ਹੁਣੇ ਹੁਣੇ ਅਮਰੀਕਾ ਚ ਖਬਰ ਵਜਿਆ ਖਤਰੇ ਦਾ ਘੁਗੂ – ਆਈ ਇਹ ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ

ਵਿਸ਼ਵ ਵਿਚ ਜਿਸ ਸਮੇਂ ਤੋਂ ਕਰੋਨਾ ਦੀ ਆਮਦ ਹੋਈ ਹੈ, ਉਸ ਸਮੇਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਕੋਈ ਨਾ ਕੋਈ ਕੁਦਰਤੀ ਆਫਤ ਸਾਹਮਣੇ ਆ ਰਹੀ ਹੈ। ਉਥੇ ਹੀ ਵੱਖ ਵੱਖ ਦੇਸ਼ਾਂ ਵਿੱਚ ਵਾਪਰਨ ਵਾਲੀਆਂ ਅਜਿਹੀਆਂ ਘਟਨਾਵਾਂ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ ਜਿਥੇ ਕੁਦਰਤ ਦੀ ਮਾਰ ਪੈਂਦੀ ਹੈ। ਜਿੱਥੇ ਜਿੱਥੇ ਇਨਸਾਨ ਵੱਲੋਂ ਕੁਦਰਤ ਦੀ ਬਣਾਈ ਹੋਈ ਪ੍ਰਕਿਰਤੀ ਨਾਲ ਖਿਲਵਾੜ ਕੀਤਾ ਜਾਂਦਾ ਹੈ ਉਥੇ ਹੀ ਵਾਪਰਨ ਵਾਲੀਆਂ ਘਟਨਾਵਾਂ ਵਿਚ ਵੀ ਵਾਧਾ ਹੋ ਰਿਹਾ ਹੈ ਅਤੇ ਕੁਦਰਤ ਵੱਲੋਂ ਅਪਣੇ ਹੋਣ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਸਾਰੇ ਦੇਸ਼ਾਂ ਨੂੰ ਇਸ ਸਮੇਂ ਕਈ ਤਰ੍ਹਾਂ ਦੀਆਂ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹੁਣ ਅਮਰੀਕਾ ਵਿੱਚ ਖਤਰੇ ਦਾ ਘੁੱਗੂ ਵਜ ਗਿਆ ਹੈ ਜਿਸ ਬਾਰੇ ਹੁਣ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਵਿਸ਼ਵ ਵਿਚ ਜਿਥੇ ਪਹਿਲਾਂ ਹੀ ਕਰੋਨਾ, ਸਮੁੰਦਰੀ ਤੂਫ਼ਾਨ ,ਹੜ੍ਹ , ਭੂਚਾਲ, ਜੰਗਲੀ ਅੱਗ ਅਤੇ ਕਈ ਕੁਦਰਤੀ ਬਿਮਾਰੀਆਂ ਲੋਕਾਂ ਵਿਚ ਦਹਿਸ਼ਤ ਪੈਦਾ ਕਰ ਰਹੀਆਂ ਹਨ। ਹੁਣ ਸਾਹਮਣੇ ਆਈ ਅਮਰੀਕਾ ਤੋਂ ਖਬਰ ਦੇ ਅਨੁਸਾਰ ਜਿੱਥੇ ਪਹਿਲਾਂ ਹੀ ਕੈਲੇਫੋਰਨੀਆਂ ਵਿੱਚ ਲੱਗੀ ਹੋਈ ਜੰਗਲਾਂ ਦੀ ਅੱਗ ਦਾ ਲੋਕ ਸਾਹਮਣਾ ਕਰ ਰਹੇ ਹਨ ਅਤੇ ਇਸ ਕੁਦਰਤੀ ਆਫ਼ਤ ਤੋਂ ਨਿਜਾਤ ਨਹੀਂ ਮਿਲੀ ਹੈ। ਉੱਥੇ ਹੀ ਹੁਣ ਮੌਸਮ ਵਿਭਾਗ ਵੱਲੋਂ ਖਤਰਨਾਕ ਤੁਫਾਨ ਆਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਬਾਰੇ ਨੈਸ਼ਨਲ ਹਰੀਕੇਨ ਸੈਂਟਰ ਦੁਆਰਾ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਤੂਫਾਨ ਇਡਾ ਬਹੁਤ ਹੀ ਖਤਰਨਾਕ ਹੋ ਸਕਦਾ ਹੈ।

