ਹਵਾਈ ਜਹਾਜ ਨੂੰ ਮਿਲੀ ਉਡਾਉਣ ਦੀ ਧਮਕੀ , ਕਰਵਾਈ ਗਈ ਐਮਰਜੈਂਸੀ ਲੈਂਡਿੰਗ

ਆਈ ਤਾਜਾ ਵੱਡੀ ਖਬਰ

ਅੱਜਕੱਲ ਦੇ ਸਮੇਂ ਵਿੱਚ ਜ਼ਿਆਦਾਤਰ ਲੋਕ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਵਾਸਤੇ ਜਿਆਦਾਤਰ ਹਵਾਈ ਸਫਰ ਦੀ ਯਾਤਰਾ ਨੂੰ ਪਹਿਲ ਦਿੰਦੇ ਹਨ l ਇਹੀ ਕਾਰਨ ਹੈ ਕਿ ਅੱਜ ਕੱਲ ਦੇ ਸਮੇਂ ਵਿੱਚ ਜਿਆਦਾਤਰ ਲੋਕ ਜਹਾਜ ਵਿੱਚ ਸਫਰ ਕਰਨਾ ਪਸੰਦ ਕਰਦੇ ਹਨ। ਇਸੇ ਵਚਾਲੇ ਹੁਣ ਇੱਕ ਜਹਾਜ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ , ਜਿਸ ਤੋਂ ਬਾਅਦ ਇੰਡੀਗੋ ਜਹਾਜ ਦੀ ਐਮਰਜੰਸੀ ਲੈਂਡਿੰਗ ਕਰਵਾਉਣੀ ਪਈ l ਇਸ ਧਮਕੀ ਬਾਰੇ ਜਿਵੇਂ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪਤਾ ਚੱਲਿਆ ਉਨਾਂ ਵੱਲੋਂ ਮੌਕੇ ਤੇ ਘਟਨਾ ਸਬੰਧੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

ਮਿਲੀ ਜਾਣਕਾਰੀ ਮੁਤਾਬਕ ਜਬਲਪੁਰ ਦੇ ਡੁਮਨਾ ਹਵਾਈ ਅੱਡੇ ਤੋਂ ਹੈਦਰਾਬਾਦ ਲਈ ਉਡਾਣ ਭਰਨ ਵਾਲੀ ਫਲਾਈਟ ਨੂੰ ਬੰਬ ਦੀ ਧਮਕੀ ਮਿਲੀ, ਜਿਸ ਤੋਂ ਬਾਅਦ ਹੜਕੰਪ ਦਾ ਮਾਹੌਲ ਬਣ ਗਿਆ ਤੇ ਤੁਰੰਤ ਇਸ ਜਹਾਜ਼ ਦੀ ਨਾਗਪੁਰ ‘ਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ । ਇਸ ਘਟਨਾ ਸਬੰਧੀ ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਜਹਾਜ਼ ਦੇ ਉਡਾਣ ਭਰਨ ਦੇ ਸਵਾ ਘੰਟੇ ਦੇ ਅੰਦਰ ਹੀ ਜਹਾਜ਼ ਨੂੰ ਨਾਗਪੁਰ ਵੱਲ ਮੋੜ ਦਿੱਤਾ ਗਿਆ ਤੇ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ, ਜਿਵੇਂ ਹੀ ਲੈਂਡਿੰਗ ਹੋਈ ਉਸ ਤੋਂ ਬਾਅਦ ਫਿਰ ਇਸ ਧਮਕੀ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਇਹ ਇੰਡੀਗੋ ਏਅਰਲਾਈਨ ਮੁਤਾਬਕ ਫਲਾਈਟ 6E 7308 ਨੂੰ ਬੰਬ ਦੀ ਧਮਕੀ ਮਿਲੀ ਸੀ । ਜਹਾਜ਼ ਵਿੱਚ ਉਸ ਸਮੇਂ 62 ਯਾਤਰੀ ਸਵਾਰ ਸਨ। ਹਾਲਾਂਕਿ ਕੰਪਨੀ ਨੇ ਕੁਝ ਸਮੇਂ ‘ਚ ਨਾਗਪੁਰ ਤੋਂ ਹੈਦਰਾਬਾਦ ਤੱਕ ਉਡਾਣ ਭਰਨ ਦਾ ਦਾਅਵਾ ਕੀਤਾ । ਉਧਰ ਇੰਡੀਗੋ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ 1 ਸਤੰਬਰ 2024 ਨੂੰ ਬੰਬ ਦੀ ਧਮਕੀ ਦੇ ਕਾਰਨ ਜਬਲਪੁਰ ਤੋਂ ਹੈਦਰਾਬਾਦ ਜਾਣ ਵਾਲੀ ਫਲਾਈਟ 6E 7308 ਨੂੰ ਨਾਗਪੁਰ ਵੱਲ ਮੋੜ ਦਿੱਤਾ ਗਿਆ । ਲੈਂਡਿੰਗ ਹੋਣ ‘ਤੇ ਸਾਰੇ ਯਾਤਰੀਆਂ ਨੂੰ ਉਤਾਰ ਦਿੱਤਾ ਗਿਆ ਅਤੇ ਲਾਜ਼ਮੀ ਸੁਰੱਖਿਆ ਜਾਂਚ ਤੁਰੰਤ ਸ਼ੁਰੂ ਕਰ ਦਿੱਤੀ ਗਈ। ਦੂਜੇ ਪਾਸੇ ਏਅਰਲਾਈਨ ਵੱਲੋਂ ਐਮਰਜੰਸੀ ਲੈਂਡਿੰਗ ਨੂੰ ਲੈ ਕੇ ਯਾਤਰੀਆਂ ਦੇ ਕੋਲੋਂ ਮੁਆਫੀ ਮੰਗੀ ਗਈ l ਪਰ ਇਸ ਧਮਕੀ ਤੋਂ ਬਾਅਦ ਯਾਤਰੀਆਂ ਦੇ ਵਿੱਚ ਵੀ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਸੀ l