ਹੁਣੇ ਹੁਣੇ ਇਥੇ ਆਇਆ 7.1 ਤੀਬਰਤਾ ਦਾ ਭਿਆਨਕ ਜ਼ਬਰਦਸਤ ਭੂਚਾਲ, ਕੰਬ ਗਈ ਧਰਤੀ

ਆਈ ਤਾਜਾ ਵੱਡੀ ਖਬਰ 

ਪੂਰੀ ਦੁਨੀਆਂ ਭਰ ਵਿੱਚ ਇਸ ਵੇਲੇ ਕੁਦਰਤੀ ਆਫਤਾਂ ਕਾਰਨ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਪਿਆ, ਆਏ ਦਿਨੀ ਇਸ ਤਬਾਹੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦੀਆਂ ਹਨ , ਜਿਨਾਂ ਨੂੰ ਵੇਖਣ ਤੋਂ ਬਾਅਦ ਇੱਕ ਵੱਖਰੀ ਚਿੰਤਾ ਪੈਦਾ ਹੋ ਜਾਂਦੀ ਹੈ l ਬਹੁਤ ਸਾਰੀਆਂ ਥਾਵਾਂ ਦੇ ਉੱਪਰ ਮੀਂਹ ਦੇ ਕਾਰਨ ਹੁਣ ਤੱਕ ਕਈ ਕੀਮਤੀ ਜਾਨਾ ਜਾ ਚੁੱਕੀਆਂ ਹਨ ਤੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ l ਇਸੇ ਵਿਚਾਲੇ ਹੁਣ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜ਼ਬਰਦਸਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ l 7.1 ਤੀਬਰਤਾ ਦਾ ਭਿਆਨਕ ਜ਼ਬਰਦਸਤ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ l

ਜਿਸ ਕਾਰਨ ਪੂਰੀ ਦੀ ਪੂਰੀ ਧਰਤੀ ਕੰਬ ਚੁੱਕੀ ਹੈ। ਲੋਕਾਂ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਮਾਮਲਾ ਜਪਾਨ ਦੇ ਨਾਲ ਸੰਬੰਧਿਤ ਹੈ l ਮਿਲੀ ਜਾਣਕਾਰੀ ਮੁਤਾਬਿਕ ਜਾਪਾਨ ਦੇ ਦੱਖਣੀ ਤੱਟ ‘ਤੇ 7.1 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਮਗਰੋਂ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ । ਜਿਸ ਨੇ ਲੋਕਾਂ ਦੀ ਚਿੰਤਾ ਹੋਰ ਜਿਆਦਾ ਵਧਾ ਦਿੱਤੀ ਹੈ l ਜਾਪਾਨ ਮੌਸਮ ਵਿਗਿਆਨ ਏਜੰਸੀ ਅਨੁਸਾਰ ਉਸਨੇ ਭੂਚਾਲ ਦੀ ਸ਼ੁਰੂਆਤੀ ਤੀਬਰਤਾ 7.1 ਦਰਜ ਕੀਤੀ ਤੇ ਇਹ ਜਾਪਾਨ ਦੇ ਦੱਖਣੀ ਮੁੱਖ ਟਾਪੂ ਕਿਯੂਸ਼ੂ ਦੇ ਪੂਰਬੀ ਤੱਟ ਤੋਂ ਲਗਭਗ 30 ਕਿਲੋਮੀਟਰ ਦੀ ਡੂੰਘਾਈ ‘ਤੇ ਕੇਂਦਰਿਤ ਸੀ। ਕਿਊਸ਼ੂ ਦੇ ਦੱਖਣੀ ਤੱਟ ਅਤੇ ਸ਼ਿਕੋਕੂ ਦੇ ਨੇੜਲੇ ਟਾਪੂ ‘ਤੇ 1 ਮੀਟਰ ਤੱਕ ਦੀਆਂ ਲਹਿਰਾਂ ਦੀ ਭਵਿੱਖਬਾਣੀ ਕਰਦੇ ਹੋਏ ਸੁਨਾਮੀ ਦੀ ਸਲਾਹ ਜਾਰੀ ਕੀਤੀ ਗਈ। ਜਿਵੇਂ ਹੀ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ l ਹਾਲਾਂਕਿ ਇਸ ਭੂਚਾਲ ਦੇ ਝਟਕਿਆਂ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ l ਪਰ ਇਸ ਘਟਨਾ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਬਿਠਾ ਦਿੱਤਾ ਹੈ ਤੇ ਬਹੁਤ ਸਾਰੀਆਂ ਵੀਡੀਓ ਇਸਦੀਆਂ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀਆਂ ਪਈਆਂ ਹਨ।