ਆਈ ਤਾਜ਼ਾ ਵੱਡੀ ਖਬਰ
ਜਦੋਂ ਦੀ ਦੁਨੀਆਂ ਦੇ ਵਿੱਚ ਕਰੋਨਾ ਮਹਾਮਾਰੀ ਆਈ ਹੈ , ਦੁਨੀਆ ਭਰ ਵਿਚ ਪੂਰੀ ਖਲਬਲੀ ਮਚੀ ਹੋਈ ਹੈ । ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਤੇ ਵੱਲੋਂ ਆਪਣੀ ਦੇਸ਼ ਦੇ ਨਾਗਰਿਕਾਂ ਨੂੰ ਸੁਰੱਖਿਆ ਪ੍ਰਦਾਨ ਕਰਵਾਉਣ ਦੇ ਲਈ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਹੋਈਆਂ ਸਨ । ਪਰ ਜਿਵੇਂ-ਜਿਵੇਂ ਦੁਨੀਆਂ ਦੇ ਵਿੱਚ ਕੋਰੋਨਾ ਦਾ ਕੇਹਰ ਕੁਝ ਘੱਟ ਰਿਹਾ ਹੈ , ਉਸ ਦੇ ਚੱਲਦੇ ਇਨ੍ਹਾਂ ਪਾਬੰਦੀਆਂ ਨੂੰ ਹਟਾਈਆਂ ਜਾ ਰਿਹਾ ਹੈ । ਜੇਕਰ ਗੱਲ ਕੀਤੀ ਜਾਵੇ ਹਵਾਈ ਉਡਾਣਾਂ ਤੇ ਉੱਪਰ ਲਗਾਈਆਂ ਪਾਬੰਦੀਆਂ ਦੀ ਤਾਂ ਕੋਰੋਨਾ ਦੇ ਘਟਦੇ ਮਾਮਲਿਆਂ ਨੂੰ ਵੇਖਦੇ ਹੋਏ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਦੇ ਵੱਲੋਂ ਆਪਣੇ ਦੇਸ਼ ਦੇ ਹਾਲਾਤਾਂ ਅਨੁਸਾਰ ਇਨ੍ਹਾਂ ਪਾਬੰਦੀਆਂ ਨੂੰ ਵੀ ਹਟਾਇਆ ਜਾ ਰਿਹਾ ਹੈ ।
ਇਸ ਦੇ ਚੱਲਦਿਆਂ ਹਵਾਈ ਸਫ਼ਰ ਕਰਨ ਵਾਲਿਆਂ ਦੇ ਲਈ ਹੁਣ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ l ਦਰਅਸਲ ਹੁਣ ਭਾਰਤੀ ਕੇਂਦਰੀ ਉਡਾਣ ਮੰਤਰਾਲੇ ਵਲੋਂ ਇਕ ਅਹਿਮ ਫ਼ੈਸਲਾ ਲਿਆ ਗਿਆ ਹੈ l ਜਿਸ ਫੈਸਲੇ ਦੇ ਅਨੁਸਾਰ ਹੁਣ ਘਰੇਲੂ ਏਅਰ ਲਾਈਨਜ਼ ਵਿਚ 85 ਫ਼ੀਸਦ ਮੁਸਾਫ਼ਰ ਹੀ ਸਫ਼ਰ ਕਰ ਸਕਣਗੇ l
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 72.5 ਫੀਸਦੀ ਸਮਰੱਥਾ ਦੇ ਨਾਲ ਉਡਾਣਾਂ ਭਰਨ ਦੀ ਇਜਾਜ਼ਤ ਦਿੱਤੀ ਗਈ ਸੀ ਕੇਂਦਰੀ ਉਡਾਣ ਮੰਤਰਾਲੇ ਵੱਲੋਂ । ਜਦ ਕਿ ਇੱਕ ਜੂਨ ਤੂੰ ਪੰਜ ਜੁਲਾਈ ਦੇ ਵਿਚਕਾਰ ਇਹ ਪੰਜਾਹ ਫ਼ੀਸਦੀ ਰਹਿ ਗਈ ਸੀ । ਜ਼ਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਪੂਰੀ ਦੁਨੀਆ ਭਰ ਦੇ ਵਿੱਚ ਲੌਕਡਾਊਨ ਲੱਗਿਆ ਹੋਇਆ ਸੀ ਤੇ ਇਸੇ ਲੌਕਡਾਊਨ ਦੌਰਾਨ ਹਵਾਈ ਸੇਵਾਵਾਂ ਪੂਰੀ ਤਰ੍ਹਾਂ ਦੇ ਨਾਲ ਬੰਦ ਕਰ ਦਿੱਤੀਆਂ ਗਈਆਂ ਸਨ । ਸਰਕਾਰ ਦੇ ਵੱਲੋਂ ਹੁਣ ਮੁੜ ਤੋਂ ਹਵਾਈ ਸੇਵਾਵਾਂ ਬਹਾਲ ਕੀਤੀਆਂ ਗਈਆਂ ਹਨ l
ਇਸੇ ਵਿਚਕਾਰ ਕੇਂਦਰੀ ਉਡਾਣ ਮੰਤਰਾਲੇ ਵੱਲੋਂ ਇਕ ਵੱਡਾ ਫੈਸਲਾ ਲਿਆ ਗਿਆ ਹੈ ਕਿ ਹੁਣ ਘਰੇਲੂ ਏਅਰ ਲਾਈਨਜ਼ ਵਿੱਚ 85 ਫ਼ੀਸਦੀ ਮੁਸਾਫ਼ਰ ਸਫ਼ਰ ਕਰ ਸਕਣਗੇ l ਇਹ ਫ਼ੈਸਲਾ ਸਰਕਾਰ ਦੇ ਵੱਲੋਂ ਕਰੋਨਾ ਦੇ ਘਟ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਲਿਆ ਗਿਆ ਹੈ ।
Previous Postਅੰਮਿ੍ਤਸਰ ਏਅਰਪੋਰਟ ਤੋਂ ਆਈ ਇਹ ਵੱਡੀ ਤਾਜਾ ਖਬਰ – ਸਾਰੇ ਪਾਸੇ ਹੋ ਗਈ ਚਰਚਾ
Next Postਚੰਨੀ ਦੀ ਭੈਣ ਨੂੰ ਇਸ ਤਰਾਂ ਪਤਾ ਲੱਗਾ ਕੇ ਭਰਾ ਬਣ ਗਿਆ CM ਹੋ ਗਈ ਬਾਗੋ ਬਾਗ – ਮਿਲ ਰਹੀਆਂ ਵਧਾਈਆਂ