ਹਵਾਈ ਯਾਤਰਾ ਕਰਨ ਵਾਲਿਆਂ ਲਈ ਇਥੋਂ ਆ ਗਈ ਇਹ ਵੱਡੀ ਮਾੜੀ ਖਬਰ – ਹਵਾਈ ਉਡਾਣਾਂ ਰੱਦ ਕਰਨ ਬਾਰੇ

ਆਈ ਤਾਜ਼ਾ ਵੱਡੀ ਖਬਰ 

ਪਿਛਲੇ ਸਾਲ ਬਹੁਤ ਸਾਰੇ ਦੇਸ਼ਾਂ ਵਿੱਚ ਆਫਤ ਬਣ ਕੇ ਆਉਣ ਵਾਲੀ ਕਰੋਨਾ ਨੇ ਭਾਰੀ ਜਾਨੀ-ਮਾਲੀ ਨੁਕਸਾਨ ਕੀਤਾ ਹੈ। ਉਥੇ ਹੀ ਬਹੁਤ ਸਾਰੇ ਦੇਸ਼ਾਂ ਵੱਲੋਂ ਆਪਣੀਆਂ ਸਰਹੱਦਾਂ ਤੇ ਸੁਰੱਖਿਆ ਨੂੰ ਵਧਾ ਲਿਆ ਗਿਆ ਸੀ ਅਤੇ ਹਵਾਈ ਉਡਾਨਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ। ਕੁਝ ਖਾਸ ਸਮਝੌਤੇ ਦੇ ਤਹਿਤ ਹੀ ਕੁਝ ਖਾਸ ਉਡਾਣਾਂ ਨੂੰ ਸ਼ੁਰੂ ਕੀਤਾ ਗਿਆ ਸੀ। ਫਿਰ ਕਰੋਨਾ ਕੇਸਾਂ ਵਿਚ ਆਈ ਕਮੀ ਤੋਂ ਬਾਅਦ ਮੁੜ ਤੋਂ ਸਾਰੇ ਦੇਸ਼ਾਂ ਵੱਲੋਂ ਪੈਰਾ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਜਿੱਥੇ ਦੱਖਣੀ ਅਫਰੀਕਾ ਵਿੱਚ ਪੈਦਾ ਹੋਏ ਨਵੇਂ ਵੇਰੀਏਂਟ ਦੇ ਕਾਰਨ ਸਭ ਦੇਸ਼ਾਂ ਵਿਚ ਫਿਰ ਤੋਂ ਚਿੰਤਾ ਵੱਧ ਗਈ ਹੈ। ਜਿੱਥੇ ਅਮਰੀਕਾ ਕੈਨੇਡਾ ਅਤੇ ਹੋਰ ਕਈ ਦੇਸ਼ਾਂ ਵੱਲੋਂ ਦੱਖਣੀ ਦੇਸ਼ਾਂ ਤੋਂ ਆਉਣ ਵਾਲੀਆਂ ਉਡਾਨਾਂ ਉਪਰ ਵੀ ਪਾਬੰਦੀ ਲਗਾ ਦਿੱਤੀ ਗਈ ਹੈ।

