੈ। ਦਰਅਸਲ ਹੁਣ ਇੰਟਰਨੈਟ ਸੇਵਾਵਾਂ ਬੰਦ ਹੋ ਰਹੀਆਂ ਹਨ। ਜਿਸ ਸਬੰਧੀ ਹੁਣ ਖਬਰ ਸਾਂਝੀ ਕਰਾਂਗੇ । ਦਰਅਸਲ ਮਣੀਪੁਰ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਹੋਇਆਂ ਸੂਬੇ ਦੇ 9 ਜ਼ਿਲ੍ਹਿਆਂ ‘ਚ ਮੋਬਾਇਲ ਇੰਟਰਨੈੱਟ ਸੇਵਾਵਾਂ ‘ਤੇ ਲੱਗੀ ਰੋਕ ਨੂੰ ਅੱਗੇ ਵਧਾ ਦਿੱਤਾ ਹੈ । ਇਹ ਰੋਕ ਦੋ ਦਿਨਾਂ ਲਈ ਵਧਾ ਕੇ 5 ਦਸੰਬਰ ਤਕ ਕਰ ਦਿੱਤਾ । ਜਿਸ ਦਾ ਸਭ ਤੋਂ ਮਾੜਾ ਪ੍ਰਭਾਵ ਕਾਰੋਬਾਰ ਇੰਡਸਟਰੀ ਤੇ ਪਵੇਗਾ । ਜਿਸ ਨੂੰ ਲੈ ਕੇ ਸਰਕਾਰ ਦੇ ਵੱਲੋਂ ਹੁਕਮ ਵੀ ਜਾਰੀ ਕੀਤੇ ਗਏ ਨੇ , ਗ੍ਰਹਿ ਵਿਭਾਗ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ । ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇੰਫਾਲ ਪੱਛਮੀ, ਇੰਫਾਲ ਪੂਰਬੀ, ਕਾਕਚਿੰਗ, ਬਿਸ਼ਨੂਪੁਰ, ਥੌਬਲ, ਚੂਰਾਚਾਂਦਪੁਰ, ਕੰਗਪੋਕਪੀ, ਫੇਰਜਾਵਲ ਅਤੇ ਜੀਰੀਬਾਮ ਵਿੱਚ ਇੰਟਰਨੈਟ ‘ਤੇ ਲੱਗੀ ਰੋਕ ਵਧਾ ਦਿੱਤੀ ਗਈ ਹੈ। ਜਿਸ ਦੇ ਚਲਦੇ ਇਹ ਪਾਬੰਦੀ ਵੀਰਵਾਰ ਤੱਕ ਜਾਰੀ ਰਹਿਣ ਵਾਲੀ ਹੈ। ਹੁਕਮਾਂ ‘ਚ ਕਿਹਾ ਗਿਆ ਹੈ ਕਿ ਸੂਬਾ ਸਰਕਾਰ ਨੇ ਮੌਜੂਦਾ ਕਾਨੂੰਨ ਵਿਵਸਥਾ ਦੀ ਸਥਿਤੀ ਅਤੇ ਇੰਟਰਨੈੱਟ ਸੇਵਾਵਾਂ ਦੇ ਆਮ ਸੰਚਾਲਨ ਦੇ ਨਾਲ ਇਸ ਦੇ ਸੰਬੰਧ ਦੀ ਸਮੀਖਿਆ ਕਰਨ ਤੋਂ ਬਾਅਦ ਜਨਹਿਤ ‘ਚ ਮਣੀਪੁਰ ਦੇ ਇੰਫਾਲ ਪੱਛਮੀ, ਇੰਫਾਲ ਪੂਰਬੀ, ਕਾਕਚਿੰਗ, ਬਿਸ਼ਨੂਪੁਰ, ਥੌਬਲ, ਚੂਰਾਚਾਂਦਪੁਰ, ਕੰਗਪੋਕਪੀ, ਫੇਰਜਾਵਲ ਅਤੇ ਜੀਰੀਬਾਮ ਵਿੱਚ 5 ਦਸੰਬਰ ਦੀ ਸ਼ਾਮ 5.15 ਵਜੇ ਤਕ ਵੀਸੈਟ ਅਤੇ ਵੀਪੀਐੱਨ ਸੇਵਾਵਾਂ ਸਮੇਤ ਮੋਬਾਇਲ ਇੰਟਰਨੈੱਟ ਅਤੇ ਮੋਬਾਇਲ ਡਾਟਾ ਸੇਵਾਵਾਂ ਨੂੰ ਮੁਅੱਤਲ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮਣੀਪੁਰ ਅਤੇ ਅਸਾਮ ‘ਚ ਕ੍ਰਮਵਾਰ ਜਿਰੀ ਅਤੇ ਬਰਾਕ ਨਦੀਆਂ ‘ਚ 3 ਔਰਤਾਂ ਅਤੇ 3 ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਣ ਤੋਂ ਬਾਅਦ ਸੂਬੇ ‘ਚ ਹਿੰਸਾ ਭੜਕ ਗਈ ਸੀ । ਜਿਸ ਦੇ ਚਲਦੇ 16 ਨਵੰਬਰ ਤੋਂ ਇੰਟਰਨੈੱਟ ਸੇਵਾਵਾਂ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਜਿਸ ਕਾਰਨ ਲੋਕਾਂ ਨੂੰ ਵੀ ਖਾਸੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ । ਇਸੇ ਵਿਚਾਲੇ ਹੁਣ ਲੋਕਾਂ ਦੀ ਇਹ ਪਰੇਸ਼ਾਨੀ ਹੋਰ ਜਿਆਦਾ ਵਧਣ ਵਾਲੀ ਹੈ, ਕਿਉਂਕਿ ਇੰਟਰਨੈਟ ਸੇਵਾਵਾਂ ਬੰਦ ਰੱਖਣ ਸਬੰਧੀ ਖਬਰ ਸਾਂਝੀ ਕੀਤੀ ਗਈ ਹੈ, ਤੇ ਹੁਣ ਸਰਕਾਰ ਵੱਲੋਂ ਸਖਤ ਰੁੱਖ ਅਪਣਾਉਂਦਿਆਂ ਹੋਇਆਂ ਇਹ ਫੈਸਲਾ ਲਾਗੂ ਕੀਤਾ ਗਿਆ ਹੈ ।