ਹੁਣੇ ਹੁਣੇ ਅਚਾਨਕ ਕਨੇਡਾ ਨੇ ਓਮੀਕਰੋਨ ਦੇ ਖੌਫ ਕਾਰਨ ਲਗਾਤੀ ਇਹ ਪਾਬੰਦੀ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਦੱਖਣੀ ਅਫਰੀਕਾ ਵਿੱਚ ਕਰੋਨਾ ਦੇ ਨਵੇਂ ਵੇਰੀਐਂਟ ਦੇ ਸਾਹਮਣੇ ਆਉਣ ਤੋਂ ਬਾਅਦ ਬਹੁਤ ਸਾਰੇ ਦੇਸ਼ਾਂ ਵਿੱਚ ਫਿਰ ਤੋਂ ਚਿੰਤਾ ਵੇਖੀ ਜਾ ਰਹੀ ਹੈ। ਕਿਉਂਕਿ ਡਬਲਿਊ ਐਚ ਓ ਵੱਲੋਂ ਕੀਤੀ ਗਈ ਜਾਣਕਾਰੀ ਵਿਚ ਤੇਜ਼ੀ ਨਾਲ ਫੈਲਣ ਵਾਲੇ ਵਾਇਰਸ ਦੱਸਿਆ ਗਿਆ ਹੈ। ਜਿਸ ਦੇ ਬਹੁਤ ਸਾਰੇ ਕੇਸ ਕਈ ਦੇਸ਼ਾਂ ਵਿੱਚ ਸਾਹਮਣੇ ਆ ਚੁੱਕੇ ਹਨ। ਜਿਸ ਨੂੰ ਦੇਖਦੇ ਹੋਏ ਉਨ੍ਹਾਂ ਸਾਰੇ ਦੇਸ਼ਾਂ ਵੱਲੋਂ ਬਹੁਤ ਸਾਰੀਆਂ ਪਾਬੰਦੀਆਂ ਨੂੰ ਵਧਾ ਦਿੱਤਾ ਗਿਆ ਹੈ ਤਾਂ ਜੋ ਨਵੇਂ ਵੇਰੀਏਂਟ ਓਮੀਕਰੋਨ ਦੇ ਵਾਧੇ ਨੂੰ ਰੋਕਿਆ ਜਾ ਸਕੇ। ਇਸ ਦੇ ਵਾਧੇ ਕਾਰਨ ਬਹੁਤ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਫਿਰ ਤੋਂ ਚਿੰਤਾ ਵਿਚ ਨਜ਼ਰ ਆ ਰਹੀਆਂ ਹਨ ਅਤੇ ਕਰੋਨਾ ਪਾਬੰਦੀਆਂ ਦੇ ਨਾਲ ਨਾਲ ਹੋਰ ਪਾਬੰਦੀਆਂ ਨੂੰ ਵਧਾ ਦਿਤਾ ਗਿਆ ਹੈ।

ਹੁਣ ਅਚਾਨਕ ਕੈਨੇਡਾ ਨੇ ਓਮੀਕਰੋਨ ਦੇ ਖੌਫ਼ ਕਾਰਨ ਇਹ ਪਾਬੰਦੀ ਲਗਾ ਦਿੱਤੀ ਹੈ ਜਿਸ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਪਹਿਲਾਂ ਹੀ ਅਮਰੀਕਾ ਅਤੇ ਕੈਨੇਡਾ ਵੱਲੋਂ ਅਮਰੀਕਾ ਸਮੇਤ 7 ਦੇਸ਼ਾਂ ਤੋਂ ਆਉਣ ਵਾਲੀਆਂ ਉਡਾਣ ਉੱਪਰ ਪੂਰਨ ਰੂਪ ਨਾਲ ਪਾਬੰਦੀ ਲਗਾ ਦਿੱਤੀ ਗਈ ਸੀ ਤਾਂ ਜੋ ਨਵੇਂ ਵੇਰੀਏਂਟ ਨੂੰ ਰੋਕਿਆ ਜਾ ਸਕੇ। ਜਿੱਥੇ ਹੁਣ ਕੈਨੇਡਾ ਵਿਚ 4 ਵੈਰੀਏਂਟ ਦੇ ਮਾਮਲੇ ਪਾਏ ਗਏ ਹਨ। ਉੱਥੇ ਕੈਨੇਡਾ ਦੀ ਚੀਫ ਪਬਲਿਕ ਹੈਲਥ ਅਫਸਰ ਡਾਕਟਰ ਥਰੇਸਾ ਟੈਮ ਵੱਲੋਂ ਦੱਸਿਆ ਗਿਆ ਹੈ ਕਿ ਕੈਨੇਡਾ ਵਿੱਚ ਪਾਏ ਜਾਣ ਵਾਲੇ ਚਾਰ ਕੇਸਾਂ ਦੀ ਪੁਸ਼ਟੀ ਨਾਈਜੀਰੀਆ ਤੋਂ ਆਉਣ ਵਾਲੇ ਯਾਤਰੀਆਂ ਵਿੱਚ ਹੋਈ ਹੈ।

