ਹੁਣੇ ਹੁਣੇ ਅਦਾਲਤ ਚ ਸ਼ਰੇਆਮ ਅਫ਼ਸਰ ਸੁਹਰੇ ਨੇ ਅਫ਼ਸਰ ਜਵਾਈ ਦਾ ਗੋਲੀਆਂ ਮਾਰ ਕੀਤਾ ਕਤਲ

ਆਈ ਤਾਜਾ ਵੱਡੀ ਖਬਰ 

ਪੰਜਾਬ ਦੇ ਹਾਲਾਤ ਇਸ ਵੇਲੇ ਵੱਧ ਤੋਂ ਬਦਤਰ ਹੁੰਦੇ ਹੋਏ ਦਿਖਾਈ ਦਿੰਦੇ ਪਏ ਨੇ, ਹਰ ਰੋਜ਼ ਕਤਲ ਦੀਆਂ ਘਟਨਾਵਾਂ ਵਾਪਰਦੀਆਂ ਪਈਆਂ ਹਨ, ਦਿਨ ਦਿਹਾੜੇ ਚੋਰੀਆਂ ਤੇ ਲੁੱਟ ਖੋਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ । ਜਿਸ ਕਾਰਨ ਲੋਕਾਂ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ, ਪੰਜਾਬੀ ਇਸ ਵੇਲੇ ਖੁਦ ਨੂੰ ਅਸੁਰੱਖਤ ਮਹਿਸੂਸ ਕਰ ਰਹੇ ਹਨ । ਇਸੇ ਵਿਚਾਲੇ ਹੁਣ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ, ਜਿੱਥੇ ਹੁਣੇ ਹੁਣੇ ਅਦਾਲਤ ਦੇ ਵਿੱਚ ਸ਼ਰੇਆਮ ਅਫਸਰ ਸਹੁਰੇ ਦੇ ਵੱਲੋਂ ਆਪਣੇ ਅਫਸਰ ਜਵਾਈ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਜਿਸ ਕਾਰਨ ਪੂਰੇ ਪੰਜਾਬ ਭਰ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਮਾਮਲਾ ਚੰਡੀਗੜ੍ਹ ਦੇ ਨਾਲ ਸੰਬੰਧਿਤ ਹੈ l ਜਿੱਥੇ ਸੈਕਟਰ-43 ਜ਼ਿਲ੍ਹਾ ਅਦਾਲਤ ਦੀ ਦੂਜੀ ਮੰਜ਼ਿਲ ‘ਚ ਤਾਬੜ ਤੋੜ ਗੋਲੀਆਂ ਚੱਲੀਆਂ l ਉਧਰ ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਦੁਪਹਿਰ 2 ਵਜੇ ਦਾ ਹੈ, ਜਿਸ ਦੌਰਾਨ ਅਦਾਲਤ ‘ਚ ਗੋਲੀਆਂ ਚੱਲਣ ਤੋਂ ਬਾਅਦ ਹਾਹਾਕਾਰ ਮਚ ਗਈ ਤੇ ਸਹੁਰੇ ਨੇ ਆਪਣੇ ਅਫ਼ਸਰ ਜਵਾਈ ਦਾ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਅਦਾਲਤ ‘ਚ 3 ਤੋਂ 4 ਰਾਊਂਡ ਫਾਇਰ ਕਰਦੇ ਹੋਏ ਆਈ. ਆਰ. ਐੱਸ. ਅਫ਼ਸਰ ਦਾ ਸ਼ਰੇਆਮ ਕਤਲ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤੇ ਮੌਕੇ ਤੇ ਪੁਲਿਸ ਅਧਿਕਾਰੀ ਵੀ ਪਹੁੰਚ ਗਏ । ਦੱਸਿਆ ਜਾ ਰਿਹਾ ਹੈ ਕਿ ਆਈ. ਆਰ. ਐੱਸ. ਅਫ਼ਸਰ ਨੂੰ ਉਸ ਦੇ ਮੁਅੱਤਲ ਏ. ਆਈ. ਜੀ. ਸਹੁਰੇ ਨੇ ਹੀ ਗੋਲੀਆਂ ਮਾਰ ਕੇ ਕਤਲ ਕੀਤਾ ਹੈ। ਉੱਥੇ ਹੀ ਇਸ ਕਤਲ ਕਾਂਡ ਦੇ ਪਿੱਛੇ ਦਾ ਕਾਰਨ ਪਤਾ ਚੱਲਿਆ ਹੈ ਕਿ ਘਰੇਲੂ ਝਗੜਾ ਹੈ ਤੇ ਘਰੇਲੂ ਝਗੜੇ ਨੂੰ ਹੀ ਲੈ ਕੇ ਅਦਾਲਤ ਅੰਦਰ ਗੋਲੀਆਂ ਚਲੀਆਂ ਤੇ ਗੋਲੀਆਂ ਚੱਲਣ ਦੇ ਕਾਰਨ ਜਵਾਈ ਦੀ ਮੌਤ ਹੋ ਗਈ l ਫਿਲਹਾਲ ਪੁਲਿਸ ਦੀਆਂ ਟੀਮਾਂ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ l ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।