ਹੁਣ ਹਵਾਈ ਸਫਰ ਕਰਨ ਵਾਲਿਆਂ ਲਈ ਇੱਥੋਂ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਹਵਾਈ ਉਡਾਨਾਂ ਨੂੰ ਰੱਦ ਕਰਨ ਬਾਰੇ ਖ਼ਬਰ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਸ਼ਵ ਦੇ ਸ਼ਕਤੀਸ਼ਾਲੀ ਦੇਸ਼ ਅਮਰੀਕਾ ਵਿੱਚ ਵੀ ਓਮੀਕਰੋਨ ਵੈਰੀਏਂਟ ਦੇ ਕੇਸ ਵਧਣ ਕਾਰਨ ਸਰਕਾਰ ਵੱਲੋਂ ਕਈ ਅਹਿਮ ਫੈਸਲੇ ਲਏ ਜਾ ਰਹੇ ਹਨ। ਉੱਥੇ ਹੀ ਹੁਣ ਅਮਰੀਕਾ ਦੀਆਂ ਪ੍ਰਮੁੱਖ ਏਅਰ ਲਾਇਨਜ ਜਿਵੇਂ ਕਿ ਯੁਨਾਈਟਿਡ ਏਅਰਲਾਇਨਜ਼ ਅਤੇ ਡੈਲਟਾ ਏਅਰਲਾਈਨ ਵੱਲੋਂ ਵੀ ਆਪਣੀਆਂ ਕੁਝ ਉਡਾਨਾਂ ਨੂੰ ਕ੍ਰਿਸਮਿਸ ਤੋਂ ਪਹਿਲਾਂ ਹੀ ਰੱਦ ਕੀਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ।

ਯੁਨਾਈਟਿਡ ਏਅਰਲਾਇਨਜ਼ ਵੱਲੋਂ ਇਹ ਫੈਸਲਾ ਕਰੋਨਾ ਦੇ ਵਧ ਰਹੇ ਕੇਸਾਂ ਅਤੇ ਆਪਣੀ ਫਲਾਈਟ ਦੇ ਮੈਂਬਰਾਂ ਅਤੇ ਸਾਰੀਆਂ ਉਡਾਣਾਂ ਦੇ ਸੰਚਾਲਨ ਕਰਨ ਵਾਲੇ ਲੋਕਾਂ ਤੇ ਪੈ ਰਹੇ ਪ੍ਰਭਾਵ ਨੂੰ ਦੇਖਦੇ ਹੋਏ ਲਿਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਯੁਨਾਈਟਿਡ ਏਅਰਲਾਇਨਜ਼ ਨੇ ਦੱਸਿਆ ਹੈ ਰੱਦ ਕੀਤੀਆਂ ਗਈਆਂ ਇਨ੍ਹਾਂ ਉਡਾਨਾਂ ਬਾਰੇ ਸਾਰੇ ਗਾਹਕਾਂ ਨੂੰ ਸੂਚਿਤ ਕੀਤਾ ਜਾ ਰਿਹਾ ਹੈ ।

ਉਥੇ ਹੀ ਏਅਰਲਾਈਨਸ ਵੱਲੋਂ ਲੋਕਾਂ ਤੋਂ ਮੁਆਫੀ ਵੀ ਮੰਗੀ ਗਈ ਹੈ ਕਿਉਂਕਿ ਕ੍ਰਿਸਮਿਸ ਦੀਆਂ ਛੁੱਟੀਆਂ ਦੇ ਮੌਕੇ ਤੇ ਬਹੁਤ ਸਾਰੇ ਲੋਕਾਂ ਵੱਲੋਂ ਆਪਣੀ ਮੰਜ਼ਲ ਤੇ ਜਾਣ ਲਈ ਮੁਸ਼ਕਿਲ ਪੈਦਾ ਹੋ ਰਹੀ ਹੈ ਜਿਨ੍ਹਾਂ ਨੂੰ ਲਿਜਾਣ ਵਾਸਤੇ ਏਅਰਲਾਈਨਸ ਵੱਲੋਂ ਸਖਤ ਮਿਹਨਤ ਕੀਤੀ ਜਾ ਰਹੀ ਹੈ। ਓਮੀਕਰੋਨ ਅਤੇ ਕੁਝ ਹੋਰ ਮੁੱਦਿਆਂ ਦੇ ਕਾਰਨ ਯੁਨਾਈਟਿਡ ਏਅਰਲਾਇਨਜ਼ ਵੱਲੋਂ ਆਪਣੀਆਂ ਨਵੀਆਂ ਉਡਾਨਾਂ ਨੂੰ ਰੱਦ ਕੀਤਾ ਗਿਆ ਹੈ।