ਓਥੇ ਹੀ ਲੂਈਸੀਆਨਾ ਵਿਚ ਐਤਵਾਰ ਨੂੰ ਤੁਫ਼ਾਨ ਦੇ ਆਉਣ ਦਾ ਖਦਸ਼ਾ ਜ਼ਾਹਿਰ ਕੀਤਾ ਗਿਆ ਸੀ। ਕਿਉਂਕਿ ਇਸ ਤੂਫ਼ਾਨੀ ਹਵਾਵਾਂ ਦੀ ਤਕਰੀਬਨ ਸ਼ਨੀਵਾਰ ਨੂੰ ਵੀ 85 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਦਰਜ ਕੀਤੀ ਗਈ ਸੀ। ਇਨ੍ਹਾ ਹਵਾਵਾਂ ਦੇ ਵਧਣ ਦੀ ਉਮੀਦ 24 ਤੋਂ 36 ਘੰਟਿਆਂ ਦੀ ਦੱਸੀ ਗਈ ਸੀ। ਸੂਬੇ ਅੰਦਰ ਆਉਣ ਵਾਲਾ ਇਹ ਤੂਫਾਨ ਸਭ ਤੋਂ ਖਤਰਨਾਕ ਅਤੇ ਸ਼ਕਤੀਸ਼ਾਲੀ ਤੂਫ਼ਾਨਾਂ ਵਿੱਚੋਂ ਇੱਕ ਹੋ ਸਕਦਾ ਹੈ ਜਿਸ ਨੂੰ ਖਤਰਨਾਕ ਸ਼੍ਰੇਣੀ ਦੇ ਅਨੁਸਾਰ 4 ਵਿਚ ਰੱਖਿਆ ਗਿਆ ਹੈ।

ਉੱਥੇ ਹੀ ਮੌਸਮ ਮਾਹਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਤੂਫਾਨ 300 ਮੀਲ ਲੰਬੇ ਖੇਤਰ ਨੂੰ ਪ੍ਰਭਾਵਤ ਕਰ ਸਕਦਾ ਹੈ, ਜਿਸ ਕਾਰਨ ਨਦੀ ਵਿੱਚ ਹੜ੍ਹ ਵੀ ਆ ਸਕਦੇ ਹਨ। ਉੱਥੇ ਹੀ 8 ਤੋਂ 16 ਇੰਚ ਮੀਂਹ ਦੀ ਉਮੀਦ ਵੀ ਸੂਬੇ ਵਿੱਚ ਐਤਵਾਰ ਤੋਂ ਲੈ ਕੇ ਮੰਗਲਵਾਰ ਤੱਕ ਜਾਰੀ ਕੀਤੀ ਗਈ ਹੈ। ਕੁਝ ਖੇਤਰਾਂ ਵਿੱਚ ਮੀਂਹ ਦੀ ਸੰਭਾਵਨਾ ਵੱਧ ਤੋਂ ਵੱਧ 20 ਇੰਚ ਤੱਕ ਦੱਸੀ ਗਈ ਹੈ। ਉੱਥੇ ਹੀ ਗਵਰਨਲ ਐਡਵਾਈਜ਼ਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਹਵਾ ਦੀ ਗਤੀ 140 ਮੀਲ ਪ੍ਰਤੀ ਘੰਟੇ ਤੱਕ ਹੋ ਸਕਦੀ ਹੈ ਅਤੇ ਉੱਤਰ ਵੱਲ ਜਾਣ ਵਾਲੀਆਂ ਹਵਾਵਾਂ 110 ਮੀਲ ਪ੍ਰਤੀ ਘੰਟਾ ਲਗਾਤਾਰ ਹੋ ਸਕਦੀਆਂ ਹਨ।