ਹਵਾਈ ਯਾਤਰਾ ਕਰਨ ਵਾਲਿਆਂ ਲਈ ਆਈ ਵੱਡੀ ਖੁਸ਼ਖਬਰੀ- ਹੋਇਆ ਇਹ ਐਲਾਨ, ਲੋਕਾਂ ਚ ਛਾਈ ਖੁਸ਼ੀ

ਆਈ ਤਾਜਾ ਵੱਡੀ ਖਬਰ

ਅਜੋਕੇ ਸਮੇਂ ਵਿਚ ਕੋਰੋਨਾ ਵਾਇਰਸ ਨੂੰ ਭਾਂਪਦੇ ਹੋਏ ਹਰ ਕੋਈ ਹਵਾਈ ਜਹਾਜ਼ ਰਾਹੀਂ ਹੀ ਸਫ਼ਰ ਕਰਨਾ ਸਿਹਤ ਲਈ ਠੀਕ ਮੰਨਦਾ ਹੈ। ਜਿਥੇ ਇਹ ਸਫ਼ਰ ਇਨਸਾਨ ਲਈ ਅਰਾਮ ਦਾਇਕ ਹੁੰਦਾ ਹੈ ਉਥੇ ਹੀ ਇਸ ਦੇ ਨਾਲ ਆਉਣ ਜਾਣ ਵਿਚ ਘੱਟ ਸਮਾਂ ਲਗਦਾ ਹੈ। ਪਰ ਦੂਜੇ ਪਾਸੇ ਕੋਰੋਨਾ ਵਾਇਰਸ ਦੀ ਬਿਮਾਰੀ ਕਾਰਨ ਹਵਾਈ ਜਹਾਜ਼ ਦੀ ਟਿਕਟ ਬਹੁਤ ਮਹਿੰਗੇ ਮੁੱਲ ਉੱਤੇ ਵਿਕ ਰਹੀ ਹੈ। ਪਰ ਇੱਥੇ ਏਅਰ ਇੰਡੀਆ ਨੇ ਆਪਣੇ ਕੁਝ ਖਾਸ ਵਰਗ ਦੇ ਯਾਤਰੀਆਂ ਨੂੰ ਭਾਰੀ ਰਾਹਤ ਦੇਣ ਦਾ ਐਲਾਨ ਕੀਤਾ ਹੈ।

ਏਅਰ ਇੰਡੀਆ ਇਸ ਸਮੇਂ ਘਾਟੇ ਵਿੱਚ ਚੱਲ ਰਹੀ ਹੈ ਜਿਸ ਤੋਂ ਰਾਹਤ ਪਾਉਣ ਲਈ ਇਹ ਇਕ ਨਵੀਂ ਕੋਸ਼ਿਸ਼ ਹੈ। ਭਾਰਤ ਦੀ ਵੱਡੀ ਏਅਰ ਲਾਈਨ ਏਅਰ ਇੰਡੀਆ ਨੇ ਇੱਕ ਆਫਰ ਤਹਿਤ ਛੋਟ ਦਿੰਦੇ ਹੋਏ ਆਖਿਆ ਹੈ ਕਿ 60 ਸਾਲ ਤੋਂ ਵੱਧ ਉਮਰ ਦੇ ਯਾਤਰੀਆਂ ਕੋਲੋਂ ਟਿਕਟ ਖਰੀਦ ਦਾ ਕੇਵਲ 50 ਪ੍ਰਤੀਸ਼ਤ ਹਿੱਸਾ ਹੀ ਲਿਆ ਜਾਵੇਗਾ ਜਦ ਕਿ ਬਾਕੀ ਦੇ 50 ਪ੍ਰਤੀਸ਼ਤ ਦੀ ਯਾਤਰੀਆਂ ਨੂੰ ਛੋਟ ਦਿੱਤੀ ਜਾਵੇਗੀ।

