ਹਵਾਈ ਜਹਾਜ ਹੋਇਆ ਕਰੈਸ਼ ,ਹੋਈਆਂ ਮੌਤਾਂ

ਹਵਾਈ ਜਹਾਜ਼ ਦੀ ਯਾਤਰਾ ਸਭ ਤੋਂ ਜਿਆਦਾ ਆਰਾਮਦਾਇਕ ਤੇ ਮਹਿੰਗੀ ਯਾਤਰਾ ਮੰਨੀ ਜਾਂਦੀ ਹੈ । ਪਰ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਣ ਵਾਸਤੇ ਸਭ ਤੋਂ ਜਿਆਦਾ ਵਧੀਆ ਇਸੇ ਯਾਤਰਾ ਨੂੰ ਮੰਨਿਆ ਜਾਂਦਾ ਹੈ। ਹਾਲਾਂਕਿ ਲੋਕ ਇਸ ਯਾਤਰਾ ਨੂੰ ਕਰਨ ਲਈ ਹਜ਼ਾਰਾਂ ਤੇ ਲੱਖਾਂ ਰੁਪਏ ਖਰਚਦੇ ਹਨ । ਪਰ ਕਈ ਵਾਰ ਇਸ ਯਾਤਰਾ ਦੌਰਾਨ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜੋ ਕਾਫੀ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ। ਤਾਜ਼ਾ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ , ਜਿੱਥੇ ਅਮਰੀਕਾ ਦੇ ਵਿੱਚ ਇੱਕ ਵਾਰ ਫਿਰ ਤੋਂ ਇੱਕ ਵੱਡਾ ਜਹਾਜ ਹਾਦਸਾ ਵਾਪਰ ਗਿਆ । ਜਿਸ ਕਾਰਨ ਕਈ ਲੋਕਾਂ ਦੀਆਂ ਮੌਤਾਂ ਹੋ ਗਈਆਂ। ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਮੈਕਸੀਕੋ ਸਿਟੀ ਅਮਰੀਕਾ ਦੇ ਸ਼ਹਿਰ ਫਿਲਾਡੇਲਫੀਆ ਵਿੱਚ ਇੱਕ ਮੈਡੀਕਲ ਟ੍ਰਾਂਸਪੋਰਟ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਖਬਰ ਸਾਹਮਣੇ ਆਈ । ਜਿਸ ਦੌਰਾਨ ਉਸ ਵਿਚ ਸਵਾਰ ਛੇ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ । ਇਸ ਘਟਨਾ ਸਬੰਧੀ ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਨੇ ਜਾਣਕਾਰੀ ਦਿੱਤੀ। ਉਹਨਾਂ ਵੱਲੋਂ ਇਸ ਸਬੰਧੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਇੱਕ ਪੋਸਟ ਸਾਂਝੀ ਕੀਤੀ ਤੇ ਉਹਨਾਂ ਵੱਲੋਂ ਲਿਖਿਆ ਗਿਆ ਕਿ ਅਮਰੀਕਾ ਦੇ ਫਿਲਾਡੇਲਫੀਆ ਵਿੱਚ ਹੋਏ ਜਹਾਜ਼ ਹਾਦਸੇ ਵਿੱਚ ਛੇ ਮੈਕਸੀਕਨ ਲੋਕਾਂ ਦੀ ਮੌਤ ‘ਤੇ ਮੈਨੂੰ ਦੁੱਖ ਹੈ। ਕੌਂਸਲਰ ਅਧਿਕਾਰੀ ਪਰਿਵਾਰਾਂ ਨਾਲ ਸਥਾਈ ਸੰਪਰਕ ਵਿੱਚ ਹਨ। ਮੈਂ ਵਿਦੇਸ਼ ਮੰਤਰਾਲੇ ਨੂੰ ਹਰ ਸੰਭਵ ਤਰੀਕੇ ਨਾਲ ਉਸਦਾ ਸਮਰਥਨ ਕਰਨ ਲਈ ਕਿਹਾ ਹੈ। ਮੇਰੀਆਂ ਸੰਵੇਦਨਾਵਾਂ ਉਸਦੇ ਅਜ਼ੀਜ਼ਾਂ ਅਤੇ ਦੋਸਤਾਂ ਨਾਲ ਹਨ। ਜ਼ਿਕਰਯੋਗ ਹੈ ਕਿ ਬੀਤੇ ਕੁਝ ਸਮੇਂ ਪਹਿਲਾਂ ਅਮਰੀਕਾ ਦੇ ਵਿੱਚ ਇੱਕ ਹੋਰ ਦਰਦਨਾਕ ਹਾਦਸਾ ਵਾਪਰਿਆ ਸੀ । ਜਿਸ ਦੌਰਾਨ ਕਈ ਲੋਕਾਂ ਦੀਆਂ ਕੀਮਤੀ ਜਾਨਾਂ ਚਲੀਆਂ ਗਈਆਂ ਸੀ ਤੇ ਇਸੇ ਵਿਚਾਲੇ ਇਸ ਤਾਜ਼ਾ ਘਟਨਾ ਨੇ ਇੱਕ ਵਾਰ ਫਿਰ ਤੋਂ ਅਮਰੀਕਾ ਵਾਸੀਆਂ ਨੂੰ ਡਰਾ ਕੇ ਰੱਖ ਦਿੱਤਾ । ਫਿਲਹਾਲ ਇਸ ਘਟਨਾ ਸਬੰਧੀ ਜਾਂਚ ਚੱਲ ਰਹੀ ਹੈ।