ਹਵਾਈ ਜਹਾਜ ਦੇ ਟਾਇਲਟ ਦੇ ਸ਼ੀਸ਼ੇ ਚ ਲੁਕਿਆ ਹੁੰਦਾ ਇੱਕ ਗੁਪਤ ਬਟਨ – ਜਾਣੋ ਹੋਰ ਵੀ ਕਈ ਸੀਕਰਟ ਗੱਲਾਂ

ਆਈ ਤਾਜ਼ਾ ਵੱਡੀ ਖਬਰ 

ਕਈ ਲੋਕਾਂ ਨੂੰ ਘੁੰਮਣ ਫਿਰਨ ਦਾ ਬਹੁਤ ਹੀ ਸ਼ੌਂਕ ਹੁੰਦਾ ਹੈ । ਉਹ ਲੋਕ ਵੱਖ ਵੱਖ ਥਾਵਾਂ ਤੇ ਘੁੰਮਣ ਫਿਰਨ ਲਈ ਜਾਂਦੇ ਹਨ । ਜ਼ਿਆਦਾਤਰ ਲੋਕ ਸਫਰ ਜਾਂ ਤਾਂ ਨਿੱਜੀ ਵਾਹਨਾਂ ਦੇ ਵਿਚ, ਜਾਂ ਰੇਲ ਗੱਡੀਆਂ ਦੇ ਵਿੱਚ , ਜਾਂ ਫਿਰ ਹਵਾਈ ਉਡਾਣਾਂ ਦੇ ਵਿੱਚ ਕਰਨਾ ਪਸੰਦ ਕਰਦੇ ਹਨ । ਕਿਉਂਕਿ ਇਹ ਤਿੰਨੋਂ ਚੀਜ਼ਾਂ ਅਜਿਹੀਆਂ ਹਨ ਜਿੱਥੇ ਬੰਦਾ ਆਰਾਮਦਾਇਕ ਤਰੀਕੇ ਦੇ ਨਾਲ ਸਫ਼ਰ ਕਰ ਸਕਦਾ ਹੈ । ਪਰ ਜੇਕਰ ਗੱਲ ਕੀਤੀ ਜਾਵੇ ਹਵਾਈ ਯਾਤਰਾ ਦੀ ਤਾਂ ਇਸ ਦੇ ਜ਼ਰੀਏ ਲੋਕ ਕਾਫੀ ਘੱਟ ਸਮੇਂ ਦੇ ਵਿਚ ਆਪਣੀ ਨਿਸ਼ਚਿਤ ਕੀਤੀ ਹੋਈ ਜਗ੍ਹਾ ਤੇ ਪਹੁੰਚਾਉਂਦੇ ਹਨ । ਜ਼ਿਆਦਾਤਰ ਲੋਕ ਹਵਾਈ ਯਾਤਰਾ ਕਰਨਾ ਪਸੰਦ ਕਰਦੇ ਹਨ ।

ਪਰ ਅੱਜ ਅਸੀਂ ਤੁਹਾਨੂੰ ਹਵਾਈ ਯਾਤਰਾ ਦੇ ਨਾਲ ਜੁੜੀਆਂ ਕੁਝ ਅਜਿਹੀਆਂ ਗੱਲਾਂ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ । ਅੱਜ ਅਸੀਂ ਤੁਹਾਨੂੰ ਫਲਾਈਟਸ ਤੇ ਵਿੱਚ ਮੌਜੂਦ ਕੁਝ ਅਜਿਹੇ ਫੀਚਰਸ ਬਾਰੇ ਦੱਸਾਂਗੇ ਜਿਨ੍ਹਾਂ ਬਾਰੇ ਤੁਸੀਂ ਸ਼ਾਇਦ ਕਦੇ ਵੀ ਸੁਣਿਆ ਹੋਵੇਗਾ ।ਹਵਾਈ ਜਹਾਜ਼ ਤੇ ਵਿੱਚ ਕੁਝ ਅਜਿਹੇ ਫੀਚਰਸ ਲੁਕੇ ਹੋਏ ਹੁੰਦੇ ਹਨ ਜਿਨ੍ਹਾਂ ਬਾਰੇ ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੁੰਦੀ ਹੈ । ਜਿਨ੍ਹਾਂ ਵਿਚੋਂ ਇਕ ਹੈ ਸੀਟ ਤੇ ਲੱਗੇ ਆਰਮਰੈਸਟ ਤੇ ਲੱਗਿਆ ਹੋਇਆ ਇੱਕ ਬਟਨ । ਇਸ ਬਟਨ ਨੂੰ ਦਬਾਉਣ ਦੇ ਨਾਲ ਤੁਸੀਂ ਆਰਮਰੈਸਟ ਨੂੰ ਉੱਪਰ ਚੁੱਕ ਸਕਦੇ ਹੋ , ਇਸ ਦੇ ਨਾਲ ਤੁਹਾਨੂੰ ਬਾਹਰ ਨਿਕਲਣ ਦੀ ਅਸਾਨੀ ਮਿਲਦੀ ਹੈ ।

