ਹਰ ਰੋਜ਼ ਕੱਪੜੇ ਸੁਕਾਉਣ ਤੋਂ ਪਹਿਲਾ ਮਸ਼ੀਨ ਚ 3 ਟੁਕੜੇ ਬਰਫ਼ ਦੇ ਪਾਉਂਦੀ ਸੀ ਔਰਤ ਕਾਰਨ ਸੀ ਬਹੁਤ ਹੀ ਸ਼ਾਨਦਾਰ

ਕੱਪੜੇ ਸੁਕਾਉਣ ਤੋਂ ਪਹਿਲਾ ਮਸ਼ੀਨ ਚ 3 ਟੁਕੜੇ ਬਰਫ਼ ਦੇ ਪਾਉਂਦੀ ਸੀ ਔਰਤ

ਕਿਹਾ ਜਾਂਦਾ ਹੈ ਕਿ ਲੋੜ ਕਾਢ ਦੀ ਮਾਂ ਹੈ। ਇਹ ਪਾਠ ਕ੍ਰਮ ਆਮ ਤੌਰ ‘ਤੇ ਬੱਚੇ ਸਕੂਲਾਂ ਵਿੱਚ ਪੜ੍ਹਦੇ ਹੋਏ ਜ਼ਰੂਰ ਯਾਦ ਕਰਦੇ ਹਨ ਅਤੇ ਇਸ ਗੱਲ ਦੇ ਅਸਲ ਜ਼ਿੰਦਗੀ ਦੇ ਵਿੱਚ ਵੀ ਬਹੁਤ ਸਾਰੇ ਸਬੂਤ ਪਾਏ ਜਾਂਦੇ ਹਨ। ਰੋਜ਼ਾਨਾ ਹੀ ਕੰਮ ਕਾਜ ਦੀ ਸ਼ੈਲੀ ਵਿੱਚ ਇਨਸਾਨ ਕਈ ਤਰ੍ਹਾਂ ਦੇ ਕਾਰਜ ਨਿਪਟਾਉਂਦਾ ਹੈ। ਖਾਸ ਕਰਕੇ ਘਰ ਦੀਆਂ ਸੁਆਣੀਆਂ ਨੂੰ ਰੋਜ਼ਾਨਾ ਹੀ ਘਰ ਦੇ ਕਈ ਤਰ੍ਹਾਂ ਦੇ ਕੰਮ ਕਰਨੇ ਪੈਂਦੇ ਹਨ। ਜਿਨ੍ਹਾਂ ਦੇ ਵਿਚ ਕੱਪੜਿਆਂ ਨੂੰ ਧੋਣਾ ਵੀ ਸ਼ਾਮਲ ਹੁੰਦਾ ਹੈ।

ਪਰ ਬੀਤੇ ਦਿਨੀਂ ਸੋਸ਼ਲ ਮੀਡੀਆ ਉੱਪਰ ਇਕ ਔਰਤ ਨੇ ਆਪਣੀ ਗੁਆਂਢਣ ਔਰਤ ਦੇ ਨਾਲ ਇਕ ਅਜਿਹੀ ਘਟਨਾ ਸਾਂਝੀ ਕੀਤੀ ਜਿਸ ਨੂੰ ਦੇਖ ਕੇ ਲੋਕ ਹੈਰਾਨ ਹੋ ਗਏ ਹਨ। ਇਸ ਵੀਡੀਓ ਨੂੰ ਸਟੇਲਾ ਨਾਮ ਦੀ ਔਰਤ ਨੇ ਸਾਂਝਾ ਕੀਤਾ ਜਿਸ ਨੇ ਦੱਸਿਆ ਕਿ ਉਸ ਦੀ ਗੁਆਂਢਣ ਇਕ ਦਿਨ ਕੱਪੜੇ ਧੋਣ ਵਾਲੇ ਏਰੀਏ ਦੇ ਵਿੱਚ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਧੋ ਰਹੀ ਸੀ ਅਤੇ ਜਦੋਂ ਹੀ ਉਸ ਨੇ ਕੱਪੜੇ ਸੁਕਾਉਣ ਵਾਸਤੇ ਡ੍ਰਾਇਰ ਵਿੱਚ ਪਾਏ ਤਾਂ ਨਾਲ ਹੀ ਉਸ ਨੇ ਬਰਫ਼ ਦੇ ਤਿੰਨ ਤੋਂ ਚਾਰ ਟੁੱਕੜੇ ਵੀ ਪਾ ਦਿੱਤੇ।