ਇਸ ਲਈ ਹੁਣ ਕੈਨੇਡਾ ਸਰਕਾਰ ਵੱਲੋਂ ਨਾਈਜੀਰਿਆ ਅਤੇ ਮਾਲਵੀ ਅਤੇ ਮਿਸਰ ਗਏ ਸਾਰੇ ਨਾਗਰਿਕਾ ਉਪਰ ਵੀ ਪਾਬੰਦੀ ਲਗਾ ਦਿੱਤੀ ਹੈ। ਹੈਲਥ ਅਧਿਕਾਰੀਆਂ ਵਲੋਂ ਦੱਸਿਆ ਗਿਆ ਹੈ ਕਿ ਜਿੱਥੇ ਨਾਈਜ਼ੀਰੀਆ ਵਿਚ ਕਰੋਨਾ ਟੀਕਾਕਰਨ ਦੀ ਦਰ ਘਟ ਹੈ ਉਥੇ ਹੀ ਬ੍ਰਿਟਿਸ਼ ਕੋਲੰਬੀਆ ਦੇ ਅਲਬਰਟਾ ਸੂਬੇ ਵਿੱਚ ਆਉਣ ਵਾਲੇ ਯਾਤਰੀਆਂ ਵਿੱਚ ਪਹਿਲੇ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਉਥੇ ਹੀ ਅਮਰੀਕਾ ਤੋਂ ਕੈਨੇਡਾ ਆਉਣ ਵਾਲੇ ਯਾਤਰੀਆਂ ਦਾ ਵੀ ਹਵਾਈ ਅੱਡੇ ਤੇ ਉੱਤਰਦਿਆ ਟੈਸਟ ਕੀਤਾ ਜਾਣਾ ਲਾਜ਼ਮੀ ਕਰ ਦਿੱਤਾ ਗਿਆ ਹੈ।

ਕਿਉਂਕਿ ਮਿਸਰ ਅਤੇ ਨਾਈਜੀਰੀਆ ਤੋਂ ਪਰਤਣ ਵਾਲੇ ਲੋਕਾਂ ਵਿਚ ਕਰੋਨਾ ਦੇ ਮਾਮਲੇ ਵਧੇਰੇ ਸਾਹਮਣੇ ਆ ਰਹੇ ਹਨ। ਅਲਬਰਟਾ ਦੀ ਚੀਫ ਮੈਡੀਕਲ ਅਫ਼ਸਰ ਡਾਕਟਰ ਦੀਨਾ ਹੀਨਸਾ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਦੇ ਸੂਬੇ ਵਿੱਚ ਇਸ ਨਵੇਂ ਵੇਰੀਐਂਟ ਦੀ ਚਪੇਟ ਵਿੱਚ ਆਉਣ ਵਾਲਾ ਵਿਅਕਤੀ ਨੀਦਰਲੈਂਡ ਤੋਂ ਹੋ ਕੇ ਆਇਆ ਸੀ, ਜਦ ਕੇ ਉਸ ਵਿਚ ਕੋਈ ਵੀ ਅਜਿਹੇ ਲੱਛਣ ਨਹੀਂ ਵੇਖੇ ਗਏ ਸਨ। ਹੁਣ ਦੇਸ਼ ਅੰਦਰ ਪਰਤਣ ਵਾਲੇ ਵਿਅਕਤੀਆਂ ਦਾ ਟੈਸਟ ਕੀਤਾ ਜਾਵੇਗਾ ਅਤੇ ਉਸ ਦਾ ਭੁਗਤਾਨ ਕੀਤਾ ਜਾਵੇਗਾ।