ਹਿਮਾਚਲ ਚ ਘੁੰਮਣ ਗਏ ਪੰਜਾਬੀਆਂ ਨਾਲ ਵਾਪਰਿਆ ਭਿਆਨਕ ਹਾਦਸਾ – ਛਾਈ ਸੋਗ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਜਿੱਥੇ ਇਸ ਸਮੇਂ ਚੋਣਾਂ ਦਾ ਮਾਹੌਲ ਗਰਮਾਇਆ ਹੋਇਆ ਹੈ। ਉਥੇ ਹੀ ਸਿਆਸਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖਬਰਾਂ ਆਏ ਦਿਨ ਹੀ ਸਾਹਮਣੇ ਆ ਰਹੀਆਂ ਹਨ। ਦੇਸ਼ ਅੰਦਰ ਜਿਥੇ ਬੀਤੇ ਕਈ ਦਿਨਾਂ ਤੋਂ ਲਗਾਤਾਰ ਮੌਸਮ ਵਿੱਚ ਤਬਦੀਲੀ ਦੇਖੀ ਜਾ ਰਹੀ ਹੈ। ਉਥੇ ਹੀ ਇਸ ਮੌਸਮ ਦੇ ਕਾਰਨ ਬਹੁਤ ਸਾਰੇ ਸੜਕ ਹਾਦਸੇ ਵੀ ਵਾਪਰਦੇ ਹਨ। ਸਾਹਮਣੇ ਆਉਣ ਵਾਲੀਆਂ ਅਜਿਹੀਆਂ ਦੁਖਦਾਈ ਖਬਰਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਜਿੱਥੇ ਅਜਿਹੇ ਸੜਕ ਹਾਦਸਿਆਂ ਵਿੱਚ ਬਹੁਤ ਸਾਰੇ ਨੌਜਵਾਨ ਮੌਤ ਦੇ ਮੂੰਹ ਵਿਚ ਜਾ ਰਹੇ ਹਨ ਅਤੇ ਕਈ ਪਰਿਵਾਰਾਂ ਦੇ ਚਿਰਾਗ ਹਮੇਸ਼ਾਂ ਲਈ ਬੁਝ ਜਾਂਦੇ ਹਨ। ਹੁਣ ਹਿਮਾਚਲ ਵਿੱਚ ਘੁੰਮਣ ਗਏ ਪੰਜਾਬੀਆਂ ਨਾਲ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਜਿੱਥੇ ਸੋਗ ਦੀ ਲਹਿਰ ਫੈਲ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬਟਾਲਾ ਵਿੱਚ ਉਸ ਸਮੇਂ ਸੋਗਮਈ ਮਾਹੌਲ ਵੇਖਣ ਨੂੰ ਮਿਲਿਆ ਜਦੋਂ ਬਟਾਲਾ ਦੇ ਪੰਜ ਨੌਜਵਾਨ ਬੀਤੇ ਦਿਨੀਂ ਘੁੰਮਣ ਵਾਸਤੇ ਅਤੇ ਪੈ ਰਹੀ ਬਰਫਬਾਰੀ ਦਾ ਅਨੰਦ ਮਾਨਣ ਲਈ ਸ਼ਿਮਲਾ ਗਏ ਹੋਏ ਸਨ। ਉਥੇ ਹੀ ਉਹ ਸ਼ਨੀਵਾਰ ਨੂੰ ਵਾਪਸ ਆਉਂਦੇ ਸਮੇਂ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਬਟਾਲਾ ਦੇ 5 ਨੌਜਵਾਨ ਜਦੋਂ ਸ਼ਿਮਲਾ ਵਿੱਚ ਹੋ ਰਹੀ ਬਰਫਬਾਰੀ ਦਾ ਅਨੰਦ ਮਾਨਣ ਤੋਂ ਬਾਅਦ ਪੰਜਾਬ ਵਾਪਸ ਪਰਤ ਰਹੇ ਸਨ ਤਾਂ ਜਦੋਂ ਇਹ ਨੌਜਵਾਨ ਸੋਲਨ ਤੋਂ ਅੱਗੇ ਪੁੱਜੇ ਤਾਂ ਇਨ੍ਹਾਂ ਨੌਜਵਾਨਾਂ ਦੀ ਕਾਰ ਬੇਕਾਬੂ ਹੋ ਗਈ।

ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਅਤੇ ਕਾਰ ਰੈਲਿੰਗ ਨੂੰ ਤੋੜ ਕੇ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਭਿਆਨਕ ਹਾਦਸੇ ਵਿਚ ਜਿਥੇ ਕਾਰ ਵਿੱਚ ਸਵਾਰ ਨੌਜਵਾਨਾਂ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ। ਜਿੱਥੇ ਬਾਕੀ ਨੌਜਵਾਨ ਜੇਰੇ ਇਲਾਜ ਹਨ ਉਥੇ ਹੀ ਸਿਵਲ ਹਸਪਤਾਲ ਪਰਵਾਣੂ ਵਿਚ ਇਕ ਨੌਜਵਾਨ ਅਰਮਾਨ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਹੈ। ਦੱਸਿਆ ਗਿਆ ਹੈ ਕਿ ਇਹ ਨੌਜਵਾਨ ਅਰਮਾਨ ਬਾਜਵਾ ਪੁੱਤਰ ਗੁਰਿੰਦਰ ਸਿੰਘ ਬਾਜਵਾ ਬਟਾਲਾ ਦੇ ਮਸ਼ਹੂਰ ਡਾਕਟਰ ਆਰ ਐਸ ਬਾਜਵਾ ਦਾ ਭਤੀਜਾ ਹੈ।

ਜਿਨ੍ਹਾਂ ਦਾ ਬਟਾਲਾ ਦੇ ਵਿੱਚ ਆਪਣਾ ਮਸ਼ਹੂਰ ਬਾਜਵਾ ਹਸਪਤਾਲ ਹੈ। ਅਰਮਾਨ ਜਿਥੇ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਉਥੇ ਹੀ ਉਸ ਦੀ ਮੌਤ ਦੀ ਖਬਰ ਮਿਲਦੇ ਹੀ ਬਟਾਲਾ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਇਸ ਨੌਜਵਾਨ ਅਰਮਾਨ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਪੁਲਿਸ ਵੱਲੋਂ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।