ਜਿਵੇਂ ਕਿ ਸਭ ਨੂੰ ਪਤਾ ਹੈ ਕੀ ਫਲਾਈਟਸ ਦੀ ਖਿੜਕੀਆਂ ਹਮੇਸ਼ਾਂ ਹੀ ਗੋਲ ਰੱਖਿਆ ਜਾਦੀਆਂ ਨੇ , ਇਸਦੇ ਪਿੱਛੇ ਦੇਵੇ ਇੱਕ ਖ਼ਾਸ ਵਜ੍ਹਾ ਹੈ । ਜੇਕਰ ਇਹ ਖਿੜਕੀਆਂ ਗੋਲ ਨਾ ਹੋ ਕੇ ਕਿਸੇ ਹੋਰ ਆਕਾਰ ਦੀਆਂ ਹੋਣਗੀਆਂ ਤਾਂ ਇਨ੍ਹਾਂ ਦੇ ਕਿਨਾਰਿਆਂ ਤੇ ਉੱਪਰ ਪ੍ਰੈਸ਼ਰ ਜ਼ਿਆਦਾ ਪਵੇਗਾ । ਇਸ ਦੇ ਨਾਲ ਹੀ ਖਿੜਕੀ ਦੇ ਵਿੱਚ ਇੱਕ ਛੋਟਾ ਜਿਹਾ ਛੇਦ ਹੁੰਦਾ ਹੈ । ਅਤੇ ਇਹ ਪ੍ਰੈਸ਼ਰ ਕੰਟਰੋਲ ਕਰਨ ਦੇ ਲਈ ਹੀ ਹੁੰਦਾ ਹੈ ਤਾਂ ਜੋ ਖਿੜਕੀ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋ ਸਕੇ ।

ਇਸ ਤੋਂ ਇਲਾਵਾ ਬਹੁਤ ਸਾਰੇ ਡੈਲਟਾ ਏਅਰਲਾਈਨ ਆਪਣੀ ਟਾਇਲਟ ਤੇ ਸ਼ੀਸ਼ਿਆਂ ਦੇ ਵਿਚ ਇਕ ਸਕਰੀਨ ਬਟਨ ਲਗਾ ਕੇ ਰੱਖਦੇ ਹਨ । ਇਸ ਬਟਨ ਨੂੰ ਦਬਾਉਂਦੇ ਸਾਰ ਹੀ ਸ਼ੀਸ਼ੇ ਖੁੱਲ੍ਹ ਜਾਂਦੇ ਹਨ ਅਤੇ ਇਸ ਦੇ ਅੰਦਰ ਕੋਈ ਵੀ ਚੀਜ਼ ਜਿਵੇਂ ਸੈਨਿਟਰੀ ਪੈਡਜ਼ , ਟਿਸ਼ੂ ਪੇਪਰ ,ਲੋਸ਼ਨ ਆਦਿ ਸੁਵਿਧਾਵਾਂ ਦਾ ਸਾਮਾਨ ਮਿਲ ਜਾਂਦਾ ਹੈ । ਜਿਨ੍ਹਾਂ ਫੀਚਰਸ ਦਾ ਜ਼ਿਕਰ ਅੱਜ ਅਸੀਂ ਤੁਹਾਡੇ ਨਾਲ ਕੀਤਾ ਹੈ ਸ਼ਾਇਦ ਹੀ ਸੁਵਿਧਾਵਾਂ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ।