ਤਾਜਾ ਵੱਡੀ ਖਬਰ
ਸਮੁੱਚਾ ਸੰਸਾਰ ਇਸ ਗੱਲ ਤੋਂ ਜਾਣੂ ਹੈ ਕਿ ਅਮਰੀਕਾ ਦੇ ਵਿਚ ਚੋਣਾਂ ਜ਼ਰੀਏ ਰਾਸ਼ਟਰਪਤੀ ਦਾ ਤਖ਼ਤਾ ਪਲਟ ਹੋ ਚੁੱਕਾ ਹੈ। ਨਵੇਂ ਰਾਸ਼ਟਰਪਤੀ ਵਜੋਂ ਡੇਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਈਡਨ ਨੇ ਆਪਣੀ ਕਮਾਨ ਸੰਭਾਲ ਲਈ ਹੈ। 20 ਜਨਵਰੀ 2021 ਨੂੰ ਸਹੁੰ ਚੁੱਕਣ ਤੋਂ ਬਾਅਦ ਹੀ ਉਹਨਾਂ ਨੇ ਕਈ ਨਵੇਂ ਐਲਾਨ ਕੀਤੇ ਹਨ ਜਿਸ ਦਾ ਸਿੱਧਾ ਅਸਰ ਦੇਸ਼ ਵਾਸੀਆਂ ਉੱਪਰ ਹੋਇਆ ਹੈ। ਇਨ੍ਹਾਂ ਐਲਾਨਾਂ ਦੇ ਨਾਲ ਜੁੜੇ ਹੋਏ ਮੁੱਦਿਆਂ ਉੱਪਰ ਸੁਣਵਾਈ ਦੇ ਲਈ ਦੇਸ਼ ਵਾਸੀ ਪਿਛਲੇ ਕਈ ਸਾਲਾਂ ਤੋਂ ਇੰਤਜ਼ਾਰ ਕਰ ਰਹੇ ਸਨ।
ਵੀਜ਼ਾ ਪ੍ਰਣਾਲੀਆਂ ਸੰਬੰਧੀ ਵੀ ਕਈ ਤਰ੍ਹਾਂ ਦੇ ਐਲਾਨ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਕੀਤੇ ਜਾ ਚੁੱਕੇ ਹਨ। ਇਸੇ ਦੌਰਾਨ ਹੀ ਜੋਅ ਬਾਇਡਨ ਨੇ ਇਕ ਹੋਰ ਵੱਡਾ ਐਲਾਨ ਕਰਦੇ ਹੋਏ ਵੀਰਵਾਰ ਨੂੰ ਆਖਿਆ ਕਿ ਅਮਰੀਕਾ ਦੀ ਕੂਟਨੀਤੀ ਲੀਹ ਉਪਰ ਵਾਪਸ ਪਰਤ ਆਈ ਹੈ। ਬਾਈਡਨ ਨੇ ਆਪਣੇ ਵਿਦੇਸ਼ ਮੰਤਰਾਲੇ ਦੇ ਕਰਮਚਾਰੀਆਂ ਨੂੰ ਇਕ ਬੈਠਕ ਵਿਚ ਸੰਬੋਧਨ ਕਰਦੇ ਹੋਏ ਆਖਿਆ ਕਿ ਅਸੀਂ ਆਪਣੇ ਸਹਿਯੋਗੀਆਂ ਨਾਲ ਸੰਬੰਧਾਂ ਨੂੰ ਸੁਧਾਰ ਕੇ ਇੱਕ ਵਾਰ ਫਿਰ ਦੁਨੀਆਂ ਨਾਲ ਜੋੜਨਗੇ।
ਇਸ ਦੌਰਾਨ ਰਾਸ਼ਟਰਪਤੀ ਬਾਈਡਨ ਨੇ ਆਖਿਆ ਕਿ ਹੁਣ ਅਸੀਂ ਸਿਰਫ਼ ਆਪਣੇ ਅਤੀਤ ਹੀ ਨਹੀਂ ਬਲਕਿ ਚੱਲ ਰਹੇ ਮੌਜੂਦਾ ਸਮੇਂ ਅਤੇ ਭਵਿੱਖ ਦੀਆਂ ਚੁਣੌਤੀਆਂ ਦਾ ਵੀ ਹੱਲ ਕੱਢਾਂਗੇ। ਮੌਜੂਦਾ ਸਮੇਂ ਚੱਲ ਰਹੇ ਤਾਨਾਸ਼ਾਹੀ ਦੇ ਨਵੇਂ ਦੌਰ ਦਾ ਸਾਹਮਣਾ ਵੀ ਅਮਰੀਕੀ ਅਗਵਾਈ ਨੂੰ ਕਰਨਾ ਪਵੇਗਾ। ਜਿਸ ਦੌਰਾਨ ਅਮਰੀਕਾ ਖ਼ਿਲਾਫ਼ ਚੀਨ ਦੀ ਵਧੀ ਹੋਈ ਲਾਲਸਾ ਅਤੇ ਸਾਡੇ ਦੇਸ਼ ਦੇ ਲੋਕਤੰਤਰ ਨੂੰ ਨੁਕਸਾਨ ਪਹੁੰਚਾਉਣ ਲਈ ਰੂਸ ਦੇ ਇਰਾਦੇ ਸ਼ਾਮਿਲ ਹਨ। ਵਰਤਮਾਨ ਸਮੇਂ ਦੇ ਵਿੱਚ ਚੱਲ ਰਹੀਆਂ ਗੰਭੀਰ ਪ੍ਰਸਥਿਤੀਆਂ ਦਾ ਸਾਹਮਣਾ ਕਰਨ ਦੇ ਲਈ ਜੋਅ ਬਾਈਡਨ ਵੱਲੋਂ ਆਖਿਆ ਗਿਆ ਕਿ ਅਜੋਕੇ ਸਮੇਂ ਕੋਰੋਨਾ ਵਾਇਰਸ ਦੀ ਲਾਗ ਦੀ ਬਿਮਾਰੀ ਤੋਂ ਲੈ ਕੇ, ਵਾਤਾਵਰਣ ਸੰਕਟ ਅਤੇ ਪਰਮਾਣੂ ਪ੍ਰਸਾਰ ਵਰਗੀਆਂ ਕਈ ਚੁਣੌਤੀਆਂ ਹਨ।
ਇਨ੍ਹਾਂ ਚੁਣੌਤੀਆਂ ਨੂੰ ਜੇਕਰ ਸਾਰੇ ਦੇਸ਼ ਮਿਲਕੇ ਹੱਲ ਕਰਨ ਦੀ ਕੋਸ਼ਿਸ਼ ਕਰਨ ਤਾਂ ਇਹ ਕੋਸ਼ਿਸ਼ ਕਦੇ ਵੀ ਬੇਕਾਰ ਨਹੀਂ ਜਾਵੇਗੀ। ਇਹਨਾਂ ਨੂੰ ਵੱਸ ਵਿਚ ਕਰਨਾ ਕਿਸੇ ਇਕੱਲੇ ਦੇ ਵੱਸ ਦੀ ਗੱਲ ਨਹੀਂ। ਉਨ੍ਹਾਂ ਅੱਗੇ ਆਖਿਆ ਕਿ ਅਮਰੀਕਾ ਨੂੰ ਜੋੜਨ ਵਾਲੀ ਤਾਕਤ ਸਾਡੇ ਲੋਕਤੰਤਰਿਕ ਮੁੱਲ ਹਨ ਜਿੰਨਾਂ ਦੇ ਵਿੱਚ ਸੁਤੰਤਰਤਾ ਦਾ ਬਚਾਅ ਕਰਨਾ, ਅਵਸਰਾਂ ਦੀ ਰੱਖਿਆ ਕਰਨਾ, ਅਧਿਕਾਰਾਂ ਨੂੰ ਬਣਾਈ ਰੱਖਣਾ, ਕਾਨੂੰਨ ਦੇ ਸ਼ਾਸਨ ਦਾ ਸਨਮਾਨ ਕਰਨ ਅਤੇ ਹਰ ਵਿਅਕਤੀ ਦੇ ਨਾਲ ਸਨਮਾਨ ਪੂਰਵਕ ਵਰਤਾਓ ਕਰਨਾ ਸ਼ਾਮਲ ਹੈ।
Previous Postਹੁਣੇ ਹੁਣੇ ਇਥੇ ਹੋਇਆ ਹਵਾਈ ਹਾਦਸਾ ਹੋਈਆਂ ਮੌਤਾਂ ਛਾਈ ਸੋਗ ਦੀ ਲਹਿਰ
Next Postਕਨੇਡਾ ਬਾਰੇ ਇੰਡੀਆ ਤੋਂ ਆ ਗਈ ਅਜਿਹੀ ਤਾਜਾ ਵੱਡੀ ਸਰਕਾਰੀ ਖਬਰ – ਸਾਰੇ ਪਾਸੇ ਹੋ ਗਈ ਚਰਚਾ