ਆਈ ਤਾਜਾ ਵੱਡੀ ਖਬਰ
ਮੌਸਮ ਨਾਲ ਜੁੜੀ ਹੋਈ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿਸਨੇ ਲੋਕਾਂ ਨੂੰ ਮੁਸ਼ਕਿਲਾਂ ਚ ਪਾ ਦਿੱਤਾ ਹੈ। ਮੌਸਮ ਨੂੰ ਲੈਕੇ ਜਿੱਥੇ ਭਾਰਤ ਦੇ ਵਿਚ ਪਹਿਲਾਂ ਹੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ, ਉਥੇ ਹੀ ਵਿਦੇਸ਼ੀ ਧਰਤੀ ਤੇ ਵੀ ਮੌਸਮ ਨੂੰ ਲੈਕੇ ਇੱਕ ਵੱਡੀ ਚੇਤਾਵਨੀ ਜਾਰੀ ਹੋ ਗਈ ਹੈ, ਦਰਅਸਲ ਦੁਨੀਆਂ ਦਾ ਸੱਭ ਤੋਂ ਸ਼ਕਤੀਸ਼ਾਲੀ ਦੇਸ਼ ਵਜੋਂ ਜਾਣਿਆ ਜਾਂਦਾ ਅਮਰੀਕਾ ਬਰਬਾਰੀ ਦਾ ਸਹਮਣਾ ਕਰ ਰਿਹਾ ਹੈ, ਇੱਥੇ ਜੰਮ ਕੇ ਬਰਫਬਾਰੀ ਹੋਈ ਹੈ,ਜਿਸਨੇ ਲੋਕਾਂ ਨੂੰ ਆਫ਼ਤ ਚ ਪਾਇਆ ਹੈ।
ਜਿਕਰਯੋਗ ਹੈ ਕਿ ਅਮਰੀਕਾ ਚ ਭਾਰੀ ਬਰਫਬਾਰੀ ਦੇ ਚਲਦੇ ਉਡਾਣਾਂ ਵੀ ਰੱਦ ਕਰ ਦਿੱਤੀਆਂ ਗਈਆਂ ਨੇ। ਦਸਣਾ ਬਣਦਾ ਹੈ ਕਿ 760 ਉਡਾਣਾਂ ਤੋਂ ਵੱਧ ਉਡਾਣਾਂ ਰੱਦ ਕਰਨੇ ਪਈਆਂ ਨੇ ਉੱਥੇ ਹੀ 24 ਘੰਟਿਆਂ ਚ ਕਾਫ਼ੀ ਭਾਰੀ ਬਰਫਬਾਰੀ ਹੋਈ ਹੈ ਜਿਸ ਨਾਲ ਸੜਕਾਂ ਤੇ ਵਾਹਨਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਆਵਾਜਾਈ ਚ ਵੀ ਕਾਫੀ ਉਥਲ ਪੁਥਲ ਵੇਖਣ ਨੂੰ ਮਿਲੀ ਹੈ। ਦਸ ਦਈਏ ਕਿ ਜੰਮ ਕੇ ਬਰਫਬਾਰੀ ਹੋਈ ਹੈ, ਅਮਰੀਕਾ ਦੇ ਦੱਖਣ ਚ ਸਤਿਥ ਟੈਕਸਾਸ ਸੂਬੇ ਦੇ ਗਲਫ ਕੋਸਟ ਤਕ ਜੰਮ ਕੇ ਭਾਰੀ ਬਰਫਬਾਰੀ ਹੋਈ ਜਿਸਨੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦੇ ਵਿੱਚ ਪਾ ਦਿੱਤਾ।
ਉੱਥੇ ਹੀ ਮੌਸਮ ਵਿਗਿਆਨੀ ਚੇਨਾਰਡ ਨੇ ਕਿਹਾ ਕਿ ਹਿਊਸਟਨ ਦੇ ਲੋਕਾਂ ਨੂੰ ਆਉਣ ਵਾਲੇ ਦਿਨਾਂ ਚ ਹੋਰ ਮੁਸ਼ਕਿਲਾਂ ਦਾ ਸਹਮਣਾ ਕਰਨਾ ਪੈ ਸਕਦਾ ਹੈ। ਬਿਜਲੀ ਦਾ ਨਾ ਅਉਣਾ,ਰਸਤੇ ਬੰਦ ਹੋਣਾ ਅਤੇ ਇਸ ਤੋਂ ਇਲਾਵਾ ਹੋਰ ਕਈ ਪਰੇਸ਼ਾਨੀਆਂ ਆ ਸਕਦੀਆਂ ਨੇ,ਉਹਨਾਂ ਲੋਕਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ ਅਤੇ ਸਾਵਧਾਨ ਰਹਿਣ ਲਈ ਕਿਹਾ ਹੈ। ਮੌਸਮ ਵਿਭਾਗ ਦੇ ਅਧਿਕਾਰੀ ਨੇ ਦਸਿਆ ਕਿ ਆਮ ਤੌਰ ਤੇ ਟੈਕਸਾਸ ਦੇ ਲੋਕਾਂ ਨੂੰ ਅਜਿਹੀਆਂ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ, ਪਰ ਇਸ ਵਾਰ ਠੰਡ ਦੀ ਰੁੱਤ ਚ ਠੰਡੀਆਂ ਹਵਾਵਾਂ ਚੱਲਣ ਨਾਲ ਲੋਕਾਂ ਨੂੰ ਪਰੇਸ਼ਾਨੀਆਂ ਆ ਸਕਦੀਆਂ ਨੇ ਜਿਸ ਕਰਕੇ ਲੋਕ ਸਾਵਧਾਨ ਰਹਿਣ।
ਹਿਊਸਟਨ ਖੇਤਰ ਚ ਭਾਰੀ ਮੀਂਹ ਪੈਣ ਨਾਲ ਤਾਪਮਾਨ ਜ਼ੀਰੋ ਤੇ ਪਹੁੰਚ ਗਿਆ ਅਤੇ ਲੋਕਾਂ ਨੂੰ ਠੰਡ ਦਾ ਸਾਹਮਣਾ ਕਰਨਾ ਪਿਆ। ਦਸਣਾ ਬਣਦਾ ਹੈ ਕਿ ਪਹਿਲੀ ਵਾਰ ਦੱਖਣ ਖੇਤਰ ਦੇ ਲੋਕਾਂ ਨੂੰ ਅਜਿਹੇ ਮੌਸਮ ਦਾ ਸਾਹਮਣਾ ਕਰਨਾ ਪਿਆ ਹੈ, ਓਧਰ ਹੀ ਟੈਕਸਾਸ ਸੂਬੇ ਦੇ ਗਵਰਨਰ ਨੇ ਚੇਤਾਵਨੀ ਜਾਰੀ ਕੀਤੀ ਹੈ, ਲੋਕਾਂ ਨੂੰ ਭਾਰੀ ਆਫ਼ਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਜਿਹਾ ਕਿਹਾ ਗਿਆ ਹੈ। ਨਾਲ ਹੀ ਉਡਾਣਾਂ ਵੀ ਰੱਦ ਕਰ ਦਿੱਤੀਆਂ ਗਈਆਂ ਨੇ, ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ।
Previous Postਹੋ ਜਾਵੋ ਸਾਵਧਾਨ – ਪੰਜਾਬ ਚ ਇਥੇ 12 ਅਪ੍ਰੈਲ ਤੱਕ ਲੱਗ ਗਈ ਇਹ ਪਾਬੰਦੀ
Next Postਨਿਊਜੀਲੈਂਡ ਚ ਪੜ੍ਹਾਈ ਕਰਨ ਗਏ ਪੰਜਾਬੀ ਨੌਜਵਾਨ ਨੂੰ ਮਿਲੀ ਇਸ ਤਰਾਂ ਮੌਤ , ਪੰਜਾਬ ਚ ਛਾਈ ਸੋਗ ਦੀ ਲਹਿਰ