ਹਵਾਈ ਯਾਤਰਾ ਕਰਨ ਵਾਲਿਆਂ ਲਈ ਆਈ ਵੱਡੀ ਖਬਰ – ਹੋਇਆ ਇਹ ਐਲਾਨ

ਆਈ ਤਾਜਾ ਵੱਡੀ ਖਬਰ

ਕਰੋਨਾ ਵਾਇਰਸ ਦੇ ਵਧ ਰਹੇ ਪ੍ਰਭਾਵ ਦੇ ਮੱਦੇਨਜ਼ਰ ਪ੍ਰਸ਼ਾਸਨ ਅਤੇ ਸਰਕਾਰਾਂ ਵੱਲੋਂ ਇਨ੍ਹਾਂ ਹਾਲਾਤਾਂ ਤੇ ਕਾਬੂ ਪਾਉਣ ਲਈ ਕੁਝ ਪਾਬੰਦੀਆਂ ਲਗਾਈਆਂ ਗਈਆਂ ਸਨ। ਇਸੇ ਤਰ੍ਹਾਂ ਦੇਸ਼ ਵਦੇਸ਼ ਜਾਣ ਅਤੇ ਆਉਣ ਵਾਲੇ ਲੋਕਾਂ ਨੂੰ ਕਈ ਤਰਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਇਸ ਦੌਰਾਨ ਹਵਾਈ ਆਵਾਜਾਈ ਭਾਵ ਹਵਾਈ ਉਡਾਨਾਂ ਤੇ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਸਨ। ਜਿਸ ਕਾਰਨ ਵੱਖ-ਵੱਖ ਦੇਸ਼ਾਂ ਦੇ ਵਿਚ ਸੁਰ ਲੋਕ ਆਪਣੇ ਪਰਿਵਾਰਾਂ ਤੋਂ ਵਿਛੜ ਉੱਥੇ ਹੀ ਰੁਕ ਗਏ। ਹੁਣ ਇੱਕ ਰਾਹਤ ਦੀ ਖਬਰ ਆ ਰਹੀ ਹੈ।

ਦਰਅਸਲ ਹੁਣ ਇਸ ਕੰਪਨੀ ਦੁਆਰਾ ਹਵਾਈ ਯਾਤਰੀਆਂ ਲਈ ਇੱਕ ਵਧੀਆ ਤੇ ਚੰਗਾ ਆਫਰ ਨਾ ਕੀਤਾ ਜਾ ਰਿਹਾ ਹੈ।ਦੱਸ ਦਈਏ ਕਿ ਏਅਰ ਇੰਡੀਆ ਸਰਕਾਰੀ ਕੰਪਨੀ ਦੀ ਪੂਰੀ ਮਲਕਿਅਤ ਵਾਲੀ ਇਕਾਈ ਅਲਾਇੰਸ ਏਅਰ ਦੇ ਵੱਲੋਂ ਯਾਤਰੀਆਂ ਨੂੰ ਇਕ ਤੋਹਫ਼ਾ ਦਿੱਤਾ ਜਾ ਰਿਹਾ ਹੈ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਹੁਣ ਇਸ ਕੰਪਨੀ ਦੇ ਵੱਲੋਂ ਯਾਤਰੀਆਂ ਲਈ ਮੌਨਸੂਨ ਸੇਲ ਲਗਾਉਣ ਦੀ ਗੱਲ ਕਹੀ ਜਾ ਰਹੀ ਹੈ ਜਿਸ ਦੇ ਚਲਦਿਆਂ ਹੁਣ ਇਹ ਕੰਪਨੀ ਵੱਲੋ ਕੁਝ ਚੋਣਵੇਂ ਮਾਰਗਾਂ ਤੇ ਜਹਾਜ਼ ਦੀ ਟਿਕਟ ਦਾ ਕਿਰਾਇਆ ਸਿਰਫ 999 ਰੁਪਏ ਤੋਂ ਸ਼ੁਰੂ ਹੋਵੇਗਾ।

ਦੱਸ ਦਈਏ ਕਿ ਇਸ ਸਬੰਧੀ ਜਾਣਕਾਰੀ ਦੇਣ ਲਈ ਇਸ ਕੰਪਨੀ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਜਿਸ ਵਿੱਚ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਇਹ ਸੇਲ 19 ਜੂਨ ਤੋਂ ਸ਼ੁਰੂ ਹੋ ਰਹੀ ਹੈ ਅਤੇ 21 ਜੂਨ ਤੱਕ ਇਹ ਸੇਲ ਲਗਾਈ ਜਾ ਰਹੀ ਹੈ। ਇਸ ਤੋ ਇਲਾਵਾ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਸੇਲ ਦੇ ਚਲਦਿਆਂ 1 ਅਗਸਤ ਤੋਂ ਲੈ ਕੇ 31 ਅਕਤੂਬਰ ਤੱਕ ਯਾਤਰਾ ਲਈ ਟਿਕਟਾਂ ਬੁੱਕ ਕਰਵਾਈਆਂ ਜਾ ਸਕਦੀਆਂ ਹਨ।

ਦੱਸ ਦਈਏ ਕਿ ਕੰਪਨੀ ਵੱਲੋ ਜਾਰੀ ਪ੍ਰੈਸ ਨੋਟ ਵਿਚ ਦੱਸਿਆ ਗਿਆ ਕਿ ਇਹ ਸੇਲ ਦੇ ਵਿਚ ਸਾਮਿਲ ਔਫਰ ਅਨੁਸਾਰ ਮੈਸੂਰ-ਕੋਚੀ, ਬੇਂਗਲੁਰੂ-ਮੈਸੂਰ, ਕੋਚੀ-ਮੈਸੂਰ, ਕੋਲਕਾਤਾ-ਭੂਵਨੇਸਵਰ, ਮੈਸੂਰ-ਬੇਗਲੂਰ, ਬੇਲਗਾਮ-ਹੈਦਰਾਬਾਦ, ਰਾਏਪੁਰ-ਕੋਲਕਾਤਾ, ਦਿੱਲੀ-ਚੰਡੀਗੜ੍ਹ ਅਤੇ ਚੰਡੀਗੜ੍ਹ-ਦਿੱਲੀ ਦੇ ਮਾਰਗਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਲਈ ਜੋ ਵੀ ਯਾਤਰੀ ਇਹਨਾਂ ਮਾਰਗਾਂ ਦੀ ਯਾਤਰਾ ਕਰਨਾ ਚਾਹੁੰਦੇ ਹਨ ਉਨ੍ਹਾਂ ਲਈ ਇਹ ਇੱਕ ਵਧੀਆ ਮੌਕਾ ਹੈ।