ਹੁਣੇ ਹੁਣੇ ਅੰਤਰਾਸਟਰੀ ਫਲਾਈਟਾਂ ਬਾਰੇ ਮੋਦੀ ਸਰਕਾਰ ਨੇ ਕਰਤਾ ਵੱਡਾ ਐਲਾਨ – ਏਨੀ ਤਰੀਕ ਤੱਕ ਲੱਗੀ ਇਹ ਪਾਬੰਦੀ

ਆਈ ਤਾਜ਼ਾ ਵੱਡੀ ਖਬਰ

ਪਿਛਲੇ ਸਾਲ ਮਾਰਚ ਦੇ ਵਿੱਚ ਕਰੋਨਾ ਦੇ ਚਲਦੇ ਹੋਏ ਸਰਕਾਰ ਵੱਲੋਂ ਸਾਰੀਆਂ ਅੰਤਰਰਾਸ਼ਟਰੀ ਉਡਾਨਾਂ ਨੂੰ ਮਾਰਚ ਤੋਂ ਹੀ ਬੰਦ ਕਰ ਦਿੱਤਾ ਗਿਆ ਸੀ। ਜਿਸ ਨਾਲ ਕਰੋਨਾ ਦੇ ਪ੍ਰਸਾਰ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਥੇ ਹੀ ਕੁਝ ਖਾਸ ਸਮਝੌਤਿਆਂ ਦੇ ਤਹਿਤ ਕੁਝ ਖਾਸ ਦੇਸ਼ਾਂ ਨਾਲ ਖਾਸ ਉਡਾਨਾਂ ਦੀ ਸ਼ੁਰੂਆਤ ਕੀਤੀ ਗਈ ਸੀ। ਤਾਂ ਜੋ ਐਮਰਜੰਸੀ ਹਲਾਤਾਂ ਵਿੱਚ ਆਉਣ-ਜਾਣ ਵਾਲੇ ਯਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਭਾਰਤ ਵਿੱਚ ਡੈਲਟਾ ਵੈਰੀਏਟ ਅਤੇ ਕਰੋਨਾ ਦੀ ਦੂਜੀ ਲਹਿਰ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵੱਲੋਂ ਭਾਰਤ ਤੋਂ ਆਉਣ ਜਾਣ ਵਾਲੀਆਂ ਅੰਤਰਰਾਸ਼ਟਰੀ ਉਡਾਨਾਂ ਉਪਰ ਅਣਮਿਥੇ ਸਮੇਂ ਲਈ ਰੋਕ ਲਗਾ ਦਿੱਤੀ ਸੀ।

ਹਾਲਾਤਾਂ ਵਿੱਚ ਸੁਧਾਰ ਹੋਣ ਤੇ ਕੁਝ ਦੇਸ਼ਾਂ ਵੱਲੋਂ ਇਸ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਅਜੇ ਤੱਕ ਸਰਕਾਰ ਵੱਲੋਂ ਸਾਰੀਆਂ ਹੋਰ ਅੰਤਰਰਾਸ਼ਟਰੀ ਉਡਾਨਾਂ ਨੂੰ ਸ਼ੁਰੂ ਨਹੀਂ ਕੀਤਾ ਗਿਆ ਹੈ। ਹੁਣ ਅੰਤਰਰਾਸ਼ਟਰੀ ਫਲਾਈਟ ਬਾਰੇ ਮੋਦੀ ਸਰਕਾਰ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਜਿੱਥੇ ਇੰਨ੍ਹੀ ਤਰੀਕ ਤੱਕ ਲਈ ਪਾਬੰਦੀ ਲਗਾ ਦਿੱਤੀ ਗਈ ਹੈ। ਸਰਕਾਰ ਵੱਲੋਂ ਜਿਥੇ ਕਰੋਨਾ ਦੀ ਤੀਜੀ ਲਹਿਰ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਉਥੇ ਹੀ ਉਡਾਣਾਂ ਨੂੰ ਵੀ ਸ਼ੁਰੂ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਹੈ।

ਇਸ ਲਈ ਸਰਕਾਰ ਵੱਲੋਂ ਇੰਟਰਨੈਸ਼ਨਲ ਉਡਾਣਾਂ ਉਪਰ ਪਾਬੰਦੀ ਨੂੰ 30 ਸਤੰਬਰ ਤੱਕ ਲਈ ਵਧਾ ਦਿੱਤਾ ਗਿਆ ਹੈ। ਪਹਿਲਾਂ ਇੰਟਰਨੈਸ਼ਨਲ ਉਡਾਣਾਂ ਉਪਰ ਇਹ ਪਾਬੰਦੀ ਭਾਰਤ ਸਰਕਾਰ ਵੱਲੋਂ 31 ਅਗਸਤ ਲਈ ਲਗਾਈ ਗਈ ਸੀ। ਇਕ ਮਹੀਨੇ ਦੀ ਮਿਆਦ ਦੇ ਕੀਤੇ ਗਏ ਇਸ ਵਾਧੇ ਬਾਰੇ ਜਾਣਕਾਰੀ ਡੀਜੀਸੀਏ ਵੱਲੋਂ ਜਾਰੀ ਕੀਤੀ ਗਈ ਹੈ। ਡੀਜੀਸੀਏ ਵੱਲੋਂ ਅਗਰ ਕਿਸੇ ਹੋਰ ਜਹਾਜ਼ਾਂ ਦੀ ਉਡਾਨ ਉਪਰ ਆਗਿਆ ਦਿੱਤੀ ਜਾਂਦੀ ਹੈ ਤਾਂ ਉਸ ਉਪਰ ਇਹ ਲਾਗੂ ਕੀਤੇ ਗਏ ਇਹਨਾਂ ਨਿਯਮਾਂ ਦੀ ਪਾਬੰਦੀ ਜਾਰੀ ਨਹੀਂ ਹੋਵੇਗੀ।

ਇਸ ਤੋਂ ਇਲਾਵਾ ਇਹ ਨਿਯਮ ਇੰਟਰਨੈਸ਼ਨਲ ਕਾਰਗੋ ਉਡਾਣ ਤੇ ਵੀ ਲਾਗੂ ਨਹੀਂ ਕੀਤਾ ਜਾਵੇਗਾ। ਇਸ ਸਮੇਂ ਦੇਸ਼ ਵਿਚ ਫਿਰ ਤੋਂ ਕਰੋਨਾ ਦੇ ਮਾਮਲੇ ਕੁਝ ਦਿਨਾਂ ਦੌਰਾਨ ਲਗਾਤਾਰ ਵਧ ਰਹੇ ਹਨ। ਇਸ ਲਈ ਕਰੋਨਾ ਦੀ ਤੀਜੀ ਲਹਿਰ ਦੇ ਪ੍ਰਸਾਰ ਨੂੰ ਦੇਖਦੇ ਹੋਏ, ਤੇ ਲੋਕਾਂ ਦੀ ਸੁਰੱਖਿਆ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ।