ਹਵਾਈ ਯਾਤਰਾ ਕਰਨ ਵਾਲੇ ਪੰਜਾਬੀਆਂ ਲਈ ਇਸ ਰੂਟ ਬਾਰੇ ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਕਰੋਨਾ ਦੇ ਕਾਰਨ ਬਹੁਤ ਸਾਰੇ ਦੇਸ਼ਾਂ ਵਿੱਚ ਹਵਾਈ ਆਵਾਜਾਈ ਪ੍ਰਭਾਵਿਤ ਹੋਈ ਸੀ ਜਿਸ ਦੇ ਕਾਰਨ ਕਈ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਾਰੇ ਦੇਸ਼ਾਂ ਵੱਲੋਂ ਉਨ੍ਹਾਂ ਨੂੰ ਰੋਕਣ ਵਾਸਤੇ ਆਪਣੀਆਂ ਸਰਹੱਦਾਂ ਉਪਰ ਚੌਕਸੀ ਨੂੰ ਵਧਾ ਦਿੱਤਾ ਗਿਆ ਸੀ ਜਿਸ ਲਈ ਵਿਦੇਸ਼ਾਂ ਤੋਂ ਆਉਣ ਜਾਣ ਵਾਲੀਆਂ ਉਡਾਣਾਂ ਉਪਰ ਅਣਮਿਥੇ ਸਮੇਂ ਲਈ ਪਾਬੰਦੀ ਲਗਾਈ ਗਈ ਸੀ। ਭਾਰਤ ਵਿੱਚ ਵੀ ਕੌਮਾਂਤਰੀ ਉਡਾਨਾਂ ਨੂੰ ਪਿਛਲੇ ਸਾਲ ਮਾਰਚ ਤੋਂ ਬੰਦ ਕੀਤਾ ਗਿਆ ਹੈ ਕੁਝ ਖਾਸ ਸਮਝੌਤਿਆਂ ਤਹਿਤ ਹੀ ਉਡਾਨਾਂ ਨੂੰ ਜਾਰੀ ਰੱਖਿਆ ਗਿਆ ਸੀ। ਤਾਂ ਜੋ ਐਮਰਜੰਸੀ ਦੇ ਹਾਲਾਤਾਂ ਵਿੱਚ ਆਉਣ, ਜਾਣ ਵਾਲੇ ਯਾਤਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।

ਪਰ ਕਰੋਨਾ ਕੇਸਾਂ ਵਿੱਚ ਸੁਧਾਰ ਨੂੰ ਦੇਖਦੇ ਹੋਏ ਮੁੜ ਤੋਂ ਕੁਝ ਉਡਾਨਾਂ ਨੂੰ ਸ਼ੁਰੂ ਕੀਤਾ ਗਿਆ ਹੈ। ਹੁਣ ਹਵਾਈ ਯਾਤਰਾ ਕਰਨ ਵਾਲੇ ਪੰਜਾਬੀਆਂ ਲਈ ਇਸ ਰੂਟ ਬਾਰੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮੰਗਲਵਾਰ ਤੋਂ ਇੰਡੀਗੋ ਏਅਰਲਾਈਨ ਚੰਡੀਗੜ੍ਹ ਤੋਂ ਜੰਮੂ ਦੇ ਵਿਚ ਸਿਧੀ ਉਡਾਣ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਉਡਾਣ ਦੇ ਸ਼ੁਰੂ ਕੀਤੇ ਜਾਣ ਨਾਲ ਬਹੁਤ ਸਾਰੇ ਯਾਤਰੀਆਂ ਨੂੰ ਫਾਇਦਾ ਹੋਵੇਗਾ। ਕਰੋਨਾ ਤੋਂ ਬਾਅਦ ਕੀਤੀ ਗਈ ਤਾਲਾਬੰਦੀ ਤੋਂ ਬਾਅਦ ਉਡਾਨਾਂ ਨੂੰ ਬੰਦ ਕਰ ਦਿੱਤਾ ਗਿਆ ਸੀ।

ਜਿਨ੍ਹਾਂ ਦੇ ਬੰਦ ਹੋਣ ਨਾਲ ਬਹੁਤ ਸਾਰੇ ਯਾਤਰੀਆਂ ਨੂੰ ਮੁਸ਼ਕਲ ਪੇਸ਼ ਆਈ ਸੀ। ਪਰ ਹੁਣ ਇੰਡੀਗੋ ਵਲੋ ਤਿੰਨ ਉਡਾਨਾਂ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ। ਹੁਣ ਕੁੱਲ ਮਿਲਾ ਕੇ ਰੋਜ਼ਾਨਾ ਹੀ ਚੰਡੀਗੜ੍ਹ ਤੋਂ ਇੰਟਰਨੈਸ਼ਨਲ ਏਅਰਪੋਰਟ ਤੋਂ 21 ਪੇਅਰ ਫਲਾਈਟ ਆਪਰੇਟਰ ਹੋਣਗੀਆਂ। ਕਰੋਨਾ ਤੋਂ ਪਹਿਲਾਂ ਰੋਜ਼ਾਨਾ ਹੀ 38 ਪੇਅਰ ਫਲਾਈਟ ਅਪਰੇਟ ਹੁੰਦੀਆਂ ਸਨ। ਇਸ ਹਫਤੇ ਵਿੱਚ ਇਹ ਫਲਾਈਟ ਤਿੰਨ ਦਿਨ ਆਪਰੇਟ ਕੀਤੀ ਜਾਵੇਗੀ। ਜਿਨ੍ਹਾਂ ਵਿਚ ਮੰਗਲਵਾਰ ਵੀਰਵਾਰ ਅਤੇ ਸ਼ਨੀਵਾਰ ਨੂੰ ਸ਼ਾਮਲ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਸੋਮਵਾਰ ਤੋਂ ਚੰਡੀਗੜ੍ਹ ਤੋਂ ਲੇਹ ਲਈ ਵੀ ਸਿੱਧੀ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ। ਚੰਡੀਗੜ੍ਹ ਤੋਂ ਜੰਮੂ ਦੇ ਲਈ ਫ਼ਲਾਈਟ ਸਵੇਰੇ 11:30 ਵਜੇ ਰਵਾਨਾ ਕੀਤੀ ਜਾਵੇਗੀ। ਅਤੇ ਜੰਮੂ ਵਿੱਚ ਦੁਪਹਿਰ 12:30 ਵਜੇ ਪਹੁੰਚ ਜਾਵੇਗੀ। ਇਸ ਰਾਹੀਂ ਇਸ ਦੀ ਵਾਪਸੀ ਦਾ ਸਮਾਂ ਵੀ ਤਹਿ ਕੀਤਾ ਗਿਆ ਹੈ ਜਿਸ ਵਿੱਚ ਜੰਮੂ ਤੋਂ ਦੁਪਹਿਰ 12:50 ਵਜੇ ਉਡਾਨ ਭਰੇਗੀ ਅਤੇ ਚੰਡੀਗੜ੍ਹ ਵਿੱਚ 1:40 ਤੇ ਲੈਂਡ ਕਰ ਜਾਵੇਗੀ।