ਆਈ ਤਾਜ਼ਾ ਵੱਡੀ ਖਬਰ
ਕਰੋਨਾ ਦੇ ਦੌਰਾਨ ਜਿੱਥੇ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵੱਲੋਂ ਹਵਾਈ ਉਡਾਨਾਂ ਉਪਰ ਰੋਕ ਲਗਾ ਦਿੱਤੀ ਗਈ ਸੀ। ਜਿਸਦੇ ਚਲਦੇ ਹੋਏ ਬਹੁਤ ਸਾਰੇ ਯਾਤਰੀਆਂ ਨੂੰ ਆਪਣੀ ਮੰਜ਼ਲ ਤੱਕ ਪਹੁੰਚਣ ਵਾਸਤੇ ਵੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਸਾਰੇ ਦੇਸ਼ਾਂ ਵਿੱਚ ਜਿੱਥੇ ਆਪਣੀਆਂ ਸਰਹੱਦਾਂ ਉਪਰ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਸੀ ਅਤੇ ਕਾਫੀ ਲੰਮੇਂ ਸਮੇਂ ਤੱਕ ਹਵਾਈ ਉਡਾਨਾਂ ਨੂੰ ਚਾਲੂ ਨਹੀਂ ਕੀਤਾ ਗਿਆ। ਮੁੜ ਕਰੋਨਾ ਕੇਸਾਂ ਵਿਚ ਆਈ ਕਮੀ ਤੋਂ ਬਾਅਦ ਮੁੜ ਕਰੋਨਾ ਪਾਬੰਦੀਆਂ ਦੇ ਨਾਲ ਹਵਾਈ ਉਡਾਨਾਂ ਦੀ ਸ਼ੁਰੂਆਤ ਕੀਤੀ ਗਈ। ਜਿੱਥੇ ਲੋਕਾਂ ਨੂੰ ਮਹਿੰਗਾ ਹਵਾਈ ਸਫ਼ਰ ਕਰਨਾ ਮੁਸ਼ਕਿਲ ਹੋ ਗਿਆ ਸੀ। ਉਥੇ ਹੀ ਰੂਸ ਅਤੇ ਯੂਕਰੇਨ ਦੀ ਜੰਗ ਦਾ ਅਸਰ ਵੀ ਬਹੁਤ ਸਾਰੇ ਦੇਸ਼ਾਂ ਵਿੱਚ ਵੇਖਿਆ ਗਿਆ ਹੈ ਜਿਥੇ ਹਵਾਈ ਉਡਾਨਾਂ ਨੂੰ ਮਹਿੰਗਾ ਕਰ ਦਿੱਤਾ ਗਿਆ ਸੀ।
ਵੱਖ-ਵੱਖ ਦੇਸ਼ਾਂ ਦੇ ਵਿਚ ਸਰਕਾਰਾਂ ਨੂੰ ਹਵਾਈ ਸਫ਼ਰ ਨੂੰ ਸਸਤੇ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਸੀ। ਉਥੇ ਹੀ ਹੁਣ ਹਵਾਈ ਸਫਰ ਕਰਨ ਵਾਲਿਆਂ ਲਈ ਚੰਗੀ ਖਬਰ ਸਾਹਮਣੇ ਆਈ ਹੈ ਜਿੱਥੇ ਕੰਪਨੀ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ ਤੇ ਸਫ਼ਰ ਸਸਤਾ ਹੋ ਸਕਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਕੱਚੇ ਤੇਲ ਦੀਆਂ ਕੀਮਤਾਂ ਵਿਚ ਆਈ ਗਿਰਾਵਟ ਦੇ ਘਰੇਲੂ ਏਅਰਲਾਈਨਜ਼ ਵਿੱਚ ਵੱਡੀ ਰਾਹਤ ਦਿੱਤੀ ਜਾ ਰਹੀ ਹੈ।
ਇਹ ਮਾਰਕੀਟਿੰਗ ਕੰਪਨੀਆਂ ਵੱਲੋਂ ਜਿਥੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਕਟੌਤੀ ਕੀਤੀ ਗਈ ਹੈ ਉਥੇ ਹੀ ਨਵੀਆਂ ਦਰਾਂ ਵੀ ਲਾਗੂ ਹੋ ਗਈਆਂ ਹਨ ਜੋ ਕੇ 16 ਜੁਲਾਈ ਤੋਂ ਸ਼ੁਰੂ ਕੀਤੀਆਂ ਗਈਆਂ ਹਨ। ਜਿੱਥੇ ਹੁਣ ਕੀਮਤਾਂ ਵਿਚ ਕਟੌਤੀ ਹੋਣ ਤੋਂ ਬਾਅਦ ਹਵਾਈ ਸਫਰ ਕਰਨ ਵਾਲਿਆਂ ਲਈ ਕਲਕੱਤਾ, ਮੁੰਬਈ ਚੇਨਈ ਅਤੇ ਦਿੱਲੀ ਵਰਗੇ ਮਹਾਨਗਰਾਂ ਵਿਚ ਸਸਤਾ ਸਫ਼ਰ ਕਰਨ ਦੀ ਸਹੂਲਤ ਮਿਲ ਸਕੇਗੀ।
ਤੇਲ ਦੀਆਂ ਕੀਮਤਾਂ ਵਿਚ ਜਿੱਥੇ ਤੇਲ ਕੰਪਨੀਆਂ ਵੱਲੋਂ 3084.94 ਪ੍ਰਤੀ ਕਿਲੋ ਲੀਟਰ ਕੀਤੀ ਗਈ ਹੈ ਜਿੱਥੇ ਮਾਰਕੀਟਿੰਗ ਕੰਪਨੀਆਂ ਦੀ ਮੀਟਿੰਗ ਹੋਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਜਿੱਥੇ ਹਵਾਬਾਜ਼ੀ ਮੰਤਰਾਲੇ ਵੱਲੋਂ ਤੇਲ ਮਾਰਕੀਟਿੰਗ ਕੰਪਨੀਆਂ ਨਾਲ ਮੀਟਿੰਗ ਕੀਤੀ ਗਈ ਸੀ। ਜਿੱਥੇ ਹੁਣ ਤੇਲ ਦੀਆਂ ਕੀਮਤਾਂ ਵਿਚ ਕਟੌਤੀ ਆਈ ਹੈ ਉਥੇ ਹੀ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਸਸਤੀ ਟਿਕਟ ਮਿਲ ਸਕੇਗੀ।
Previous Postਪੰਜਾਬ ਚ ਇਥੇ ਜੇਲ ਚ ਪੌਣੇ ਦੋ ਸੌ ਸਾਲ ਪੁਰਾਣੀਆਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਮਿਲੀਆਂ ਨਿਸ਼ਾਨੀਆਂ – ਤਾਜਾ ਵੱਡੀ ਖਬਰ
Next Postਅਸਮਾਨ ਚ ਦਿਖਿਆ ਅਲੌਕਿਕ ਨਜ਼ਾਰਾ, ਕੁਦਰਤ ਦੇ ਰੰਗ ਦੇਖ ਲੋਕਾਂ ਨੇ ਕੈਮਰੇ ਚ ਕੈਦ ਕੀਤੀਆਂ ਤਸਵੀਰਾਂ