ਆਈ ਤਾਜਾ ਵੱਡੀ ਖਬਰ
ਸੰਸਾਰ ਦੇ ਵਿਚ ਜਦੋਂ ਕੋਰੋਨਾ ਨਾਮ ਦੀ ਭਿਆਨਕ ਬਿਮਾਰੀ ਨੇ ਦਸਤਕ ਦਿੱਤੀ ਹੈ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਦੇਸ਼ ਆਰਥਿਕ ਮੰ-ਦੀ ਵਿੱਚੋਂ ਗੁਜ਼ਰ ਰਹੇ ਹਨ। ਪਿਛਲੇ ਤਕਰੀਬਨ 8 ਤੋਂ 9 ਮਹੀਨਿਆਂ ਦੌਰਾਨ ਹੋਏ ਅਰਥ ਵਿਵਸਥਾ ਦੇ ਨੁ-ਕ-ਸਾ-ਨ ਦੀ ਪੂਰਤੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਅਧੀਨ ਵੱਖ-ਵੱਖ ਚਾਰਜ ਲਗਾ ਕੇ ਦੇਸ਼ ਨੂੰ ਪਏ ਇਸ ਵਿੱਤੀ ਘਾਟੇ ਨੂੰ ਪੂਰਾ ਕਰਨ ਲਈ ਯੋਜਨਾ ਬਣਾਈ ਜਾ ਰਹੀ ਹੈ।
ਹਵਾਈ ਉਡਾਣਾਂ ਰਾਹੀਂ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਇਕ ਅਜਿਹੀ ਹੀ ਯੋਜਨਾ ਜ਼ਰੀਏ ਚਾਰਜ ਦਾ ਭੁਗਤਾਨ ਕਰਨਾ ਪੈ ਸਕਦਾ ਹੈ। ਇਸ ਸਬੰਧੀ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਤਮਾਮ ਕੌਮਾਂਤਰੀ ਅਤੇ ਘਰੇਲੂ ਯਾਤਰੀਆ ਵਾਸਤੇ ਕੁਝ ਨਵੇਂ ਚਾਰਜ ਲਗਾਉਣ ਲਈ ਯੋਜਨਾ ਤਿਆਰ ਕਰ ਰਹੀ ਹੈ। ਇਸ ਸਬੰਧੀ ਚਾਰਜ ਲਗਾਉਣ ਲਈ ਏਅਰਪੋਰਟ ਇਕਨੌਮਿਕ ਰੈਗੂਲੇਟਰੀ ਅਥਾਰਟੀ ਕੋਲੋਂ ਰੈਗੁਲੇਟਰੀ ਮਨਜ਼ੂਰੀ ਵੀ ਮੰਗੀ ਗਈ ਹੈ।
ਇਸ ਮੰਗੀ ਗਈ ਮੰਜੂਰੀ ਦੇ ਤਹਿਤ ਇਨ੍ਹਾਂ ਚਾਰਜ ਨੂੰ ਮਾਰਚ 2024 ਤੱਕ ਲਗਾਉਣ ਦੀ ਗੱਲ ਆਖੀ ਗਈ ਹੈ। ਇਸ ਤਹਿਤ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਵੱਲੋਂ ਘਰੇਲੂ ਯਾਤਰੀਆਂ ਕੋਲੋਂ 200 ਰੁਪਏ ਅਤੇ ਕੌਮਾਂਤਰੀ ਯਾਤਰੀਆਂ ਕੋਲੋਂ 300 ਚਾਰਜ ਵਸੂਲਣ ਲਈ ਰੈਗੂਲੇਟਰੀ ਪ੍ਰਵਾਨਗੀ ਮੰਗੀ ਗਈ ਹੈ। ਇੱਕ ਪਟੀਸ਼ਨ ਵਿੱਚ ਆਖਿਆ ਗਿਆ ਹੈ ਕਿ ਇਸ ਸਾਲ ਆਈ ਲਾਗ ਦੀ ਬਿਮਾਰੀ ਕੋਰੋਨਾ ਵਾਇਰਸ ਕਾਰਨ ਦਿੱਲੀ ਇੰਟਰਨੈਸ਼ਨਲ ਏਅਰ ਪੋਰਟ ਲਿਮਟਿਡ ਨੂੰ ਅਪ੍ਰੈਲ ਮਹੀਨੇ ਤੋਂ ਸਤੰਬਰ ਮਹੀਨੇ ਤੱਕ ਤਕਰੀਬਨ 419 ਕਰੋੜ ਰੁਪਏ ਦਾ ਨੁ-ਕ-ਸਾ-ਨ ਹੋਇਆ ਹੈ
ਅਤੇ ਇਸ ਸਾਲ ਦੇ ਅੰਤ ਤੱਕ ਇਸ ਘਾਟੇ ਦੇ 939 ਕਰੋੜ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਆਪਣੀ ਰਿਪੋਰਟ ਵਿੱਚ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਨੇ ਆਖਿਆ ਕਿ ਜੇਕਰ ਏਅਰਪੋਰਟ ਇਕਨੌਮਿਕ ਰੈਗੂਲੇਟਰੀ ਅਥਾਰਟੀ ਉਨ੍ਹਾਂ ਨੂੰ ਇਹ ਨਵੇਂ ਚਾਰਜ ਲਗਾਉਣ ਦੀ ਇਜਾਜ਼ਤ ਨਹੀਂ ਦਿੰਦੀ ਤਾਂ ਉਨ੍ਹਾਂ ਵੱਲੋਂ ਏਅਰ ਪੋਰਟ ਦਾ ਕੰਮ ਜਾਰੀ ਰੱਖਣ ਦੇ ਲਈ ਮੁਸ਼ਕਲ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਇਹ ਨਵੇਂ ਚਾਰਜ ਲਗਾਉਣ ਦੀ ਮੰਗ ਕਰਨ ਵਾਲਾ ਇਕਲੌਤਾ ਏਅਰ ਪੋਰਟ ਨਹੀਂ ਹੈ। ਇਸ ਤੋਂ ਪਹਿਲਾਂ ਮੁੰਬਈ ਦਾ ਹਵਾਈ ਅੱਡਾ ਵੀ ਇਹ ਪਹਿਲ ਕਰ ਚੁੱਕਾ ਹੈ। ਜਿਸ ਵਿਚ ਉਨ੍ਹਾਂ ਵੱਲੋਂ ਕੌਮਾਂਤਰੀ ਯਾਤਰੀਆਂ ਕੋਲੋਂ 500 ਰੁਪਏ ਅਤੇ ਘਰੇਲੂ ਯਾਤਰੀਆਂ ਕੋਲੋਂ 200 ਰੁਪਏ ਦਾ ਨਵਾਂ ਚਾਰਜ ਵਸੂਲਣ ਦੀ ਮੰਗ ਕੀਤੀ ਗਈ ਹੈ।
Previous Postਸਾਵਧਾਨ ਅਮਰੀਕਾ ਤੋਂ ਪੰਜਾਬੀਆਂ ਦੇ ਗੜ ਚ 3 ਹਫਤਿਆਂ ਲਈ ਆਈ ਇਹ ਵੱਡੀ ਖਬਰ
Next Postਕੈਂਸਰ ਕਾਰਨ ਹੋਈ ਇਸ ਮਸ਼ਹੂਰ ਖਿਡਾਰੀ ਦੀ ਅਚਾਨਕ ਮੌਤ, ਛਾਇਆ ਸੋਗ