ਆਈ ਤਾਜਾ ਵੱਡੀ ਖਬਰ
ਜਦੋਂ ਤੋਂ ਭਾਰਤ ਵਿੱਚ ਕਰੋਨਾ ਵਾਇਰਸ ਮਾਹਵਾਰੀ ਦਾ ਪਸਾਰ ਹੋਇਆ ਹੈ। ਉਸ ਸਮੇਂ ਤੋਂ ਹੀ ਭਾਰਤ ਦੇ ਵਿਚ ਤਾਲਾਬੰਦੀ ਕਰ ਦਿੱਤੀ ਗਈ । ਇਸ ਦੌਰਾਨ ਸੜਕੀ, ਰੇਲ, ਤੇ ਹਵਾਈ ਆਵਾਜਾਈ ਬੰਦ ਕਰ ਦਿੱਤੀ ਗਈ ਜਿਸ ਨਾਲ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਹੋਈ। ਮਾਰਚ ਤੋਂ ਹੀ ਇੰਟਰਨੈਸ਼ਨਲ ਫਲਾਈਟਾਂ ਬੰਦ ਕਰਨ ਦੇ ਨਾਲ ਬਹੁਤ ਸਾਰੇ ਯਾਤਰੀ ਦੂਸਰੇ ਦੇਸ਼ਾਂ ਵਿੱਚ ਫਸ ਗਏ। ਬਹੁਤ ਸਾਰੇ ਭਾਰਤੀ ਵਿਦੇਸ਼ਾਂ ਤੋਂ ਆਏ ਤੇ ਵਾਪਸ ਆਪਣੇ ਰੁਜ਼ਗਾਰ ਲਈ ਨਾ ਜਾ ਸਕੇ। ਇਸ ਕਰੋਨਾ ਮਹਾਂਮਾਰੀ ਦੀ ਮਾਰ ਸਾਰੀ ਦੁਨੀਆਂ ਤੇ ਐਸੀ ਪਈ, ਕਿ ਸਭ ਨੂੰ ਹੁਣ ਪੈਰਾਂ ਸਿਰ ਹੋਣ ਲਈ ਬਹੁਤ ਮੁ -ਸ਼ -ਕਿ- ਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਰੋਨਾ ਕੇਸਾਂ ਦੇ ਵਿਚ ਆਈ ਕਮੀ ਨੂੰ ਵੇਖਦੇ ਹੋਏ ਬੱਸ, ਰੇਲ ਆਵਾਜਾਈ ਨੂੰ ਪ੍ਰਵਾਨਗੀ ਦਿੱਤੀ ਗਈ। ਉਸ ਤਰ੍ਹਾਂ ਹੀ ਹੋਣ ਹਵਾਈ ਸੇਵਾਵਾਂ ਵੀ ਸ਼ੁਰੂ ਹੋ ਗਈਆਂ ਹਨ।
ਇਸ ਨਾਲ ਯਾਤਰੀਆਂ ਨੇ ਸੁੱਖ ਦਾ ਸਾਹ ਲਿਆ ਹੈ।ਜਿੱਥੇ ਹਵਾਈ ਉਡਾਣਾਂ ਸ਼ੁਰੂ ਹੋ ਗਈਆਂ ਹਨ ਉਥੇ ਕਿ ਹਵਾਈ ਸਫਰ ਕਰਨ ਵਾਲਿਆਂ ਲਈ ਇਕ ਬੁਰੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਹਵਾਈ ਸਫ਼ਰ ਕਰਨਾ ਹੁਣ ਮਹਿੰਗਾ ਹੋ ਸਕਦਾ ਹੈ, ਕਹਿੰਦੇ ਹਨ ਕਿ ਕਿਉਂਕਿ ਈਂਧਣ ਦੀਆਂ ਕੀਮਤਾਂ ਵਿੱਚ ਵਾਧਾ ਹੋ ਗਿਆ ਹੈ।ਇਸ ਵਾਧੇ ਕਾਰਨ ਹੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਸ਼ੁੱਕਰਵਾਰ ਤੋਂ ਜਹਾਜ਼ਾਂ ਦੀ ਕੀਮਤ ਵਿਚ ਵੀ ਵਾਧਾ ਕਰ ਦਿੱਤਾ ਹੈ। ਇਸ ਨਾਲ ਹੀ ਹਵਾਈ ਸਫ਼ਰ ਦੀ ਕੀਮਤ ਵਿਚ ਵੀ ਵਾਧਾ ਹੋ ਰਿਹਾ ਹੈ।
ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਦਿੱਲੀ ਵਿਚ ਜਹਾਜ਼ਾਂ ਦੇ ਤੇਲ ਦੀ ਕੀਮਤ 1,665 ਰੁਪਏ ਭਾਵ 4,14% ਦੇ ਵਾਧੇ ਨਾਲ 41,876.78 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ ਹੈ। ਇਸਦੀ ਕੀਮਤ ਮੁੰਬਈ ਵਿਚ 1,2342.88ਰੁਪਏ ਵਧੀ ਹੈ। ਕੋਲਕਾਤਾ ਵਿਚ ਜਹਾਜ਼ਾਂ ਦੇ ਤੇਲ ਦੀ ਕੀਮਤ 1,666.95 ਰੁਪਏ ਵਧਾ ਕੇ 46,347.92 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ ਹੈ।
ਚੇਨਈ ਵਿਚ 1,695.44ਰੁਪਏ ਵਧੀ ਹੈ।ਅੱਜ ਤੋਂ ਦੋਹਾਂ ਸ਼ਹਿਰ ਵਿੱਚ ਇੱਕ ਕਿਲੋ ਲੀਟਰ ਦੇ ਜਹਾਜ਼ ਦੀ ਤੇਲ ਦੀ ਕੀਮਤ ਕਰਮਵਾਰ 40,382.69 ਰੁਪਏ ਅਤੇ 42,615.61 ਰੁਪਏ ਰੱਖੀ ਗਈ ਹੈ।ਵਧੇ ਹੋਏ ਤੇਲ ਕੀਮਤਾਂ ਕਾਰਨ ਹਵਾਈ ਸਫ਼ਰ ਮਹਿੰਗਾ ਹੋਣ ਦੇ ਪੁਰੇ ਆਸਾਰ ਨਜ਼ਰ ਆ ਰਹੇ ਹਨ।ਹਵਾਈ ਜਹਾਜ਼ ਦੇ ਇੰਜਣ ਦੀਆਂ ਕੀਮਤਾਂ ਦੀ ਹਰ ਪੰਦਰਵਾੜੇ ਤੇ ਨਜ਼ਰਸਾਨੀ ਕੀਤੀ ਜਾਂਦੀ ਹੈ। ਨਵੀਆਂ ਕੀਮਤਾਂ ਹਰ ਮਹੀਨੇ ਦੀ ਪਹਿਲੀ ਅਤੇ 16 ਤਰੀਕ ਤੋਂ ਲਾਗੂ ਹੁੰਦੀਆਂ ਹਨ।
Previous Postਸਾਵਧਾਨ – 7 ਦਸੰਬਰ ਤੱਕ ਲਈ ਪੰਜਾਬ ਚ ਇਥੇ ਹੋਇਆ ਐਲਾਨ,ਜਿਹੜਾ ਕਰਦਾ ਦੇਖਿਆ ਗਿਆ ਇਹ ਕੰਮ ਹੋਵੇਗੀ ਸਖਤ ਤੋਂ ਸਖਤ ਕਾਰਵਾਈ
Next Postਪੰਜਾਬ ਚ ਅੱਜ ਹੋਈਆਂ ਕੋਰੋਨਾ ਨਾਲ 26 ਮੌਤਾਂ ਅਤੇ ਆਏ ਏਨੇ ਪੌਜੇਟਿਵ ਮਰੀਜ