ਆਈ ਤਾਜਾ ਵੱਡੀ ਖਬਰ
ਦੇਸ਼ ਦੇ ਅੰਦਰ ਚੱਲ ਰਹੇ ਖੇਤੀ ਅੰਦੋਲਨ ਕਾਰਨ ਦੇਸ਼ ਦੇ ਲੋਕ ਅੱਕ ਚੁੱਕੇ ਹਨ। ਜਿਸ ਕਾਰਨ ਪੰਜਾਬ ਅਤੇ ਹਰਿਆਣਾ ਦੇ ਨਾਲ ਬਾਕੀ ਦੇ ਸੂਬਿਆਂ ਦੇ ਕਿਸਾਨਾਂ ਨੇ ਮਿਲ ਕੇ ਦਿੱਲੀ ਕੂਚ ਮਾਰਚ ਦੇ ਅਧੀਨ ਖੇਤੀ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ। ਜਿਸ ਵਿੱਚ ਬਹੁਤ ਸਾਰੇ ਆਮ ਲੋਕਾਂ ਨੇ ਵੀ ਆਪਣਾ ਯੋਗਦਾਨ ਪਾਇਆ ਹੈ। ਦਿੱਲੀ ਦੀਆਂ ਸਰਹੱਦਾਂ ਉਪਰ ਇਸ ਸਮੇਂ ਲੱਖਾਂ ਦੀ ਗਿਣਤੀ ਵਿਚ ਲੋਕ ਮੋਰਚਾ ਮਾਰ ਕੇ ਬੈਠੇ ਹੋਏ ਹਨ। ਜਿਹਨਾਂ ਦੀ ਸਿਰਫ਼ ਇੱਕੋ ਇੱਕ ਮੰਗ ਕੇਂਦਰ ਸਰਕਾਰ ਵੱਲੋਂ ਸੋਧ ਕਰ ਲਾਗੂ ਕੀਤੇ ਗਏ ਨਵੇਂ ਖੇਤੀ ਆਰਡੀਨੈਸਾਂ ਨੂੰ ਰੱਦ ਕਰਵਾਉਣਾ ਹੈ।
ਪਰ ਸਰਕਾਰ ਵੱਲੋਂ ਲਗਾ ਤਾਰ ਕਿਸਾਨਾਂ ਦੀ ਮੰਗ ਨੂੰ ਟਾਲਿਆ ਜਾ ਰਿਹਾ ਹੈ। ਜਿਸ ਕਾਰਨ ਲੋਕਾਂ ਦਾ ਗੁੱਸਾ ਹੁਣ ਵੱਖ-ਵੱਖ ਰੂਪ ਦੇ ਵਿਚ ਬਾਹਰ ਆ ਰਿਹਾ ਹੈ। ਲੋਕ ਇਸ ਸਮੇਂ ਕਾਰਪੋਰੇਟ ਘਰਾਣਿਆਂ ਦੇ ਬਣਾਏ ਗਏ ਪੈਟਰੋਲ ਪੰਪਾਂ, ਅਨਾਜ ਦੇ ਗੋਦਾਮਾਂ ਅਤੇ ਸ਼ਾਪਿੰਗ ਮਾਲਜ਼ ਅੱਗੇ ਧਰਨੇ ਦੇ ਰਹੇ ਹਨ। ਬੀਤੇ ਦਿਨੀਂ ਪੰਜਾਬ ਦੇ ਵਿਚ ਵੱਡੀ ਕਾਰਪੋਰੇਟ ਕੰਪਨੀ ਰਿਲਾਇੰਸ ਜੀਓ ਨੂੰ ਲੋਕਾਂ ਵੱਲੋਂ ਆਪਣੇ ਨਿਸ਼ਾਨੇ ‘ਤੇ ਲਿਆ ਕੇ ਇਸ ਦੇ ਕਈ ਮੋਬਾਈਲ ਟਾਵਰਾਂ ਨੂੰ ਤਹਿਸ ਨਹਿਸ ਕਰ ਦਿੱਤਾ ਗਿਆ। ਇਸੇ
ਹੀ ਤਰਜ ਉਪਰ ਹੁਣ ਹਰਿਆਣਾ ਦੇ ਲੋਕਾਂ ਨੇ ਵੀ ਅਜਿਹਾ ਹੀ ਕਦਮ ਚੁੱਕਿਆ ਹੈ। ਖਬਰ ਆ ਰਹੀ ਹੈ ਕਿ ਹਰਿਆਣਾ ਦੇ ਜੀਂਦ ਦੇ ਇਲਾਕੇ ਜਲਾਲ ਪੂਰਾ ਵਿਖੇ ਲੋਕਾਂ ਨੇ ਜੀਓ ਦੇ ਟਾਵਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਜਿਸ ਵਿੱਚ ਟਾਵਰ ਦੇ ਸਾਰੇ ਉਪਕਰਣ ਰਾਖ ਵਿੱਚ ਤਬਦੀਲ ਹੋ ਗਏ। ਇਸ ਘਟਨਾ ਦੀ ਜਾਣਕਾਰੀ ਮਿਲਦੇ ਸਾਰ ਹੀ ਕੰਪਨੀ ਦੇ ਉਚ ਅਧਿਕਾਰੀ ਮੌਕੇ ਉਪਰ ਪਹੁੰਚੇ। ਜਿਸ ਤੋਂ ਬਾਅਦ ਸਥਾਨਕ ਪੁਲਸ ਨੂੰ ਵੀ ਇਸ ਘਟਨਾ ਦੀ ਸੂਚਨਾ ਮੁਹੱਈਆ ਕਰਵਾਈ ਗਈ। ਕੰਪਨੀ ਦੇ
ਤਕਨੀਕੀ ਵਿਭਾਗ ਦੇ ਅਧਿਕਾਰੀਆਂ ਨੇ ਆਖਿਆ ਕਿ ਇਸ ਹਾਦਸੇ ਦੇ ਵਿਚ ਟਾਵਰ ਅਤੇ ਇਸ ਦੇ ਸਾਰੇ ਉਪਕਰਣ ਬੁਰੀ ਤਰ੍ਹਾਂ ਤ-ਬਾ- ਹ ਹੋ ਚੁੱਕੇ ਹਨ ਅਤੇ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਵੀ ਪੁਲਿਸ ਕੋਲ ਦਰਜ ਕਰਵਾ ਦਿੱਤੀ ਹੈ। ਪੁਲੀਸ ਨੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਸਾਰੇ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
Previous Postਆਖਰ ਮੈਦਾਨ ਚ ਨਿਤਰਨ ਲਗੇ ਖੁਦ ਵੱਡੇ ਬਾਦਲ-ਆਈ ਇਹ ਤਾਜਾ ਵੱਡੀ ਖਬਰ
Next Postਕਿਸਾਨਾਂ ਨੇ ਟਰੈਕਟਰ ਮਾਰਚ ਦੇ ਫੋਰਨ ਬਾਅਦ ਹੁਣ ਕਰਤਾ ਇਹ ਵੱਡਾ ਐਲਾਨ, ਸਰਕਾਰ ਦੇ ਉੱਡੇ ਹੋਸ਼