ਹੁਣੇ ਹੁਣੇ ਅਫਗਾਨਿਸਤਾਨ ਏਅਰਪੋਰਟ ਤੇ ਫਿਰ ਵਾਪਰ ਗਿਆ ਕਹਿਰ ਆਈ ਇਹ ਵੱਡੀ ਮਾੜੀ ਖਬਰ

ਆਈ ਤਾਜ਼ਾ ਵੱਡੀ ਖਬਰ

ਪਿਛਲੇ ਦਿਨੀਂ 15 ਅਗਸਤ ਵਾਲੇ ਦਿਨ ਅਫ਼ਗ਼ਾਨਿਸਤਾਨ ਵਿੱਚ ਤਾਲਿਬਾਨ ਵੱਲੋਂ ਸੱਤਾ ਉੱਪਰ ਕਬਜ਼ਾ ਕੀਤੇ ਜਾਣ ਤੋਂ ਬਾਅਦ ਉਥੇ ਸਥਿਤੀ ਬਹੁਤ ਹੀ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ। ਜਿੱਥੇ ਤਾਲਿਬਾਨ ਦੇ ਲੜਾਕੂਆਂ ਵੱਲੋਂ ਸੱਤਾ ਤੇ ਕਬਜ਼ਾ ਕੀਤਾ ਗਿਆ ਉਥੇ ਹੀ ਦੇਸ਼ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਦੇਸ਼ ਛੱਡ ਕੇ ਆਪਣੇ ਪਰਿਵਾਰ ਸਮੇਤ ਇਸ ਸਮੇਂ ਸੰਯੁਕਤ ਅਰਬ ਅਮੀਰਾਤ ਵਿਚ ਰਹਿ ਰਹੇ ਹਨ। ਉੱਥੇ ਹੀ ਅਫਗਾਨਸਤਾਨ ਦੇ ਵਿੱਚ ਵੀ ਵਿਦੇਸ਼ੀ ਨਾਗਰਿਕਾਂ ਵੱਲੋਂ ਦੇਸ਼ ਨੂੰ ਛੱਡ ਕੇ ਜਾਇਆ ਜਾ ਰਿਹਾ ਹੈ। ਇਸ ਭਿਆਨਕ ਦੌਰ ਦੇ ਵਿੱਚ ਵੀ ਬਹੁਤ ਸਾਰੇ ਅਫ਼ਗਾਨਸਤਾਨੀ ਲੋਕ ਵੀ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ ਤਾਂ ਉਹ ਆਪਣੀ ਜਾਨ ਨੂੰ ਮਹਿਫੂਜ਼ ਰੱਖ ਸਕਣ।

ਪਿਛਲੇ ਦਿਨੀਂ ਅਫਗਾਨਿਸਤਾਨ ਵਿਚ ਹੋਏ ਹਵਾਈ ਅੱਡੇ ਉਪਰ ਬੰਬ ਧਮਾਕਿਆਂ ਦੇ ਕਾਰਨ ਲੋਕਾਂ ਵਿੱਚ ਪਹਿਲਾਂ ਦੇ ਮੁਕਾਬਲੇ ਵਧੇਰੇ ਦਹਿਸ਼ਤ ਦਾ ਮਹੌਲ ਵੇਖਿਆ ਜਾ ਰਿਹਾ ਹੈ। ਜਿੱਥੇ ਕਈ ਅਮਰੀਕੀ ਫੌਜੀਆਂ ਦੀ ਵੀ ਮੌਤ ਹੋ ਗਈ ਸੀ। ਹੁਣ ਅਫਗਾਨਿਸਤਾਨ ਹਵਾਈ ਅੱਡੇ ਉੱਪਰ ਫਿਰ ਕ-ਹਿ-ਰ ਵਾਪਰਿਆ ਹੈ ਜਿਸ ਬਾਰੇ ਹੁਣ ਵੱਡੀ ਮਾੜੀ ਖਬਰ ਸਾਹਮਣੇ ਆਈ ਹੈ। ਜਿੱਥੇ ਕੁਝ ਦਿਨ ਪਹਿਲਾਂ ਹੀ ਕਾਬਲ ਦੇ ਹਵਾਈ ਅੱਡੇ ਉੱਪਰ ਵੱਖ-ਵੱਖ ਜਗ੍ਹਾ ਤੇ ਬੰਬ ਧਮਾਕੇ ਹੋਏ ਸਨ।

ਜਿਸ ਵਿੱਚ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਲੋਕ ਗੰਭੀਰ ਜ਼ਖਮੀ ਹੋਏ ਸਨ। ਉਥੇ ਹੀ ਅੱਜ ਫਿਰ ਕਾਬੁਲ ਹਵਾਈ ਅੱਡੇ ਤੋਂ ਕੁਝ ਦੂਰੀ ਤੇ ਖਾਜ ਘਬਰਾ ਇਲਾਕੇ ਵਿੱਚ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਤਸਵੀਰਾਂ ਵਿਚ ਇਸ ਖੇਤਰ ਵਿੱਚ ਧੂਆ ਉਡਦਾ ਦਿਖਾਈ ਦੇ ਰਿਹਾ ਹੈ। ਇਸ ਹਮਲੇ ਬਾਰੇ ਅਜੇ ਕੋਈ ਵੀ ਪੁਸ਼ਟੀ ਨਹੀਂ ਹੋਈ ਹੈ ਕਿ ਇਹ ਰਿਹਾਇਸ਼ੀ ਇਲਾਕਿਆਂ ਉਪਰ ਕਿਸੇ ਘਰ ਉਪਰ ਰਾਕੇਟ ਡਿੱਗੀਆਂ ਹੈ ਜਾਂ ਫਿਰ ਕੋਈ ਆਤਮਘਾਤੀ ਹਮਲਾ ਕੀਤਾ ਗਿਆ ਹੈ।

ਉਥੇ ਹੀ ਅਜਿਹਾ ਹਮਲਾ ਹੋਣ ਦੀ ਪੁਸ਼ਟੀ ਪਹਿਲਾਂ ਹੀ ਕਰ ਦਿੱਤੀ ਗਈ ਸੀ ਅਤੇ ਲੋਕਾਂ ਨੂੰ ਵੀ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ। ਕਿਉਂਕਿ ਅਮਰੀਕਾ ਦੀਆਂ ਜਾਂਚ ਏਜੰਸੀਆਂ ਵੱਲੋਂ ਪਹਿਲਾਂ ਹੀ ਇਸ ਦੀ ਸੂਚਨਾ ਦੇ ਦਿੱਤੀ ਗਈ ਸੀ 24 ਤੋਂ 36 ਘੰਟਿਆਂ ਦੇ ਵਿਚਕਾਰ ਫਿਰ ਤੋਂ ਅਜਿਹਾ ਹਮਲਾ ਹੋ ਸਕਦਾ ਹੈ। ਉੱਥੇ ਹੀ ਅਮਰੀਕਾ ਦੇ ਸੈਨਿਕਾਂ ਨੂੰ ਵੀ ਚੌਕਸੀ ਵਰਤਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।