ਇਸ ਗੱਲ ਦੀ ਜਾਣਕਾਰੀ ਏਅਰ ਇੰਡੀਆ ਦੀ ਆਫੀਸ਼ੀਅਲ ਵੈਬਸਾਈਟ ਤੋਂ ਮਿਲੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਏਅਰ ਇੰਡੀਆ ਦੀਆਂ ਟਿਕਟਾਂ 60 ਸਾਲ ਤੋਂ ਵੱਧ ਉਮਰ ਦੇ ਯਾਤਰੀਆਂ ਨੂੰ ਅੱਧੇ ਮੁੱਲ ਉੱਪਰ ਦਿੱਤੀਆਂ ਜਾਣਗੀਆਂ। ਇਸ ਟਿਕਟ ਨੂੰ ਪ੍ਰਾਪਤ ਕਰਨ ਵਾਸਤੇ ਕੁੱਝ ਜ਼ਰੂਰੀ ਸ਼ਰਤਾਂ ਵੀ ਹਨ ਜਿਨ੍ਹਾਂ ਨੂੰ ਪੂਰੀਆਂ ਕਰਨ ਵਾਲਾ 60 ਸਾਲ ਤੋਂ ਵੱਧ ਸਾਲ ਦਾ ਯਾਤਰੀ 50 ਪ੍ਰਤੀਸ਼ਤ ਤਕ ਦੀ ਛੋਟ ਹਾਸਲ ਕਰ ਸਕਦਾ ਹੈ।

ਇਨ੍ਹਾਂ ਸ਼ਰਤਾਂ ਨੂੰ ਵਿਸਥਾਰ ਪੂਰਵਕ ਵੈੱਬਸਾਈਟ ਉੱਪਰ ਦਰਸਾਇਆ ਗਿਆ ਹੈ। ਇਨ੍ਹਾਂ ਵਿੱਚੋਂ ਕੁਝ ਸ਼ਰਤਾਂ ਹਨ ਕਿ – ਯਾਤਰਾ ਕਰਨ ਵਾਲਾ ਭਾਰਤ ਦਾ ਵਸਨੀਕ ਹੋਣਾ ਚਾਹੀਦਾ ਹੈ ਅਤੇ ਉਸ ਦੀ ਉਮਰ 60 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ। ਉਸ ਕੋਲ ਇੱਕ ਵੈਲਿਡ ਫੋਟੋ ਆਈਡੀ ਹੋਣੀ ਚਾਹੀਦੀ ਹੈ ਜਿਸ ਉਪਰ ਉਸ ਦੀ ਜਨਮ ਤਰੀਕ ਲਿਖੀ ਹੋਵੇ। ਹਵਾਈ ਯਾਤਰਾ ਦੀ ਟਿਕਟ ਇਕੋਨਾਮੀ ਕਲਾਸ ਦੀ ਹੋਵੇਗੀ ਜਿਸ ਦਾ 50 ਪ੍ਰਤੀਸ਼ਤ ਭੁਗਤਾਨ ਕਰਨਾ ਪਵੇਗਾ। ਇਹ ਟਿਕਟ ਉਡਾਨ ਤੋਂ ਤਿੰਨ ਦਿਨ ਪਹਿਲਾਂ ਖਰੀਦੀ ਜਾਣੀ ਲਾਜ਼ਮੀ ਹੈ। ਇਸ ਸਕੀਮ ਦਾ ਲਾਭ ਭਾਰਤ ਦੇ ਕਿਸੇ ਵੀ ਖੇਤਰ ਦੀ ਯਾਤਰਾ ਲਈ ਉਠਾਇਆ ਜਾ ਸਕਦਾ ਹੈ। ਇਹ ਸਕੀਮ ਟਿਕਟ ਜਾਰੀ ਕੀਤੇ ਜਾਣ ਤੋਂ ਇੱਕ ਸਾਲ ਬਾਅਦ ਲਈ ਲਾਗੂ ਹੋਵੇਗੀ। ਇਸ ਸਕੀਮ ਦੇ ਤਹਿਤ ਛੋਟੇ ਬੱਚਿਆਂ ਲਈ ਕੋਈ ਛੋਟ ਨਹੀਂ ਹੈ।