ਜਿਸ ਗੱਲ ਦੀ ਉਸ ਨੂੰ ਸਮਝ ਨਹੀਂ ਆਈ ਅਤੇ ਇਸ ਦੇ ਸਪੱਸ਼ਟੀਕਰਨ ਵਾਸਤੇ ਸਟੇਲਾ ਨੇ ਆਪਣੀ ਗੁਆਂਢਣ ਨੂੰ ਇਸ ਦਾ ਕਾਰਨ ਪੁੱਛਿਆ। ਜਵਾਬ ਵਿੱਚ ਉਸ ਔਰਤ ਨੇ ਆਖਿਆ ਕਿ ਸਾਨੂੰ ਔਰਤਾਂ ਨੂੰ ਰੋਜ਼ਾਨਾ ਹੀ ਘਰ ਦੇ ਕਈ ਕੰਮ ਕਰਨੇ ਪੈਂਦੇ ਹਨ ਅਤੇ ਕਈ ਵਾਰ ਰੋਜ਼ਾਨਾ ਹੀ ਕੱਪੜਿਆਂ ਨੂੰ ਧੋਣਾ ਵੀ ਪੈਂਦਾ ਹੈ। ਧੋਣ ਤੋਂ ਬਾਅਦ ਜਦੋਂ ਅਸੀਂ ਇਸ ਨੂੰ ਸੁਕਾ ਕੇ ਪ੍ਰੈਸ ਕਰਕੇ ਅਲਮਾਰੀ ਵਿੱਚ ਰੱਖਦੇ ਹਾਂ ਤਾਂ ਇਸ ਵਿੱਚ ਸਾਨੂੰ ਬਹੁਤ ਸਾਰਾ ਸਮਾਂ ਲੱਗਦਾ ਹੈ। ਇਸ ਸਾਰੇ ਸਮੇਂ ਦੀ ਬੱਚਤ ਕਰਨ ਦੇ ਲਈ ਹੀ ਮੈਂ ਕੱਪੜਿਆਂ ਨੂੰ ਧੋਣ ਤੋਂ ਬਾਅਦ ਡ੍ਰਾਇਰ ਵਿੱਚ ਸੁਕਾਉਣ ਸਮੇਂ ਬਰਫ ਦੇ ਕੁਝ ਟੁਕੜੇ ਪਾ ਦਿੰਦੀ ਹਾਂ।

ਡ੍ਰਾਇਰ ਕੱਪੜੇ ਸੁਕਾਉਣ ਸਮੇਂ ਹੀਟ ਪੈਦਾ ਕਰਦੀ ਹੈ ਜਿਸ ਨਾਲ ਬਰਫ ਪਿਘਲਦੀ ਹੈ ਅਤੇ ਭਾਫ਼ ਬਣ ਜਾਂਦੀ ਹੈ। ਇਹ ਭਾਫ਼ ਕੱਪੜਿਆਂ ਦੇ ਵਿੱਚ ਧੋਣ ਤੋਂ ਬਾਅਦ ਪਏ ਹੋਏ ਵਲਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਦਿੰਦੀ ਹੈ‌। ਜਿਸ ਤੋਂ ਬਾਅਦ ਤੇ ਕਈ ਵਾਰ ਕੱਪੜਿਆਂ ਨੂੰ ਪ੍ਰੈੱਸ ਤੱਕ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਸੋਸ਼ਲ ਮੀਡੀਆ ਉਪਰ ਸਾਂਝੀ ਹੋਈ ਇਸ ਘਟਨਾ ਨੇ ਔਰਤਾਂ ਨੂੰ ਕੱਪੜੇ ਧੋਣ ਤੋਂ ਬਾਅਦ ਪ੍ਰੈੱਸ ਕਰਨ ਦੇ ਝੰਜਟ ਤੋਂ ਛੁਟਕਾਰਾ ਪਾਉਣ ਦਾ ਇਕ ਨਵਾਂ ਤਰੀਕਾ ਦਿੱਤਾ ਹੈ।